ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਦੇਸ਼ ਵਿਦੇਸ਼ ਤੋਂ ਸਾਈਕਲਿੰਗ ‘ਚ ਕਈ ਮੈਡਲ ਜਿੱਤ ਚੁੱਕੇ ਵਿਜੇ ਮਿੱਤਰ ਨੇ ਅੱਜ ਗੱਲਬਾਤ ਦੌਰਾਨ ਧਰਮਿੰਦਰ ਨਾਲ ਆਪਣੀ ਦੋਸਤੀ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਆਖਿਆ ਕਿ ਉਹ ਅੱਜ ਵੀ ਧਰਮਿੰਦਰ ਨੂੰ ਯਾਦ ਕਰਦਿਆਂ ਬੇਹੱਦ ਭਾਵੁਕ ਹੋ ਜਾਂਦੇ ਹਨ । ਉਹਨਾਂ ਆਖਿਆ ਕਿ ਜਦੋਂ 1990 ਵਿੱਚ ਧਰਮਿੰਦਰ ਨੂੰ ਪਹਿਲੀ ਵਾਰ ਮਿਲਣ ਮੁੰਬਈ ਗਏ ਤਾਂ ਉਹਨਾਂ ਬਹੁਤ ਹੀ ਖਾਤਰਦਾਰੀ ਕੀਤੀ ਅਤੇ ਆਪਣੇ ਨਾਲ ਹੀ ਸ਼ੂਟਿੰਗ ਦਿਖਾਉਣ ਮਯੂਰ ਸਟੂਡੀਓ ਵੀ ਲੈ ਗਏ। ਵਿਜੇ ਨੇ ਆਖਿਆ ਕਿ ਧਰਮਿੰਦਰ ਇੱਕ ਬੇਹੱਦ ਭਾਵੁਕ ਅਤੇ ਰੋਮਾਂਟਿਕ ਕਿਸਮ ਦੇ ਇਨਸਾਨ ਸਨ। ਉਹਨਾਂ ਆਖਿਆ ਕਿ ਧਰਮਿੰਦਰ ਹਰ ਵਾਰ ਦੀ ਤਰ੍ਹਾਂ ਹੀ ਗਰਮ ਜੋਸ਼ੀ ਨਾਲ ਉਹਨਾਂ ਨੂੰ ਮਿਲਦੇ ਸਨ, ਅਤੇ ਧਰਮਿੰਦਰ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਆਪਣੇ ਸਰੀਰਕ ਕਸਰਤ ਅਤੇ ਸਾਈਕਲਿੰਗ ਨੂੰ ਜਾਰੀ ਰੱਖ ਕੇ ਨਾਮਣਾ ਖੱਟ ਸਕੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



