(ਸਮਾਜ ਵੀਕਲੀ)
ਤੂਫ਼ਾਨ ਦੁੱਖਾਂ ਦੇ ਸੱਜਣਾਂ ਇੱਕ ਦਿਨ ਥਮ ਜਾਣੇ
ਮੌਸਮ ਸਾਫ਼ ਤੇ , ਧੁੱਪਾਂ ਵਿੱਚ ਵਿਸ਼ਵਾਸ ਰੱਖੀਂ।
ਹਨ੍ਹੇਰ ਦੀ ਬਦਲੀ,ਚਾਨਣ ਅੱਗੇ ਖੜਦੀ ਨਾ,
ਪਰਛਾਵੇਂ ਦਾ ਪਿੱਛਾ, ਰੌਸ਼ਨੀ ਕਰਦੀ ਨਾ,
ਪਤਝੜ੍ਹ ਰੁੱਤ ਦੀ, ਪੱਤਿਆਂ ਦੇ ਨਾਲ ਬਣਦੀ ਨਾ,
ਚੁੱਕੀ ਚੱਲ ਤੂੰ ਪੱਤੇ,ਵਿਹੜਾ ਸਾਫ਼ ਰੱਖੀ।
ਤੂਫ਼ਾਨ ਦੁੱਖਾਂ ਦੇ ਸੱਜਣਾਂ ਇੱਕ ਦਿਨ ਥਮ ਜਾਣੇ
ਮੌਸਮ ਸਾਫ਼ ਤੇ , ਧੁੱਪਾਂ ਵਿੱਚ ਵਿਸ਼ਵਾਸ ਰੱਖੀਂ।
ਔੜਾਂ ਮਾਰੀ ਧਰਤੀ ਵੀ,ਆਬਾਦ ਹੁੰਦੀ,
ਬਸੰਤ ਰਿਤੂ ਵੀ,ਪੱਤਝੜ ਤੋਂ ਹੈ ਬਾਅਦ ਹੁੰਦੀ।
ਰਾਤ ਹਨ੍ਹੇਰੀ , ਪਿੱਛੋਂ ਹੈ ਪ੍ਰਭਾਤ ਹੁੰਦੀ।
ਦੀਪ ਆਸਾਂ ਦੇ ਝੱਖੜਾਂ ਦੇ ਵਿੱਚ ਬਾਲ ਰੱਖੀਂ।
ਤੂਫ਼ਾਨ ਦੁੱਖਾਂ ਦੇ ਸੱਜਣਾਂ ਇੱਕ ਦਿਨ ਥਮ ਜਾਣੇ
ਮੌਸਮ ਸਾਫ਼ ਤੇ , ਧੁੱਪਾਂ ਵਿੱਚ ਵਿਸ਼ਵਾਸ ਰੱਖੀਂ।
ਬੱਦਲਾਂ ਦੀ ਗਰਜਣ ਤੋਂ ,ਦੱਸ ਘਬਰਾਉਣਾ ਕੀ ,
ਦੋਗਲਿਆਂ ਨੂੰ, ਐਵੇਂ ਦੱਸ, ਬੁਲਾਉਣ ਕੀ।
ਮੱਤ ਮਿਲੇ ਨਾ ਜਿਸ ਨਾਲ,ਹੱਥ ਮਿਲਾਉਣਾ ਕੀ ।
ਦਿਲ ਦਾ ਵਰਕਾ ਕੋਰਾ ਨਹੀਂ,ਪਰ ਸਾਫ਼ ਰੱਖੀਂ।
ਤੂਫ਼ਾਨ ਦੁੱਖਾਂ ਦੇ ਸੱਜਣਾਂ ਇੱਕ ਦਿਨ ਥਮ ਜਾਣੇ,
ਮੌਸਮ ਸਾਫ਼ ਤੇ ਧੁੱਪਾਂ ਵਿੱਚ ਵਿਸ਼ਵਾਸ ਰੱਖੀਂ।
ਰਾਤ ਹਨ੍ਹੇਰੇ ਵਿੱਚ ਜਿਉਂ, ਜੁਗਨੂੰ ਦਿਸਦੇ ਨੇ,
ਵਿੱਚ ਮੁਸੀਬਤ, ਇੱਦਾਂ ਰਿਸ਼ਤੇ ਦਿਸਦੇ ਨੇ
ਝੱਖੜ, ਦੁੱਖਾਂ ਦੇ ਇੰਝ ਹੀ ਆਉਣੇ ਜਾਣੇ ਨੇ,
ਕੁਦਰਤ, ਅਤੇ ਰੁੱਤਾਂ ਤੇ ਵਿਸ਼ਵਾਸ ਰੱਖੀਂ।
ਤੂਫ਼ਾਨ ਦੁੱਖਾਂ ਦੇ ਸੱਜਣਾਂ ਇੱਕ ਦਿਨ ਥਮ ਜਾਣੇ,
ਮੌਸਮ ਸਾਫ਼ ਤੇ ਧੁੱਪਾਂ ਵਿੱਚ ਵਿਸ਼ਵਾਸ ਰੱਖੀਂ
ਮਹਿਲ ਹਵਾਈ ਵਿੱਚ ਪਲਾਂ ਦੇ ਢਹਿੰਦੇ ਨੇ।
ਬਾਜਾਂ ਦੇ ਵੀ ਘਰ ਨਾ, ਅੰਬਰ ਚੁ ਪੈਂਦੇ ਨੇ।
ਨਾਲ ਖੜ੍ਹੇ ਕੌਣ ? ਦੁੱਖ ਦੇ ਵਿੱਚ ਛੱਡ ਗਏ ਸੀ
‘ਸੰਦੀਪ’ ਤੂੰ ਹਰ ਇੱਕ ਬੰਦੇ ਦਾ ਹਿਸਾਬ ਰੱਖੀ।
ਤੂਫ਼ਾਨ ਦੁੱਖਾਂ ਦੇ ਸੱਜਣਾਂ ਇੱਕ ਦਿਨ ਥਮ ਜਾਣੇ,
ਮੌਸਮ ਸਾਫ਼ ਤੇ ਧੁੱਪਾਂ ਵਿੱਚ ਵਿਸ਼ਵਾਸ ਰੱਖੀਂ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly