(ਸਮਾਜ ਵੀਕਲੀ)
ਜੇਕਰ ਪੁੱਤਰ
ਪੈਦਾ ਨਾ ਹੋਵੇ
ਮਾਂ ਰੋਂਦੀ ਹੈ।
ਪ੍ਰਸਵ ਪੀੜਾ ਉੱਤੇ
ਪੁਤਰ ਜੰਮਦਿਆਂ
ਮਾਂ ਰੋਂਦੀ ਹੈ।
ਛੋਟੇ ਹੁੰਦੇ ਹੋਏ
ਪੁੱਤਰ ਰੋਟੀ ਜੇਕਰ
ਨਾ ਖਾਂਦਾ ਹੋਵੇ
ਤਾਂ ਮਾਂ ਰੋਂਦੀ ਹੈ।
ਪੁੱਤਰ ਪੜ੍ਹਾਈ ਵਿੱਚ
ਅਵਲ ਆਵੇ ਜੇਕਰ
ਮਾਂ ਖੁਸ਼ੀ ਦੇ ਨਾਲ
ਪਾਗਲ ਹੋ ਰੋਂਦੀ ਹੈ।
ਜਦੋਂ ਲੱਗਦੀ ਹੈ
ਨੌਕਰੀ ਪੁੱਤਰ ਦੀ
ਖੁਸ਼ੀ ਨਾਲ ਰੋਂਦੀ ਹੈ।
ਵਿਆਹ ਕੇ ਲਿਆਵੇ
ਜਦੋਂ ਆਪਣੇ ਪੁੱਤਰ ਨੂੰ
ਨੂੰਹ ਤੇ ਵਾਰੀ ਵਾਰੀ ਜਾਂਦੀ
ਖੁਸ਼ੀ ਨਾਲ ਉਹ ਰੋਂਦੀ ਹੈ।
ਜੋਰੁ ਦਾ ਗ਼ੁਲਾਮ ਬਣ ਕੇ
ਜਦੋਂ ਉਹਆਪਣੀ ਮਾਂ ਨੂੰ ਹੈ
ਵਹੁਟੀ ਦੇ ਕਹਿਣ ਤੇ ਸਤਾਉਂਦਾ
ਉਸ ਵੇਲੇ ਮਾਂ ਰੋਂਦੀ ਹੈ।
ਬੁਢੀ ਹੋਣ ਤੇ ਜਦੋਂ ਪੁਤਰ
ਮਾਂ ਨੂੰ ਰੋਟੀ ਵੀ ਨਹੀਂ ਖੁਆਉਂਦਾ
ਅਤੇ ਬਿਮਾਰ ਹੋ ਜਾਣ ਤੇ
ਇਲਾਜ ਵੀ ਨਹੀਂ ਕਰਵਾਉਂਦਾ
ਉਸ ਵੇਲੇ ਮਾਂ ਰੋਂਦੀ ਹੈ।
ਜਦੋਂ ਕ੍ਰਿਤਘਣ ਪੁੱਤਰ ਆਪਣੀ
ਬੇਸਹਾਰਾ ਮਾਂ ਨੂੰ ਬਿਰਧ ਆਸ਼ਰਮ
ਬੇਸ਼ਰਮੀ ਨਾਲ ਭੇਜਦਾ ਹੈ
ਉਸ ਵੇਲੇ ਮਾਂ ਅਜਿਹੇ ਬੇਰਹਿਮ
ਪੁੱਤਰ ਨੂੰ ਪੈਦਾ ਕਰਨ ਲਈ
ਬਹੁਤ ਜਿਆਦਾ ਪਛਤਾਉਂਦੀ ਹੈ
ਅਤੇ ਬਹੁਤ ਜਿਆਦਾ ਰੋਂਦੀ ਹੈ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly