ਬੁੱਧ ਵਿਹਾਰ ਸਿਧਾਰਥ ਨਗਰ ‌ਵਿਚ ਬੁੱਧ ਪੂਰਨਿਮਾ ਬੜੀ ਸ਼ਰਧਾ ਨਾਲ ਮਨਾਈ ਗਈ

ਬੁੱਧ ਵਿਹਾਰ ਸਿਧਾਰਥ ਨਗਰ ‌ਵਿਚ ਬੁੱਧ ਪੂਰਨਿਮਾ ਬੜੀ ਸ਼ਰਧਾ ਨਾਲ ਮਨਾਈ ਗਈ

(ਸਮਾਜ ਵੀਕਲੀ)- ਡਾਕਟਰ ਬੀ ਆਰ ਅੰਬੇਡਕਰ ਮੈਮੋਰੀਅਲ ਟਰੱਸਟ (ਰਜਿ:) ਵਲੋਂ 23 ਮਈ 2024 ਨੂੰ 2568ਵੀ ਬੁੱਧ ਪੂਰਨਿਮਾ ਬੜੀ ਸ਼ਰਧਾ ਨਾਲ ਮਨਾਈ ਗਈ, ਜਿਸ ਵਿਚ ਭਾਰੀ ਗਿਣਤੀ ਵਿੱਚ ਤਥਾਗਤ ਬੁੱਧ ਦੇ ਪੈਰੋਕਾਰਾਂ ਨੇ ਹਿੱਸਾ ਲਿਆ।

ਸੱਭ ਤੋਂ ਪਹਿਲਾਂ, ਪੰਚਸ਼ੀਲ ਦਾ ਝੰਡਾ ਲਹਿਰਾਇਆ ਗਿਆ, ਉਸ ਤੋਂ ਬਾਅਦ ਭੰਤੇ ਰੇਵਤ ਜੀ ਨੇ ਤ੍ਰੀਸ਼ਰਣ, ਪੰਚਸ਼ੀਲ ਅਤੇ ਬੁੱਧ ਪ੍ਰਵਚਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਤਥਾਗਤ ਬੁੱਧ ਦੇ ਜੀਵਨ, ਸਿੱਖਿਆਵਾਂ, ਉਪਦੇਸ਼ਾਂ ਅਤੇ ਸਿਧਾਂਤਾਂ ਉਪਰ ਚਾਨਣਾ ਪਾਇਆ। ਸ੍ਰੀ ਹਰਮੇਸ਼ ਜੱਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੁੱਧ ਧੱਮ ਦੁਨੀਆਂ ਦਾ ਸਰਵੋਤਮ ਧਰਮ ਮੰਨਿਆ ਜਾਂਦਾ ਹੈ, ਇਹ ਦੁਨੀਆਂ ਦਾ ਚੌਥਾ ਸੱਭ ਤੋਂ ਵੱਡਾ ਧਰਮ ਹੈ, ਲਗਭਗ 52 ਕਰੋੜ ਲੋਕ ਬੁੱਧ ਦੇ ਰਸਤੇ ਉੱਪਰ ਚਲਦੇ ਹਨ, ਇਹ ਦੁਨੀਆਂ ਦੀ ਕੁੱਲ ਆਬਾਦੀ ਦਾ 7% ਬਣਦਾ ਹੈ। ਪੂਰਾ ਏਸ਼ੀਆ ਬੁੱਧ ਦਾ ਪੈਰੋਕਾਰ ਹੈ, ਇਸੇ ਲਈ ਬੁੱਧ ਨੂੰ ਲਾਇਟ ਆਫ ਏਸ਼ੀਆ ਕਿਹਾ ਜਾਂਦਾ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ 1956 ਵਿਚ ਬੁੱਧ ਧੱਮ ਅਪਨਾ ਕੇ ਸਾਨੂੰ ਵਿਸ਼ਵ ਭਾਈਚਾਰੇ ਦਾ ਹਿੱਸਾ ਬਣਾਇਆ।

ਸ੍ਰੀ ਸੁਰਿੰਦਰ ਬੌਧ ਨੇ ਬੋਧੀ ਗਾਥਾਵਾਂ ਰਾਹੀਂ ਧੱਮ ਦੀ ਵਿਆਖਿਆ ਕੀਤੀ। ਸ੍ਰੀ ਸੁਖਦੇਵ ਰਾਜ ਨੇ ਬੁੱਧ ਦੇ ਰਾਹ ਉਪਰ ਚੱਲਣ ਲਈ ਪ੍ਰੇਰਿਤ ਕੀਤਾ। ਸ੍ਰੀ ਮੁੰਨਾ ਲਾਲ ਬੌਧ ਨੇ ਪੰਚਸ਼ੀਲ ਦੀ ਵਿਆਖਿਆ ਕੀਤੀ। ਸ੍ਰੀ ਹੁਸਨ ਲਾਲ ਬੌਧ ਨੇ ਬੁੱਧ ਦੇ ਸਿਧਾਂਤਾਂ ਸਮਾਨਤਾ, ਭਾਈਚਾਰਾ ਤੇ ਸ਼ਾਂਤੀ ਦੇ ਸੰਦੇਸ਼ਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਤੋਂ ਇਲਾਵਾ ਸਰਵਸ੍ਰੀ ਚਾਨਣ ਰਾਮ ਵਡਾਲਾ, ਸਤਵਿੰਦਰ ਮਦਾਰਾ, ਜਗਦੀਸ਼ ਦੀਸ਼ਾ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸ੍ਰੀ ਸੋਹਣ ਸਹਿਜਲ, ਸ੍ਰੀਮਤੀ ਆਸ਼ਾ ਕਲੇਰ ਅਤੇ ਰਜਨੀ ਬੌਧ ਨੇ ਕਵਿਤਾਵਾਂ ਰਾਹੀਂ ਬੁੱਧ ਧੱਮ ਨੂੰ ਪ੍ਰਚਾਰਿਤ ਕੀਤਾ। ਸ੍ਰੀ ਰਾਮ ਨਾਥ ਸੁੰਡਾ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਭੰਤੇ ਰੇਵਤ ਜੀ ਨੂੰ ਦਾਨ ਦੇਣ ਤੋਂ ਬਾਅਦ ਸੱਭ ਨੂੰ ਲੰਗਰ ਛਕਾਇਆ ਗਿਆ।

ਇਸ ਪ੍ਰੋਗਰਾਮ ਵਿਚ ਹੋਰ ਬਹੁਤ ਸਾਰੇ ਪ੍ਰਮੁੱਖ ਵਿਅਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਸਰਵਸ੍ਰੀ ਹਰਦਿਆਲ ਬੰਗੜ, ਪ੍ਰਧਾਨ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਬੂਟਾਂ ਮੰਡੀ, ਦੇਸ਼ ਰਾਜ ਸ਼ਾਂਤ, ਰਾਜ ਕੁਮਾਰ, ਚੰਚਲ ਬੌਧ,ਰਾਮ ਲਾਲ ਦਾਸ ਟਰੱਸਟੀ ਬੁੱਧ ਵਿਹਾਰ ਸਿਧਾਰਥ ਨਗਰ, ਚਮਨ ਲਾਲ ਸਾਂਪਲਾ, ਵਰਿੰਦਰ ਲਾਖਾ, ਹਰਭਜਨ ਨਿਮਤਾ, ਜੀ ਆਰ ਅਗੁੰਰਾਨਾ, ਕੁਲਦੀਪ ਕਲੇਰ, ਲਵ ਗੌਤਮ, ਲਵ ਪ੍ਰੀਤ, ਦਿਨੇਸ਼, ਰਾਜ ਬਹਾਦਰ, ਰਾਮ ਗੋਪਾਲ, ਵਾਸੁਦੇਵ, ਪ੍ਰਕਾਸ਼ ਚੰਦ ਜੱਸਲ ਦਾ ਪ੍ਰੀਵਾਰ, ਦਰਸ਼ਨ ਲਾਲ ਬੋਧੀ ਦਾ ਪ੍ਰੀਵਾਰ, ਗੁਰਦਿਆਲ ਜੱਸਲ ਆਦਿ ਅਨੇਕਾਂ ਸ਼ਰਧਾਲੂ ਹਾਜ਼ਰ ਸਨ। ਔਰਤਾਂ ਅਤੇ ਬੱਚੇ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ, ਔਰਤਾਂ ਵਿੱਚ ਸ਼੍ਰੀਮਤੀ ਐਨ ਕੇ ਅਮਰਪਾਲੀ, ਛਿੰਨੋ ਦੇਵੀ, ਨਿਰਮਲਾ, ਰਾਧਾ, ਕਾਜ਼ਲ, ਅਨਾਮਿਕਾ, ਗੀਤਾਂ ਆਦਿ ਦੇ ਨਾਂ ਵਰਨਣਯੋਗ ਹਨ।

ਅੰਤ ਵਿਚ ਸ੍ਰੀ ਚੰਚਲ ਬੌਧ ਨੇ ਆਏ ਹੋਏ ਸਭਨਾਂ ਉਪਾਸ਼ਕ ਅਤੇ ਉਪਾਸ਼ਕਾਵਾਂ ਦਾ ਬੁੱਧ ਪੂਰਨਿਮਾ ਸਮਾਗਮ ਵਿੱਚ ਵੱਧ ਚੜ੍ਹਕੇ ਹਿੱਸਾ ਪਾਉਣ ਲਈ ਧੰਨਵਾਦ ਕੀਤਾ। ਭੰਤੇ ਰੇਵਤ ਜੀ ਦੇ ਸਰਬੱਤ ਦੇ ਭਲੇ ਦੀ ਮੰਗਲ ਕਾਮਨਾ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।

…. ਰਿਪੋਰਟ ਹਰਮੇਸ਼ ਜੱਸਲ

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰਜਿੰਦਰ ਸਿੰਘ ਰਾਜਨ ਨੂੰ ਭਾਰਤੀ ਛੰਦ-ਵਿਧਾਨ ਦੀ ਸੂਖਮ ਸੂਝ: ਤੇਜਾ ਸਿੰਘ ਤਿਲਕ