(ਸਮਾਜ ਵੀਕਲੀ)
ਖੇਡ ਦੁਨੀਆਂ ਦਾ, ਸੁਪਨੇ ਵਾਂਗ ਜਾਪੇ,
ਦਾਤੇ ਸੱਚੇ ਦਾ, ਸੱਚ ਕਰਤਾਰ ਸੁਪਨਾ।
ਝੂਠੇ ਲੋਕਾਂ ਦੀ ਜਾਂਚ,ਹਰ ਹਾਲ ਹੁੰਦੀ,
ਸੱਚ ਜਿੱਤੇ,ਤੇ ਕਰੇ ਸਾਕਾਰ ਸੁਪਨਾ ।
ਧੋਖੇਬਾਜ਼ਾਂ ਨੂੰ ਹਾਰ,ਹਰ ਹਾਲ ਮਿਲ਼ਦੀ,
ਸੱਚ,ਅਣਖ਼,ਦਾ ਹੁੰਦਾ ਸਾਕਾਰ ਸੁਪਨਾ।
ਅਣਖ ਇੱਜ਼ਤ ਦੀ ਰੋਟੀ ਜੋ, ਸ਼ੁਭਾ ਸ਼ਾਮ ਖਾਂਦੇ,
ਮਿਹਨਤੀ ਲੋਕਾਂ ਦਾ ਹੁੰਦਾ, ਸਾਕਾਰ ਸੁਪਨਾ।
ਧੀਆਂ ਪੁੱਤਾਂ ਲਈ ਜਿੰਨਾਂ,ਨੇ ਡੰਡ ਪੇਲੇ,
ਮਿਹਨਤਾਂ ਕਰਦੀਆਂ,ਸਭ ਸਾਕਾਰ ਸੁਪਨਾ।
ਘਰਵਾਰ,ਜ਼ਾਇਦਾਦ,ਸਭ ਮਿਲ ਜਾਵੇ,
ਜਦੋਂ,ਸੱਚੇ ਲੋਕਾਂ ਦਾ ਹੋਵੇ ਸਾਕਾਰ ਸੁਪਨਾ।
ਪੁੱਤ ਹੋਵੇ,ਜਦੋਂ ਮਿਹਨਤਾਂ ਕਰਨ ਵਾਲਾ,
ਬਾਪੂ ਆਪਣੇ ਦਾ, ਕਰੇ ਸਾਕਾਰ ਸੁਪਨਾ।
ਸੋਚਾਂ ਛੋਟੀਆਂ ਤੋਂ ਆਸ ਜਦੋਂ ਵੱਡੀ ਹੋਵੇ,
ਪੂਰਾ ਹੁੰਦਾ ਨਾ ਦਿਖੇ,ਫਿਰ ਸਾਕਾਰ ਸੁਪਨਾ।
ਦਿਨੁ ਰਾਤਿ ਹੀ ਘਾਲਣਾ-ਘਾਲ ਦੇ ਜੋ,
ਜਿੱਤ ਜਾਣ, ਤੇ ਕਰਨ ਸਾਕਾਰ ਸੁਪਨਾ।
ਜੋ ਦੂਜੇ ਨੂੰ ਡੋਬਣ ਦੀ ਤਾਂਘ ਲੋਚੇ,
ਸੁਪਨਿਆਂ ਵਿੱਚੋਂ ਉਹ,ਸਭ ਤੋਂ ਬੇਕਾਰ ਸੁਪਨਾ।
ਮੈਂ-ਮੇਰੀ ਦਾ ਸੁਪਨਾ ਤੇ ਖਾਕ ਹੁੰਦਾ,
ਤੂੰ,ਤੇਰਾ ਹੀ,ਹੁੰਦਾ ਆਬਾਦ ਸੁਪਨਾ।
ਲੋਭ-ਲਾਲਚ ਤੇ ਮਾਇਆ ਦਾ ਮੋਹ ਪੁੱਠਾ,
ਅਣਖ-ਗੈਰਤ ਦਾ ਨਾ ਦੇਵੇ, ਹੋਣ ਸਾਕਾਰ ਸੁਪਨਾ।
ਸੰਦੀਪ,ਸੱਚੀ-ਸੋਚ ਤੇ ਡੱਟਕੇ, ਖੜ੍ਹੀ ਸਦਾ,
ਦਾਤਾ ਕਰਦਾ ਸਦਾ ,ਸੱਚਾ ਸਾਕਾਰ ਸੁਪਨਾ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly