ਕਵਿਤਾ-

ਨਿਸ਼ਾਨ ਸਿੰਘ 
         (ਸਮਾਜ ਵੀਕਲੀ)
ਜਿੱਧਰ ਦੀ ਵੀ ਲੰਘੀ ਜ਼ਹਿਰ ਖਿਲਾਰ ਗਈ ।
ਬੁਰਿਆਈ ਨਫ਼ਰਤ ਦੀ  ਕੰਧ ਉਸਾਰ ਗਈ ।
ਮੁੜ  ਖ਼ਲਕਤ  ਨੂੰ ਸੁੱਟ  ਗਈ ਲਾ ਕੇ ਠਿੱਬੀ ,
ਨ੍ਹੇਰੇ ਦੀ ਹੁਸ਼ਿਆਰੀ  ਕਹਿਰ ਗੁਜ਼ਾਰ ਗਈ ।
ਫਿਰ ਡਾਂਗਾਂ ਖਾਂਦੀ ਫਿਰਦੀ ਗ਼ੁਰਬਤ ਮਾਰੀ,
ਜਿੱਤਣ ਪਿੱਛੋਂ ਰਈਅਤ  ਬਾਜ਼ੀ ਹਾਰ ਗਈ ।
ਦਿਨ  ਬਦਲੇ  ਨਾ ਗ਼ੁਰਬਤ ਮਾਰੇ ਲੋਕਾਂ ਦੇ ,
ਭਾਵੇਂ ਬਦਲ  ਕਈ  ਵਾਰੀ ਸਰਕਾਰ ਗਈ ।
ਬੰਦੇ  ਝੂਠੇ   ਦੀ  ਚੌਧਰ   ਹਰ   ਥਾਂ   ਵੇਖੀ ,
ਨੌਟੰਕੀਬਾਜ਼ਾਂ   ਦੀ   ਹੋ   ਭਰਮਾਰ   ਗਈ ।
ਘੋਰ  ਉਜਾੜਾ   ਕੀਤਾ   ਚੰਦਰਿਆਂ   ਸੂਰਾਂ ,
ਉੱਲੂਆਂ   ਦੀ  ਪਹਿਰੇਦਾਰੀ   ਮਾਰ  ਗਈ ।
ਕਲਪ ਨਿਸ਼ਾਨ  ਰਹੀ  ਜਨਤਾ ਦੁੱਖਾਂ ਮਾਰੀ ,
ਪਰ ਨੇਤਾ ਜੀ ਆਖਣ ਆ ਗੁਲਜ਼ਾਰ ਗਈ ।
ਨਿਸ਼ਾਨ ਸਿੰਘ
ਪਿੰਡ ਤੇ ਡਾਕ : ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ 
ਫੋਨ :  9646540249
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੁਭ ਸਵੇਰ ਦੋਸਤੋ,
Next articleਅਲਟੀਮੇਟਮ