ਕਵਿਤਾ ” ਹੁੰਝੂ” 

ਕੁਲਦੀਪ ਸਿੰਘ ਸਾਹਿਲ
         (ਸਮਾਜ ਵੀਕਲੀ)
ਹਾਸਿਆਂ ਵਿੱਚ ਵੀ ਨਜ਼ਰੀਂ ਆਉਂਦਾ
ਲੱਗਦਾ ਭਾਰਾ ਹੋ ਗਿਆ ਹੁੰਝੂ
ਕੌਣ ਕਹੇ ਇਹ ਮਿੱਠਾ ਹੁੰਦਾ
ਸਾਗਰ ਵਰਗਾ ਖਾਰਾ ਹੁੰਝੂ
ਟੁੱਟ ਜਾਵਣ ਜਦੋਂ ਦਿਲ ਦੇ ਤਾਰੇ
ਦਿਲ ਦਾ ਬਣੇ ਸਹਾਰਾ ਹੁੰਝੂ
ਸਾਰੇ ਸਾਥ ਕਿਨਾਰਾ ਕਰ ਜਾਣ
ਪਰ ਨਾ ਕਰੇ ਕਿਨਾਰਾ ਹੰਝੂ
ਇਸ ਹੰਝੂ ਵਿੱਚ ਪੀੜਾ ਲੁਕੀਆਂ
ਪੀੜਾ ਦਾ ਵਣਜਾਰਾ ਹੁੰਝੂ
ਦੁੱਖ,ਗਮ, ਰੋਸੇ ਚੁੱਕੀ ਫਿਰਦਾ
ਕਿੰਨਾ ਭਾਰਾ ਹੋ ਗਿਆ ਹੁੰਝੂ
ਬੱਚੇ ਦਾ ਹੁੰਝੂ ਰੋਸੇ ਵਾਲਾ
ਕਿਰਤੀ ਲਈ ਵਿਚਾਰਾ ਹੁੰਝੂ
ਅੱਖ ਤਾਂ ਬਸ ਗਵਾਹੀ ਭਰਦੀ
ਦਿਲ ਚੋਂ ਨਿਕਲੇ ਯਾਰਾਂ ਹੰਝੂ
ਕੁਲਦੀਪ ਸਿਹਾਂ ਏ ਪਿਆਰਿਆਂ ਵਾਂਗੋਂ
ਲਗਦਾ ਕਦੇ ਪਿਆਰਾ ਹੁੰਝੂ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਕੂਨ
Next articleਘੁਣ…….(ਮਿੰਨੀ ਕਹਾਣੀ)