ਹਾਥੀ ਆਪਣੀ ਮਸਤ ਚਾਲ ਚੱਲਦਾ ਹੈ ਕਿਸੇ ਦੀ ਪਰਵਾਹ ਦੇ ਬਿਨਾਂ – ਪ੍ਰਧਾਨ ਝੀਂਡਾ
ਆਪਣੀ ਚੋਣ ਹਾਰੇ ਹੋਏ ਉਮੀਦਵਾਰ ਕੁਰਸੀ ਦੀ ਲਾਲਸਾ ਦੇ ਮਾਰੇ ਇਹ ਕਰ ਰਹੇ ਹਨ ।
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਦੇ ਹਰ ਫਰੰਟ ਤੇ ਫੇਲ ਹੋਇਆ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੁਰੰਤ ਅਸਤੀਫਾ ਦੇਵੇ ਕਿਉਂਕਿ ਪ੍ਰਧਾਨ ਝੀਂਡਾ ਨੇ ਪ੍ਰਧਾਨ ਬਣਨ ਵੇਲੇ ਤੋਂ ਹੁਣ ਤੱਕ ਜਿੰਨੇ ਵੀ ਐਲਾਨ ਕੀਤੇ ਹਨ ਇੱਕ ਦੇ ਉੱਤੇ ਵੀ ਪੂਰਾ ਨਹੀਂ ਉਤਰਿਆ ਉਸਨੂੰ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਨੀਂਲੋਂ ਖੇੜੀ ਤੋਂ ਹਰਿਆਣਾ ਕਮੇਟੀ ਦੇ ਮੈਂਬਰ ਮਾਤਾ ਕਪੂਰ ਕੌਰ ਦੇ ਸਪੁੱਤਰ ਸਰਪੰਚ ਯੂਨੀਅਨ ਬਲਾਕ ਨੀਲੋਂਖੇੜੀ ਦੇ ਪ੍ਰਧਾਨ ਅਤੇ ਪੰਥਕ ਦਲ ਝੀਂਡਾ ਗਰੁੱਪ ਦੇ ਕੌਮੀ ਪ੍ਰਧਾਨ ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਨੇ ਕੀਤਾ ਲਾਡੀ ਪ੍ਰਧਾਨ ਨੇ ਅੱਜ ਕਰਨਾਲ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਝੀਂਡਾ ਹਰਿਆਣਾ ਦੀਆਂ ਸਿੱਖ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਵੇ ਕਿ ਉਸ ਨੇ ਜੋ ਐਲਾਨ ਕੀਤਾ ਸੀ ਕਿ ਜੀਂਦ ਵਿੱਚ ਯੂਨੀਵਰਸਿਟੀ ਬਣਾਵਾਂਗਾ, ਵੀਆਈਪੀ ਕਲਚਰ ਬੰਦ ਕਰਾਂਗਾ, ਗੁਰਦੁਆਰੇ ਦੀ ਗੱਡੀ ਤੇ ਮੁਲਾਜ਼ਮ ਨਹੀਂ ਵਰਤਾਂਗਾ, ਗੁਰੂ ਦੀ ਗੋਲਕ ਦੀ ਦੁਰਵਰਤੋਂ ਨਹੀਂ ਕਰਾਂਗਾ, ਮੈਂਬਰ ਸਹਿਬਾਨਾਂ ਨੂੰ ਨਾਲ ਲੈ ਕੇ ਪ੍ਰਬੰਧ ਸੁਚੱਜਾ ਕਰਾਂਗਾ, ਸਿਰੋਪਾਉ ਨਾ ਲਵਾਂਗਾ ਨਾ ਦੇਵਾਂਗਾ,ਪਰ ਕੋਈ ਵੀ ਐਲਾਨ ਤੇ ਪ੍ਰਧਾਨ ਝੀਂਡਾ ਪੂਰਾ ਨਹੀਂ ਉਤਰਿਆ । ਸਿਰੋਪੇ ਦੇ ਵੀ ਰਿਹਾ, ਲੈ ਵੀ ਰਿਹਾ ਹੈ। ਯੂਨੀਵਰਸਿਟੀ ਨਵੀਂ ਖੋਲ੍ਹਣੀ ਤਾਂ ਛੱਡੋ ਪਹਿਲੇ ਸਕੂਲ ਤੇ ਕਾਲਜਾਂ ਦਾ ਪ੍ਰਬੰਧ ਬੜਾ ਭੈੜਾ ਕਰ ਦਿੱਤਾ ਹੈ । ਗੁਰੂ ਦੀਆਂ ਗੱਡੀਆਂ ਦੀ ਆਪਣੇ ਵਾਸਤੇ ਵਰਤੋਂ ਕਰ ਰਿਹਾ ਹੈ । ਸਰਕਾਰ ਨੂੰ ਚਿੱਠੀ ਲਿਖ ਕੇ ਇੱਕ ਪਾਇਲਟ ਇੱਕ ਸਕਾਰਟ ਤੇ ਅੱਠ ਗੰਨਮੈਨਾਂ ਦੀ ਮੰਗ ਕਰ ਰਿਹਾ ਹੈ । ਝੀਂਡਾ ਖੁਦ ਕੁਰਪਟ ਹੈ ਅਤੇ ਕੁਰਪਟ ਚਾਪਲੂਸ ਲੋਕਾਂ ਨਾਲ ਘਿਰਿਆ ਹੋਇਆ ਹੈ। ਗੁਰਦੁਆਰਾ ਸੀਸਗੰਜ ਤਰਾਵੜੀ ਜੋ ਕੱਲ੍ਹ ਮੈਨੇਜਰ ਲਗਾਇਆ ਹੈ ਉਸ ਨੇ 28 ਲੱਖ ਰੁਪਏ ਗੁਰੂ ਦੀ ਗੋਲਕ ਦਾ ਗਬਨ ਕੀਤਾ ਹੈ ਹੁਣ ਤੱਕ ਉਹ 11 ਲੱਖ ਰੁਪਏ ਵਾਪਿਸ ਭਰ ਚੁੱਕਾ ਹੈ। ਹੁਣ ਫਿਰ ਉਸਨੂੰ ਤਰਾਵੜੀ ਮੈਨੇਜਰ ਲਗਾ ਦਿੱਤਾ ਹੈ । ਲਾਡੀ ਪ੍ਰਧਾਨ ਨੇ ਕਿਹਾ ਕਿ 350 ਸਾਲਾ 25 ਨਵੰਬਰ ਨੂੰ ਕੁਰੂਕਸ਼ੇਤਰ ਵਿਖੇ ਮਨਾਏ ਗਏ ਸਮਾਗਮ ਵਿੱਚ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਤੋਂ ਉੱਚਾ ਬੈਂਚ ਲਗਾ ਕੇ ਝੀਂਡਾ ਬੈਠਾ ਹੋਇਆ ਸੀ ਜਦੋਂ ਕਿ ਸੰਤ ਮਹਾਂਪੁਰਸ਼ਾਂ ਨੂੰ ਥੱਲੇ ਬਿਠਾਇਆ ਹੋਇਆ ਸੀ ਕਿਸੇ ਸੰਤ ਮਹਾਂਪੁਰਸ਼ ਨੂੰ ਸਿਰੋਪਾਓ ਸਨਮਾਨ ਨਹੀਂ ਕੀਤਾ। ਝੀਂਡਾ ਨੇ ਕਾਲਾ ਦਿਵਸ ਮਨਾ ਵੀ ਕੁਰਪਸ਼ਨ ਕੀਤੀ ਹੈ। ਕਾਰ-ਸੇਵਾ ਵਾਲੇ ਮਹਾਂਪੁਰਸ਼ਾਂ ਤੋਂ ਪੈਸੇ ਲੈ ਕੇ ਵੀ ਨਿੱਜੀ ਖਰਚ ਕਰ ਰਿਹਾ ਹੈ। ਹੜ੍ਹ ਪੀੜਤਾਂ ਦੀ ਮੱਦਦ ਦੇ ਨਾਮ ਤੇ ਆਪਣਾ ਨਿੱਜੀ ਅਕਾਊਂਟ ਜਾਰੀ ਕਰਕੇ ਪੈਸੇ ਇਕੱਠੇ ਕਰਕੇ ਉਨਾਂ ਦੀ ਦੁਰਵਰਤੋਂ ਕਰ ਰਿਹਾ । ਝੀਂਡਾ ਪਹਿਲਾ ਪ੍ਰਧਾਨ ਹੈ ਜੋ ਆਪਣਾ ਬਜ਼ਟ ਵੀ ਪਾਸ ਨਹੀਂ ਕਰ ਸਕਿਆ । ਇਸ ਦੀਆਂ ਤਿੰਨ ਐਗਜੈਕਟਿਵ ਮੀਟਿੰਗਾਂ ਅਤੇ ਦੋ ਜਨਰਲ ਹਾਊਸ ਫੇਲ ਹੋ ਚੁੱਕੇ ਹਨ ਇਸ ਕਾਰਨ ਕਰਕੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨਗੀ ਦੀ ਪਦਵੀ ਦੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਝੀਂਡਾ ਨੂੰ ਜਿਨਾਂ 28 ਮੈਂਬਰ ਸਾਹਿਬਾਨਾਂ ਨੇ ਪ੍ਰਧਾਨ ਬਣਾਇਆ ਸੀ ਉਹਨਾਂ ‘ਚੋਂ 19 ਮੈਂਬਰ ਝੀਂਡਾ ਦਾ ਸਾਥ ਛੱਡ ਚੁੱਕੇ ਹਨ । ਇਸ ਲਈ ਹੁਣ ਜਗਦੀਸ਼ ਸਿੰਘ ਝੀਂਡਾ ਨੂੰ ਤੁਰੰਤ ਅਸਤੀਫ਼ਾ ਦੇ ਕੇ ਘਰ ਬੈਠ ਕੇ ਭਜਨ ਪਾਠ ਕਰਨਾ ਚਾਹੀਦਾ ਹੈ । ਓਧਰ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਜਦੋਂ ਇਸ ਬਿਆਨ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਹਾਥੀ ਆਪਣੀ ਮਸਤ ਚਾਲ ਚੱਲਦਾ ਹੈ ਉਹ ਕਿਸੇ ਦੇ ਉੱਚੀ ਬੋਲਣ ਦੀ ਪਰਵਾਹ ਨਹੀਂ ਮੰਨਦਾ । ਕਮੇਟੀ ਪੂਰੇ ਜ਼ੋਰ ਸ਼ੋਰ ਨਾਲ ਹਰਿਆਣਾ ਚ ਵਿੱਦਿਅਕ, ਧਾਰਮਿਕ ਅਤੇ ਹੋਰ ਸੰਸਥਾਨਾਂ ਦਾ ਕੰਮ ਜ਼ੋਰ ਸ਼ੋਰ ਨਾਲ ਕਰ ਰਹੀ ਹੈ ਅਤੇ ਕਿਸੇ ਦੀ ਪਰਵਾਹ ਨਹੀ ਮੰਨਦੀ। ਉਹਨਾਂ ਆਖਿਆ ਕਿ ਆਪਣੀ ਚੋਣ ਹਾਰੇ ਹੋਏ ਉਮੀਦਵਾਰ ਇਹ ਸਭ ਕਰਵਾ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






