(ਸਮਾਜ ਵੀਕਲੀ)
ਬਚ ਕੇ ਰਹਿਣਾ
ਬਚ ਕੇ ਰਹਿਣਾ ਵੱਡੇ ਵੱਡੇ ਵਾਇਦਿਆਂ ਤੋਂ
ਇਹ ਸਾਰੇ ਖੋਖਲੇ ਹੁੰਦੇ ਹਨ।
ਬਚ ਕੇ ਰਹਿਣਾ ਅੱਜ ਦੇ ਸਫੇਦ ਪੋਸ਼ਾ ਤੋਂ
ਇਹ ਦਿਲ ਦੇ ਬਹੁਤ ਕਾਲੇ ਹੁੰਦੇ ਹਨ।
ਬਚ ਕੇ ਰਹਿਣਾ ਦਿਲ ਲਾਉਣ ਵਾਲਿਆਂ ਤੋਂ
ਇਹ ਅਕਸਰ ਦਿਲ ਤੋੜ ਦਿੰਦੇ ਹਨ।
ਬਚ ਕੇ ਰਹਿਣਾ ਆਪਣੇ ਰਿਸ਼ਤੇਦਾਰਾਂ ਤੋਂ
ਮੁਸੀਬਤ ਆਉਣ ਤੇ ਕੱਲਾ ਛੱਡ ਦਿੰਦੇ ਹਨ।
ਬਚ ਕੇ ਰਹਿਣਾ ਅੱਜ ਦੀ ਮੋਹ ਮਾਇਆ ਤੋਂ
ਇਹ ਅਕਸਰ ਬਹੁਤ ਹੀ ਝੂਠੀ ਹੁੰਦੀ ਹੈ।
ਬਚ ਕੇ ਰਹਿਣਾ ਉੱਚੇ ਉੱਚੇ ਖਾਬਾਂ ਤੋਂ
ਆਮ ਤੌਰ ਤੇ ਇਹ ਪੂਰੇ ਹੁੰਦੇ ਹੀ ਨਹੀਂ।
ਬਚ ਕੇ ਰਹਿਣਾ ਜਵਾਨੀ ਦੇ ਇਸ ਜੋਸ਼ ਤੋਂ
ਆਖਰ ਵਿੱਚ ਤਾਂ ਬੁੜਾਪੇ ਨੇ ਆਉਣਾ ਹੀ ਹੈ।
ਬਚ ਕੇ ਰਹਿਣਾ ਪੁੱਤਰਾਂ ਦੀਆਂ ਗੱਲਾਂ ਤੋਂ
ਆਖਿਰ ਚ ਵਿਰਦ ਆਸ਼ਰਮ ਭੇਜ ਹੀ ਦੇਣਗੇ।
ਬਚ ਕੇ ਰਹਿਣਾ ਬਹੁਤ ਉਚਾਈ ਤੇ ਜਾਣ ਤੋਂ
ਥੱਲੇ ਆਉਣ ਤੇ ਬਹੁਤ ਹੀ ਤਕਲੀਫ ਹੁੰਦੀ ਹੈ।
ਬਚ ਕੇ ਰਹਿਣਾ ਦੋਸਤੋ ਬਹੁਤ ਜਿਆਦਾ ਗੁੱਸੇ ਤੋਂ
ਇਸ ਦਾ ਬਲੱਡ ਪ੍ਰੈਸ਼ਰ ਬਹੁਤ ਖਤਰਨਾਕ ਹੁੰਦਾ ਹੈ।
ਬਚ ਕੇ ਰਹਿਣਾ ਦੋਸਤੋ ਬਹੁਤ ਜਿਆਦਾ ਲਾਲਚ ਤੋਂ
ਇਹ ਚੰਗੇ ਚੰਗੇ ਰਿਸ਼ਤੇ ਵਿਗਾੜ ਕੇ ਰੱਖ ਦਿੰਦਾ ਹੈ।
ਬਚ ਕੇ ਰਹਿਣਾ ਦੋਸਤੋ ਕਿਸੇ ਦੀ ਨਿੰਦਾ ਚੁਗਲੀ ਤੋਂ
ਇਸ ਦੇ ਨਾਲ ਬੰਦੇ ਦੇ ਪੁੰਨ ਕਰਮ ਖਤਮ ਹੋ ਜਾਂਦੇ ਹਨ।
ਬਚ ਕੇ ਰਹਿਣਾ ਦੋਸਤੋ ਅਸਮਾਨ ਤੇ ਥੁੱਕਣ ਤੋਂ
ਆਖਿਰਕਾਰ ਆਪਣੇ ਮੂੰਹ ਤੇ ਆਉਂਦਾ ਹੈ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ_124001(ਹਰਿਆਣਾ )