ਜੀਣ ਦਾ ਢੰਗ
(ਸਮਾਜ ਵੀਕਲੀ)
ਸਾਰੀ ਉਮਰ ਗੁਜ਼ਾਰ ਦਿੱਤੀ ਜੀਣ ਦਾ ਢੰਗ ਆਇਆ ਹੀ ਨਹੀਂ
ਕੀਤਾ ਭਲਾ ਸਭ ਦੇ ਨਾਲ ਬਦਲੇ ਵਿੱਚ ਕੁਝ ਵੀ ਪਾਇਆ ਨਹੀਂ।
ਹੈਰਾਨ ਹੀ ਰਿਹਾ ਇਸ ਦੁਨੀਆਂ ਦੇ ਅਜੀਬੋ ਗਰੀਬ ਰੰਗ ਦੇਖ ਕੇ
ਲੇਕਿਨ ਅਜੇ ਤੱਕ ਵੀ ਮੇਰੀ ਸਮਝ ਵਿੱਚ ਕੁਝ ਵੀ ਆਇਆ ਨਹੀਂ।
ਵੰਡਦਾ ਰਿਹਾ ਪਿਆਰ ਸਭ ਵਿੱਚ ਸਰਕਾਰੀ ਰਿਓੜੀਆਂ ਦੀ ਤਰਾਂ
ਲੇਕਿਨ ਅਫਸੋਸ ਪਿਆਰ ਕਿਸੇ ਤੋਂ ਅਜੇ ਤੱਕ ਮੈਂ ਪਾਇਆ ਹੀ ਨਹੀਂ।
ਸਾਰੀ ਉਮਰ ਲਗਾ ਦਿੱਤੀ ਸੱਚਾਈ ਦਾ ਸ਼ੀਸ਼ਾ ਸਾਫ ਕਰਦੇ ਕਰਦੇ
ਲੇਕਿਨ ਅੱਜ ਤੱਕ ਉਸ ਵਿੱਚ ਮੈਨੂੰ ਕੁਝ ਦਿਖਾਈ ਦਿੱਤਾ ਹੀ ਨਹੀਂ।
ਜ਼ਿੰਦਗੀ ਦਾ ਮੌਸਮ ਹੈ ਬੱਦਲਾਂ ਵਿੱਚ ਲੁਕੇ ਚੰਨ ਦੀ ਤਰਹਾਂ
ਕੋਸ਼ਿਸ਼ ਅਸਾਂ ਲੱਖ ਕੀਤੀ ਲੇਕਿਨ ਸਾਨੂੰ ਕਦੇ ਦਿਖਾਈ ਦਿੱਤਾ ਹੀ ਨਹੀਂ।
ਸੰਦੂਕਾ ਭਰ ਦਿੱਤੀਆਂ ਸਾਨੇ ਪੈਸਾ ਕਮਾ ਕਮਾ ਕੇ ਸਾਰੀ ਉਮਰ
ਉਹ ਸੁਖ ਅਤੇ ਆਰਾਮ ਜੋ ਕਿਸਮਤ ਵਿੱਚ ਨਹੀਂ ਸੀ, ਮਿਲਿਆ ਹੀ ਨਹੀਂ।
ਜਦੋਂ ਆਪਣੇ ਹੀ ਚੱਕਰ ਵਿਊ ਰਚਾ ਕੇ ਚੁਭਾ ਰਹੇ ਨੇ ਤੇਜ ਨੇਜੇ
ਓਪਰਿਆਂ ਨੇ ਦਿੱਤੀ ਜੋ ਛੋਟੀ ਮੋਟੀ ਤਕਲੀਫ ਉਸ ਦਾ ਤਾਂ ਗਿਲਾ ਹੀ ਨਹੀਂ।
ਇੰਤਜ਼ਾਰ ਕਰਦੇ ਰਹੇ ਉਮਰ ਭਰ ਜਿਸ ਸੁਖ ਸ਼ਾਂਤੀ ਅਤੇ ਖੁਸ਼ੀ ਦਾ ਅਸੀਂ
ਮੰਨ ਲਿਆ ਨਹੀਂ ਹੈ ਸਾਡੀ ਕਿਸਮਤ ਵਿੱਚ ਉਹ ਸਾਨੂੰ ਕਦੇ ਮਿਲਿਆ ਹੀ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly