ਕਵਿਤਾ

ਕੁਲਦੀਪ ਸਿੰਘ ਘੁਮਾਣ

(ਸਮਾਜ ਵੀਕਲੀ)

ਪੰਜਾਬ ਚੜ੍ਹਦਾ ਜਿੱਤੇ ਚਾਹੇ ਜਿੱਤੇ ਲਹਿੰਦਾ ,
ਦੋਹੀਂ ਪਾਸੀਂ ਬਰੋਬਰ ਪਿਆਰ ਏ ਸਾਡਾ ।

ਹਰਮਿੰਦਰ ਸਾਹਿਬ ਵਿੱਚ ਸਾਡੀ ਰੂਹ ਵੱਸਦੀ ,
ਨਨਕਾਣਾ ਸਾਹਿਬ ਬਾਡਰੋਂ ਪਾਰ ਏ ਸਾਡਾ।

ਕੀ ਚੱਟਣਾ ਦਿੱਲੀ ਦਿਆਂ ਤਖਤਾਂ ਨੂੰ ,
ਤਖ਼ਤ ਅਕਾਲ ਦਾ ਇੱਕੋ ਦਰਬਾਰ ਸਾਡਾ।

ਮੋਏ ਸਿੰਘਾਂ ਦੇ ਰਹੇ ਨੇ ਸਿਰ ਵਿਕਦੇ ,
ਮੰਦੀ ਵਿੱਚ ਵੀ ਮਹਿੰਗਾ ਬਜ਼ਾਰ ਸਾਡਾ।

ਜਹਾਂਗੀਰ ਤੋਂ ਲੈਕੇ ਇੰਦਰਾ ਤਾਈਂ ,
ਰਿਹਾ ਨਿੱਕਲਦਾ ਸਦਾ ਗੁਬਾਰ ਸਾਡਾ।

ਜਣੇ ਖਣੇ ਮੂਹਰੇ ਨਾਂ ‘ਸਿੰਘ ਦੀਪ’ ਸਿਰ ਝੁਕਦਾ ,
ਗੁਰੂ ਗੋਬਿੰਦ ਸਿੰਘ ਇੱਕੋ ਸਰਦਾਰ ਸਾਡਾ।

ਲਿਖਤ – ਕੁਲਦੀਪ ਸਿੰਘ ਘੁਮਾਣ
ਰੇਤਗੜ 70876 – 95975

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਪਟਨ ਨੇ ਪਹਿਲਾਂ ਪਾਰਟੀ ਬਣਾਈ ਸੀ ਤੇ ਉਸ ਦਾ ਹਸ਼ਰ ਸਾਰੇ ਜਾਣਦੇ ਹਨ: ਸਿੱਧੂ ਦਾ ਟਵੀਟ
Next articleKerala CM trolled over ‘double standards’ on Mullaperiyar dam