ਕਵਿਤਾ

ਸ਼ਿਵਾਲੀ ਲਹਿਰਾਗਾਗਾ
 (ਸਮਾਜ ਵੀਕਲੀ)
ਉੱਠ 
ਆਲਸ ਤਿਆਗ
ਮਨ ਬਣਾ
ਜ਼ੇਰਾ ਕਰ
ਬੇਸ਼ਕ ਰਾਹ ਔਖਾ ਏ
ਪਰ ਅਸੰਭਵ ਨਹੀਂ ਏ
ਵੇਖ ਤੇਰੀ ਮੰਜ਼ਲ
ਤੈਨੂੰ ਉਡੀਕ ਰਹੀ ਏ
ਹਿੰਮਤ ਦੇ ਘੁੰਗਰੂ
ਪੈਰੀਂ ਪਾ
ਠੋਕਰਾਂ ਦੇ ਨਾਲ
ਲੜਦਾ ਜਾ
ਡਿੱਗ ਗਿਆ ਜੇ
ਉੱਠ ਖਲੋਵੀਂ
ਹਾਰ ਨਾ ਮੰਨੀਂ
ਕਿਸਮਤ ਨੂੰ ਨਾਂ ਰੋਵੀਂ
ਤੱਕ ਆਪਣੇ ਅੰਦਰ
ਵੇਖ ਆਪਣੀ ਊਰਜਾ
ਹੈ ਕੋਈ ਤੇਰੇ ਜਿਹਾ
ਜੱਗ ਉੱਤੇ ਦੂਜਾ?
ਭਟਕ ਨਾਂ ਜਾਈਂ
ਚੁਕੰਨਾ ਰਹੀਂ
ਗ਼ਲਤ ਰਾਹੇ ਪੈ ਜੇ
ਤੂੰ ਅੰਨ੍ਹਾ ਨਹੀਂ
ਤੁਰਿਆ ਜਾਈਂ
ਇਰਾਦੇ ਪਕਾ ਕੇ
ਵੇਖੀਂ ਮੰਜ਼ਲ ਢੁਕੇਗੀ
ਤੇਰੇ ਪੈਰਾਂ ‘ਚ ਆ ਕੇ
ਸ਼ਿਵਾਲੀ ਲਹਿਰਾਗਾਗਾ
Previous articleਤੇਜ਼ ਰਫ਼ਤਾਰ ਨੇ ਲਈਆਂ ਦੋ ਜਾਨਾਂ, ਬਾਈਕਰ ਰੇਸਰ ਨੇ ਮਾਂ ਦੀ ਲਈ ਜਾਨ ਪੁੱਤ ਜਖਮੀ ਆਪ ਵੀ ਖਤਮ
Next articleमनुष्य की मानसिकता दर्शाती पुस्तक ” अब हुई न बात”