(ਸਮਾਜ ਵੀਕਲੀ)
ਮੇਰੀ ਕੱਲਮ ਮੇਰੇ ਮਨ ਦੀ ਗਵਾਹੀ ਭਰਦੀ ਆ,
ਜੋ ਇਹ ਮਹਿਸੂਸ ਕਰਦੀ ਉਹ ਹੀ ਦਿਲੋਂ ਲਿਖਦੀ ਆ।
ਇਹ ਕਦੇ ਝੂਠ ਨਹੀਂ ਬੋਲੀ, ਹਮੇਸ਼ਾ ਸੱਚ ਨੂੰ ਬਿਆਨ ਕਰਦੀ ਆ।
ਮੇਰੀ ਕੱਲਮ ਮੇਰੇ……
ਜਦੋਂ ਕਦੇ ਮਨ ਠੱਗਿਆ ਮਹਿਸੂਸ ਕਰਦਾ ਆ, ਰਾਤ ਦੀ ਨੀਂਦ ਅਤੇ ਦਿਨ ਦੀ ਚੈਨ ਨੂੰ ਬੇਚੈਨ ਕਰਦਾ ਆ।
ਇਹ ਫਿਰ ਉੱਠ, ਕਾਗਜ ਦੀ ਛਾਤੀ ਤੇ ਬੋਝ ਬਣਦੀ ਆ,
ਮੇਰੇ ਨਾਲ ਹਮਦਰਦੀ ਭਰਿਆ ਵਿਹਾਰ ਕਰਦੀ ਆ,
ਮੇਰੀ ਕੱਲਮ ਮੇਰੇ…..
ਬਹੁਤੀਆਂ ਇੱਛਾਵਾਂ ਤੇ ਹਰ ਇੱਕ ਨੂੰ ਆਪਣੇ ਵਰਗਾ ਸਮਝਣਾ,
ਇਹ ਦੋਵੇਂ ਪੂਰੀਆਂ ਨਾ ਹੋਣ ਦੇਣੀਆਂ, ਦੁਨੀਆਂ ਦੀ ਲੱਤ ਖਿੱਚਣ ਦੀ ਆਦਤ ਆ।
ਆਪਣੀ ਬਿਮਾਰੀ ਨਾਲ ਘੱਟ ਤੇ ਦੂਜੇ ਦੀ ਖੁਸ਼ੀ ਨੂੰ ਦੇਖ ਨਾ ਜਰਨਾ,
ਇਹਨਾਂ ਗੱਲਾਂ ਨਾਲ ਤਾਂ ਦੁਨੀਆਂ ਮਰਦੀ ਆ। ਮੇਰੀ ਕੱਲਮ ਮੇਰੇ….
ਆਪਣੇ ਆਪ ਨੂੰ ਸ਼ੁੱਨ ਕਰਦੇ, ਉਸਦੇ ਉੱਤੇ ਸੱਭ ਕੁੱਝ ਛੱਡਦੇ,
ਹਰੀ *ਨੇ ਹੁਣ ਆਪਣੀ ਖੁਸ਼ੀਆਂ ਦੀ ਆਪ ਜਮਾਨਿਤ ਭਰਤੀ ਆ।
ਮੇਰੀ ਕੱਲਮ ਮੇਰੇ…..
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ