ਸ੍ਰੀ ਮੁਕਤਸਰ ਸਾਹਿਬ – (ਸਮਾਜ ਵੀਕਲੀ) ( ਪੱਤਰ ਪ੍ਰੇਰਕ) ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜਿੰਦਰ ਕੁਮਾਰ ਸੋਨੀ ਦੀਆਂ ਗਾਈਡਲਾਈਨਜ ਅਨੁਸਾਰ ਸਕੂਲ ਦਾ ਵਿਦਿਅਕ ਟੂਰ ਐਕਸਪੋਜਰ ਵਿਜਟ( ਸਟੇਟ ਤੋਂ ਬਾਹਰ) ਤਹਿਤ ਜੈਪੁਰ ਵਿਖੇ ਕਰਵਾਇਆ ਗਿਆ ਇਸ ਟੂਰ ਦੀ ਅਗਵਾਈ ਸਕੂਲ ਦੇ ਸਾਇੰਸ ਮਾਸਟਰ ਸ੍ਰੀ ਰਾਜਨ ਗੋਇਲ ਨੇ ਕੀਤੀ। ਉਹਨਾਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਕਮਲਾ ਦੇਵੀ,ਮੈਡਮ ਜੋਤੀ,ਮੈਡਮ ਗੀਤੀਕਾ ਨੇ ਵੀ ਅਹਿਮ ਭੂਮਿਕਾ ਨਿਭਾਈ। ਇਹ ਟੂਰ 29.11.25 ਨੂੰ ਮਲੋਟ ਤੋਂ ਰਵਾਨਾ ਹੋਇਆ ਸੀ। ਇਸ ਟੂਰ ਵਿੱਚ ਕੁੱਲ ਪੰਜਾਹ ਵਿਦਿਆਰਥੀ ਸਨ ਇਹਨਾਂ ਵਿਦਿਆਰਥੀਆਂ ਦੀ ਚੋਣ ਦਿੱਤੀਆਂ ਹੋਈਆਂ ਗਾਈਡਲਾਈਨਜ਼ ਅਨੁਸਾਰ ਕੀਤੀ ਗਈ।ਇਹਨਾਂ ਵਿਦਿਆਰਥੀਆਂ ਨੇ ਵੱਖ ਵੱਖ ਥਾਵਾਂ ਤੇ ਨਿਯੁਕਤ ਗਾਈਡਜ਼ ਦੀ ਮਦਦ ਨਾਲ ਜੈਪੁਰ ਵਿਖੇ ਵੱਖ-ਵੱਖ ਥਾਵਾਂ ਦੇਖੀਆਂ ਅਤੇ ਉਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿਨਾਂ ਵਿੱਚ ਬਿਰਲਾ ਸਾਇੰਸ ਮਿਊਜ਼ੀਅਮ, ਆਮੇਰ ਫੋਰਟ, ਲੋਹਗੜ੍ਹ ਫੋਰਟ, ਜੈਗੜ੍ਹ ਫੋਰਟ, ਬਿਰਲਾ ਮੰਦਿਰ, ਕਰਵਟ ਮਿਊਜ਼ੀਅਮ, ਚਿੜੀਆ ਘਰ , ਨਾਹਰਗੜ੍ਹ zolological ਚਿੜੀਆ ਘਰ ਅਤੇ ਚੌਕੀ ਢਾਣੀ ਜਿੱਥੇ ਰਾਜਸਥਾਨ ਦੇ ਕਲਚਰ ਬਾਰੇ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਗਿਆ। ਇਸ ਦੇ ਨਾਲ ਨਾਲ ਵਿਦਿਆਰਥੀਆਂ ਲਈ ਵਧੀਆ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਅਤੇ ਸ੍ਰੀ ਰਾਜਨ ਗੋਇਲ ਜੀ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਟੂਰ ਦਾ ਬਹੁਤ ਹੀ ਆਨੰਦ ਮਾਣਿਆ ਅਤੇ ਉਨਾਂ ਵੱਲੋਂ ਦਿੱਤੀ ਗਈ ਫੀਡਬੈਕ ਬਹੁਤ ਹੀ ਸਲਾਘਾ ਯੋਗ ਹੈ। ਲਗਭਗ ਹਰ ਵਿਦਿਆਰਥੀ ਨੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕੀਤੀ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਸਾਰੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਆਉਂਦੇ ਕੁਝ ਦਿਨਾਂ ਵਿੱਚ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਫੀਡਬੈਕ ਦੇ ਆਧਾਰ ਤੇ ਇੱਕ ਟੈਸਟ ਵੀ ਲੈਣ ਦਾ ਪਲੈਨ ਕੀਤਾ ਤਾਂ ਜੋ ਵਿਦਿਆਰਥੀ ਚੰਗੀ ਤਰ੍ਹਾਂ ਨਾਲ ਰਾਜਸਥਾਨ ਦੀ ਕਲਚਰ ਤੋਂ ਜਾਣੂ ਹੋ ਜਾਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



