ਕਵਿਤਾ/ਪਰਦੇਸੀ ਪੁੱਤਰਾਂ ਦੇ ਨਾਂ

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ)

ਮਾਂ ਨੇ ਆਪਣਾ ਪੇਟ ਕੱਟ ਕੱਟ ਕੇ
ਤੇਰੀ ਭੁੱਖ ਨੂੰ ਸਦਾ ਮਿਟਾਇਆ।
ਦਿਨ ਰਾਤ ਉਸਨੇ ਕੀਤੀ ਮਜ਼ਦੂਰੀ
ਅਤੇ ਫਿਰ ਤੈਨੂੰ ਕਾਲਜ ਪੜਾਇਆ।
ਪਿਤਾ ਨੇ ਤਪਦੀ  ਧੁੱਪ ਵਹਾਇਆ ਪਸੀਨਾ
ਤੇਰੀ ਪੜ੍ਹਾਈ ਲਈ ਧਨ ਕਮਾਇਆ।
ਅਤੇ ਜਦੋਂ ਹੋਈ ਉੱਚੀ ਪੜਾਈ ਪੂਰੀ ਤੇਰੀ
ਘਰ ਗਿਰਵੀ ਰੱਖ ਤੇਰਾ ਵੀਜ਼ਾ ਬਣਵਾਇਆ।
ਹਵਾਈ ਜਹਾਜ ਵਿੱਚ ਬਹਿ ਕੇ ਪੁਜਿਆ ਕੈਨੇਡਾ
ਆਪਣੇ ਮਾਂ ਪਿਓ ਨੂੰ   ਤੈ  ਬਿਲਕੁਲ ਭੁਲਾਇਆ।
ਉਥੇ ਪਹੁੰਚ ਕੇ ਤੈ ਬਹੁਤ ਧਨ ਦੌਲਤ ਕਮਾਇਆ
ਕਰਦਾ ਰਿਹਾ ਐਸ਼ ਮਾਂ ਨੂੰ ਨਾ ਪੈਸਾ ਭਿਜਵਾਇਆ।
ਕਰਲੀ ਵਿਦੇਸ਼ੀ ਕੁੜੀ ਨਾਲ ਚੁੱਪ ਚਾਪ ਸ਼ਾਦੀ
ਮਾਂ ਪਿਓ ਨੂੰ ਇਸ ਦਾ ਪਤਾ ਨਾ ਸੁਣਾਇਆ।
ਕਰਦਾ ਸੀ ਮਾਂ ਪਿਓ ਨੂੰ ਕਦੇ ਕਦੇ ਟੈਲੀਫੋਨ
ਫਿਰ ਇਸ ਸੰਪਰਕ ਨੂੰ ਵੀ ਤੈ ਜਿੰਦਾ ਲਾਇਆ।
ਜਦੋਂ ਤੇਰੇ ਕੋਲ ਪਿਓ ਦੇ ਮਰਨ ਦਾ ਸੰਦੇਸ਼ ਆਇਆ
ਛੁੱਟੀ ਨਹੀਂ ਮਿਲਦੀ ਨਾ ਆਉਣ ਦਾ ਬਹਾਨਾ ਬਣਾਇਆ।
ਫੇਰ ਕੁਝ ਸਮੇਂ ਬਾਅਦ ਜਦੋਂ ਮਰ ਗਈ ਮਾਂ ਤੇਰੀ
ਤੂੰ ਜਿਵੇਂ ਕਿਵੇਂ ਮੁੜ ਕੇ ਵਾਪਸ ਆਪਣੇ ਘਰ ਆਇਆ।
ਵੇਚ ਦਿੱਤੀ ਤੈ ਮਾਂ ਬਾਪ ਦੀ ਸਾਰੀ ਜਾਇਦਾਦ ਅਤੇ
ਪੈਸੇ ਲੈ ਕੇ ਮੁੜ ਤੂੰ ਕਨੇਡਾ ਵਿੱਚ ਕੰਮ ਕਰਨ ਆਇਆ।
ਤੇਰੇ ਵਰਗੇ ਅਹਿਸਾਨ ਫਰਾਮੋਸ਼ ਬੰਦੇ ਨੂੰ ਲੋਕਾਂ ਨੇ ਕਿਹਾ
ਮੰਦਾ, ਤੂੰ ਆਪਣੇ ਮਾਂ ਪਿਓ ਦੇ ਵੀ ਕੰਮ ਨਾ ਆਇਆ।
ਮਾਂ ਪਿਓ ਦੀ ਕੁਰਬਾਨੀ ਦੇ ਬਾਅਦ ਵਿਦੇਸ਼ ਜਾਣ ਵਾਲੇ
ਮੁੰਡਿਓ! ਆਪਣੇ ਮਾਂ ਪਿਓ ਦਾ ਕਰਜ ਉਤਾਰ ਜਾਓ।
ਜਿਨਾਂ ਨੇ ਤੁਹਾਡੇ ਕਰੀਅਰ ਵਾਸਤੇ ਕੀਤੀ ਹੈ ਕੁਰਬਾਨੀ
ਉਨਾਂ ਦੇ ਦੁੱਖ ਸੁੱਖ ਵਿੱਚ ਕੁਝ ਤਾਂ ਤੁਸੀਂ ਵੀ ਹੱਥ ਵਟਾਓ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
– ਰੋਹਤਕ–124001(ਹਰਿਆਣਾ ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article    ਏਹੁ ਹਮਾਰਾ ਜੀਵਣਾ ਹੈ -485
Next articleਸ਼ੁਭ ਸਵੇਰ ਦੋਸਤੋ,