(ਸਮਾਜ ਵੀਕਲੀ)
ਮਿਆਰੀ ਕਵਿਤਾ ਲਿਖਿਆ ਕਰ।
ਦੁੱਖੀਆ ਦੇ ਦੁੱਖ ਸੁਣਿਆ ਕਰ।
ਵਿਚ ਦਿਲ ਦੇ ਕਵਿਤਾ ਵੱਸ ਜਾਏ।
ਠੰਢਕ ਮਨ ਨੂੰ ਠੰਢਾ ਕਰ ਜਾਏ।
ਲੰਮੇ ਸੋਹਣੇ ਰਸਤੇ ਚਲਦਾ ਜਾਈ।
ਮਿਥਿਆ ਨਿਸ਼ਾਨਾ ਪਾਈ ਜਾਈ।
ਕਵਿਤਾ ਰੱਬ ਦਾ ਰੂਪ ਬਣਾਕੇ।
ਸਮਾਜ ਦੇ ਵਿਚ ਹੋਕਾ ਜੇ ਲਾਕੇ।
ਗੂਰੁ ਲੱਭ ਲਿਆ ਕਿਹ ਸੁਣਾਕੇ।
ਸੱਚੇ ਗੂਰੁ ਦੀ ਭਾਲ ਮੈ ਕਰ ਲਈ।
ਕਵਿਤਾ ਮੇਰੀ ਨੇ ਪੜਤ ਹੈ ਲਭ ਲਈ।
ਸੱਚੀਆਂ ਤੱਤੀਆਂ ਵਿਚਾਰਾਂ ਤੋਂ ਬਚ।
ਕਵਿਤਾ ਮਾਂ ਦੇ ਬਾਰੇ ਤੂੰ ਤੇ ਦੱਸ।
ਵਿਚ ਮੂੰਹ ਪਵੇਗਾ ਅੰਮ੍ਰਿਤ ਦਾ ਰੱਸ।
ਤਨ ਮਨ ਹੋ ਜੂ ਜਿਵੇਂ ਜੇ ਕੱਸ।
ਲੇਖਕ ਜਗਜੀਤ ਸਿੰਘ ਝੱਤਰਾ।
ਲਿਖਾਰੀ ਸਾਹਿਤ ਸਭਾ ਝੱਤਰਾ।
78144/90249


