ਟਰੰਪ ਨੇ ਐਮੀ ਨੂੰ ਸੁਪਰੀਮ ਕੋਰਟ ਦੀ ਜੱਜ ਵਜੋਂ ਕੀਤਾ ਨਾਮਜ਼ਦ, ਸੱਤ ਬੱਚਿਆਂ ਦੀ ਮਾਂ ਹੈ ਐਮੀ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੀ ਜੱਜ ਰੂਥ ਬਾਡੇਰ ਗਿੰਸਬਰਗ ਦੀ ਮੌਤ ਨਾਲ ਖਾਲੀ ਹੋਏ ਅਹੁਦੇ ਲਈ ਜੱਜ ਐਮੀ ਕੋਨਏ ਬੈਰੇਟ ਨੂੰ ਨਾਮਜ਼ਦ ਕੀਤਾ ਹੈ। ਬੈਰੇਟ ਇਸ ਸਮੇਂ 7ਵੀਂ ਸਰਕਟ ਕੋਰਟ ਆਫ਼ ਅਪੀਲਜ਼ ਵਿੱਚ ਜੱਜ ਹੈ। ਟਰੰਪ ਨੂੰ ਇਸ ਅਹੁਦੇ ਲਈ 2017 ਵਿੱਚ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ। ਟਰੰਪ ਨੇ ਵ੍ਹਾਈਟ ਹਾਊਸ ਰੋਜ਼ ਗਾਰਡਨ ਵਿਚ ਐਲਾਨ ਕੀਤਾ, “ਅੱਜ ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਦੀ ਸਭ ਤੋਂ ਜ਼ਹੀਨ ਅਤੇ ਕਨੂੰਨੀ ਦੀ ਪੂਰੀ ਜਾਣਕਾਰੀ ਰੱਖਣ ਵਾਲੀ ਹਸਤੀ ਨੂੰ ਸੁਪਰੀਮ ਕੋਰਟ ਦੀ ਜੱਜ ਨਾਮਜ਼ਦ ਕਰਦਾ ਹਾਂ।” ਰਾਸ਼ਟਰਪਤੀ ਦੀ ਸਿਫਾਰਸ਼ ਤੋਂ ਬਾਅਦ ਬੈਰੇਟ ਦੇ ਨਾਮ ਨੂੰ ਸੈਨੇਟ ਤੋਂ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਉਹ ਪਤੀ ਅਤੇ ਸੱਤ ਬੱਚਿਆਂ ਨਾਲ ਇੰਡੀਆਨਾ ਰਾਜ ਵਿਚ ਰਹਿੰਦੀ ਹੈ।

Previous articleKhattar meets Shah, discusses farm bills among other issues
Next article‘…Derek tried to snatch papers’, Harivansh’s blow by blow retort