HOME ਕਿਉਂਕਿ ਉਹ ਜੂਠੀ ਸੀ ।

ਕਿਉਂਕਿ ਉਹ ਜੂਠੀ ਸੀ ।

 (ਸਮਾਜ ਵੀਕਲੀ)
ਮੈਂ ਆਫਿਸ ਤੋਂ ਥੱਕਿਆ ਟੁੱਟਿਆ ਘਰ ਆਇਆ
ਆਪਣੀ ਕਾਰ ਪਾਰਕ ਕਰਕੇ ਮੈਂ ,
ਲੈਫਟ ਦਾ ਬਟਨ ਦੱਬਿਆ ਤੇ ਆਪਣੇ ਫਲੈਟ 6 ਫਲੋਰ ਤੇ ਚਲਿਆ ਗਿਆ ।
ਮੈਂ ਆਪਣੀ ਜੇਬ ਚੋਂ ਚਾਬੀ ਕੱਢੀ, ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲਿਆ ਗਿਆ। ਬੈਗ ਸੋਫੇ ਤੇ ਹੀ ਰੱਖ ਕੇ ਆਪਣੀ ਟਾਈ ਲੂਜ਼ ਕਰਕੇ ਮੈਂ ਕਿਚਨ ਚੋਂ ਪਾਣੀ  ਤੇ ਵੀਅਰ ਦੀ ਬੋਤਲ ਲੈਣ ਚਲਿਆ ਗਿਆ। ਪਾਣੀ ਵੀਅਰ ਤੇ ਨਮਕੀਨ ਮੇਜ਼ ਤੇ ਲਿਆ ਕੇ ਰੱਖ ਲਿਆ। ਏ ਸੀ ਔਨ ਕਰਕੇ ਮੈਂ ਸੋਫੇ ਤੇ  ਬੈਠ ਕੇ ਵੀਅਰ ਦੇ ਮਜੇ ਲੈਣ ਲੱਗ ਗਿਆ, ਤੇ ਨਾਲ ਹੀ ਮੈਂ ਆਪਣੇ ਫੋਨ ਤੇ ਫੇਸਬੁੱਕ ਅਜੇ ਓਪਨ ਕੀਤੀ ਹੀ ਸੀ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਬਹੁਤ ਹੀ ਸੋਹਣੀ ਕੁੜੀ ਦੀ ਤਸਵੀਰ ਆਈ।
ਮੇਰੀਆਂ ਅੱਖਾਂ ਤਾਂ ਜਿਵੇਂ ਉਹਦੇ ਚਿਹਰੇ ਨਾਲ ਚਮਕ ਹੀ ਗਈਆਂ ਹੋਣ , ਮੈਂ ਆਪਣੀ 60 ਸਾਲ ਦੀ ਉਮਰ ਵਿਚ ਬਹੁਤ ਕੁਝ ਵੇਖਿਆ ਸੋਹਣੀ ਤੋਂ ਸੋਹਣੀ ਕੁੜੀ ਵੀ ਵੇਖੀ ਤੇ ਪਰੀਆਂ ਵਰਗੀਆਂ ਵੀ ਕੁੜੀਆਂ ਵੇਖੀਆਂ ਪਰ ਸਭ ਦੇ ਚਿਹਰਿਆਂ ਤੇ ਮੇਕਅਪ ਦੀ ਇੱਕ ਮੋਟੀ ਪਰਤ ਚੜੀ ਹੁੰਦੀ ਸੀ।
ਪਰ ਇਸ ਕੁੜੀ ਦਾ ਚਿਹਰਾ ਇਹਦੀ ਸਾਦਗੀ ਇਹਦੀ ਮੁਸਕਾਨ ਸਭ ਤੋਂ ਅਲੱਗ ਸੀ ‌‌। ਸਾਵਲਾ ਰੰਗ ਝੀਲ ਵਰਗੀਆਂ ਗਹਿਰੀਆਂ ਅੱਖਾਂ ਡਾਰਕ ਬਰਾਉਣ ਲੰਬੇ ਵਾਲ  ਨਾ ਕੋਈ ਮੇਕਅਪ ਨਾ ਕੁਝ ਕੰਨਾਂ ਚ ਨਾ ਕੁੱਝ  ਗਲ਼ ਚ ਸਿਰਫ ਨੋਜਪਿੰਨ ਉਹ ਵੀ ਛੋਟੀ ਜਿਹੀ ਸਿੰਪਲ ਤੇ ਸਾਦਗੀ ਨਾਲ ਭਰਿਆ ਉਹਦਾ ਫੁੱਲਾਂ ਵਰਗਾ ਚਿਹਰਾ ਮੇਰੀਆਂ ਅਖਾਂ ਨੂੰ ਸਕੂਨ ਦੇਣ ਲੱਗਿਆਂ
ਮੈਂ ਉਹਦੀ ਵੇਖਦਿਆਂ ਵੇਖਦਿਆਂ ਸਾਰੀ ਆਈਡੀ ਫਰੋਲ ਲਈ ।
ਬਹੁਤੀ ਪੁਰਾਣੀ ਆਈਡੀ ਨਹੀਂ ਸੀ ਮਸਾਂ ਵੀਂਹ ਕੁ ਪੋਸਟਾਂ ਪਾਈਆਂ ਹੋਣਗੀਆਂ ਉਹਨੇ ਆਪਣੀ ਫੋਟੋ ਦੇ ਨਾਲ ਆਪਣੇ ਲਿਖੇ ਹੋਏ ਵਿਚਾਰ ਜੋ ਕਿ ਬਹੁਤ ਸੋਹਣੇ ਸੀ ।
ਮੈਂ ਉਹਦੀਆਂ ਪੋਸਟਾਂ ਤੇ ਲਾਇਕ ਤੇ ਕਮੈਂਟ ਕੀਤੇ
ਇਸ ਤਰਾਂ ਉਹਦੀ ਤਸਵੀਰ ਵੇਖਦੇ ਨੂੰ ਮੈਨੂੰ ਦੋ ਘੰਟੇ ਦੋ ਉੱਪਰ ਦਾ ਸਮਾਂ ਹੋ ਗਿਆ ਸੀ ਪਰ ਫੇਰ ਵੀ ਮੇਰਾ ਮਨ ਨਹੀਂ ਭਰਿਆ
 ਫੋਨ ਦੀ ਬੈਟਰੀ ਕਦੋਂ ਲੋ ਹੋ ਗਈ ਤੇ ਫੋਨ ਬੰਦ ਹੋ ਗਿਆ ਮੈਨੂੰ ਪਤਾ ਹੀ ਨਹੀਂ ਲਗਿਆ।
ਫੋਨ ਚਾਰਜ ਤੇ ਲੱਗਾ ਕੇ ਮੈਂ ਕੱਪੜੇ ਚੇਂਜ ਕਰਕੇ ਬਿਨਾਂ ਕੁੱਝ ਖਾਧੇ ਪੀਤੇ ਬੈੱਡ ਤੇ ਲੰਬਾ ਪੈ ਗਿਆ। ਸਾਰੀ ਰਾਤ ਹੀ ਉਹਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਿਹਾ ‌।
ਮੈਨੂੰ ਇੰਝ ਲੱਗਦਾ ਸੀ ਜਿਵੇਂ ਮੈਨੂੰ ਉਹਦੇ ਨਾਲ ਸੱਚਾ ਵਾਲਾ ਪਿਆਰ ਹੋ ਗਿਆ ਹੋਵੇ ,ਹਾਲਾਂਕਿ ਮੈਨੂੰ ਮੇਰੀ ਉਮਰ ਤੇ ਇਹ ਸਮਾਜ ਇਜਾਜ਼ਤ ਨਹੀਂ ਦਿੰਦਾ ਸੀ ਕਿ ਮੈਂ 20 25 ਸਾਲ ਦੀ ਕੁੜੀ ਦੇ ਨਾਲ ਮੁਹੱਬਤ ਕਰਾਂ , ਪਰ ਮੇਰਾ ਦਿਲ ਇਜਾਜ਼ਤ ਦਿੰਦਾ ਸੀ । ਮੈਂ ਨਾ ਚਾਹੁੰਦੇ ਨੇ ਵੀ ਓਹਨੂੰ ਮੋਰਨਿੰਗ ਮਸੰਜਰ ਤੇ ਕਾਲ ਲਗਾ ਲਈ ‌। ਅੱਗਿਓ ਉਹਨੇ ਮੇਰਾ ਫੋਨ ਕੱਟ ਦਿੱਤਾ ਮੈਂ ਕਈ ਦਿਨ  ਮਸੇਂਜਰ ਤੇ ਕਾਲ ਲਗਾਉਂਦਾ ਰਿਹਾ ਤੇ ਉਹ ਮੇਰਾ ਫੋਨ ਕੱਟਦੀ ਰਹੀ । ਫਿਰ ਉਹਨੇ ਅੱਕ ਕੇ ਮੇਰੀ ਆਈਡੀ ਬਲੋਕ ਕਰ ਦਿੱਤੀ ।
ਮੇਰੇ ਕੋਲ ਉਹਨੂੰ ਵੇਖਣ ਦਾ ਕੋਈ ਜਰੀਆ ਨਹੀਂ ਸੀ, ਮੈਂ ਕਈ ਦਿਨ ਤਕ ਆਪਸੈੱਟ ਰਿਹਾ ਇੱਕ ਦਿਨ ਮੈਂ ਫੇਕ ਆਈਡੀ ਬਣਾਈ ਓਹਦੇ ਹੀ ਨਾਮ ਸਹਿਬਾ ਤੇ  ਓਹਦੇ ਨਾਲ ਗੱਲ ਕਰਨ ਦੇ ਲਈ ।
ਇਸ ਵਾਰ ਮੈਂ ਕੋਈ ਗਲਤੀ ਨਹੀਂ ਕਰਨਾ ਚਾਹੁੰਦਾ ਸੀ ।
ਹੌਲੀ ਹੌਲੀ ਕਰਕੇ ਮੈਂ ਉਹਦੇ ਨਾਲ ਨੇੜਤਾ ਵਧਾਈ ।
ਫੇਸਬੁੱਕ ਤੋਂ ਵਟਸਐਪ ਤੱਕ ਤਾਂ ਮੈਂ ਪਹੁੰਚ ਗਿਆ ਸੀ ਪਰ ਉਹਦੇ ਦਿਲ ਤੱਕ ਪਹੁੰਚਣਾ ਹਜੇ ਬਾਕੀ ਸੀ।
ਮੈਂ ਆਪਣੇ ਬਾਰੇ ਉਹਨੂੰ ਸਾਰਾ ਕੁੱਝ ਦੱਸ ਦਿੱਤਾ ਸੀ ਸਿਵਾਏ ਇਸ ਗੱਲ ਦੇ ਕੇ ਮੇਰੇ ਦਿਲ ਵਿੱਚ ਉਹਦੇ ਲਈ ਕੀ ਹੈ?
ਉਹ ਵੀ ਮੈਨੂੰ ਆਪਣਾ ਬਹੁਤ ਚੰਗਾ ਦੋਸਤ ਸਮਝਣ ਲੱਗੀ।
ਇੱਕ ਦਿਨ ਓਹਨੇ ਵੀ ਆਪਦੀ ਸਾਰੀ ਕਹਾਣੀ ਮੈਨੂੰ ਦੱਸ ਹੀ ਦਿੱਤੀ
ਉਹਨੇ ਜੋਂ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ  ਜ਼ਮੀਨ ਨਿਕਲ ਗਈ।
ਉਹਦੀ ਹੱਡ ਬੀਤੀ ਸੁਣ ਕੇ ਤੇ ਆਵਦੇ ਚਾਵਾਂ ਨੂੰ ਅੱਖਾਂ ਸਾਹਮਣੇ ਮਰਦੇ ਵੇਖ ਕੇ,
ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ।
ਉਹਨੇ ਮੈਨੂੰ ਦੱਸਿਆ ਕਿ ਮੇਰੇ ਮਾਂ ਬਾਪ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦੋਂ ਉਹ 12 ਸਾਲ ਦੀ ਸੀ।
ਉਸ ਤੋਂ ਬਾਅਦ ਉਹ ਆਪਣੇ ਚਾਚਾ ਚਾਚੇ ਕੋਲ ਰਹਿੰਦੀ ਸੀ ।
ਮੇਰੀ ਜ਼ਾਲਮ ਚਾਚੀ ਮੇਰੇ ਤੇ ਬਹੁਤ ਜਿਆਦਾ ਜ਼ੁਲਮ ਕਰਦੀ ਸੀ ਤੇ ਮੇਰਾ ਦਰਿੰਦਾ ਚਾਚਾ ਮੇਰੇ ਨਾਲ ਬਲਾਤਕਾਰ ਕਰਦਾ ਸੀ ।
ਜਦੋਂ ਮੈਂ ਪ੍ਰੈਗਨੈਂਟ ਹੋ ਗਈ ਤਾਂ ਬਦਨਾਮੀ ਦੇ ਡਰ ਤੋਂ ਓਹਨੇ ਮੈਨੂੰ ,
ਘਰ ਤੋਂ ਬਹੁਤ ਦੂਰ ਅੱਧੀ ਰਾਤ ਨੂੰ ਰੋੜ ਤੇ ਹੀ ਛੱਡ ਦਿੱਤਾ।
ਉਸ ਤੋਂ ਬਾਅਦ ਕਈ ਮੁੰਡਿਆਂ ਨੇ ਮੇਰੇ ਨਾਲ ਗੈਂਗਰੇਪ ਕੀਤਾ ਤੇ ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਤੇ ਹੀ ਛੱਡ ਕੇ ਚਲੇ ਗਏ ।
ਕਿਸੇ ਭਲੇ ਆਦਮੀ ਨੇ ਮੈਨੂੰ ਚੱਕ ਕੇ ਮੇਰਾ ਇਲਾਜ ਕਰਵਾਇਆ ,
ਤੇ ਆਵਦੇ ਘਰ ਵਿੱਚ ਮੈਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ ।
ਜ਼ਿੰਦਗੀ ਅਜੇ ਸੌਖੀ ਹੋਈ ਹੀ ਸੀ ਕਿ ਦੋ ਸਾਲ ਬਾਅਦ ਉਸ ਭਲੇ ਆਦਮੀ ਦੀ ਵੀ ਮੌਤ ਹੋ ਗਈ।
ਮੈਂ ਫਿਰ ਤੋਂ ਇਕੱਲੀ ਰਹਿ ਗਈ ਉਸ ਤੋਂ ਬਾਅਦ ਮੈਂ ਆਪਣਾ ਨਾਂ ਕੋਈ ਦੋਸਤ ਬਣਾਇਆ ਨਾ ਕੋਈ ਸਹੇਲੀ ਨਾ ਹੀ ਪ੍ਰੇਮੀ,
ਜ਼ਿੰਦਗੀ ਦੇ ਨਾਲ ਨਾਲ ਦੁਨੀਆਂ ਤੋਂ ਵੀ ਨਫਰਤ ਹੋ ਗਈ ।
ਇੱਜ਼ਤ ਦੀ ਜਿੰਦਗੀ ਜਿਊਣ ਦੇ ਲਈ ਮੈਂ ਆਪਣਾ ਨਾਮ ਪਤਾ ਸਭ ਕੁਝ ਬਦਲ ਦਿੱਤਾ ।
ਬਸ ਉਸਤੋਂ ਬਾਅਦ ਤੁਹਾਡੇ ਨਾਲ ਮੁਲਾਕਾਤ ਹੋਈ ਕੁਛ ਮਹਿਸੂਸ ਹੋਇਆ ਕਿ ਮੇਰਾ ਕੋਈ ਆਪਣਾ ਵੀ ਹੈ।
ਉਹਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਉਹਦੇ ਨਾਲ ਹਮਦਰਦੀ ਤਾਂ ਸੀ ਪਰ ਮੁਹੱਬਤ ਨਹੀਂ ਰਹੀਂ।
ਮੈਂ ਉਹਦੇ ਦਿਲ ਦਾ ਹਿੱਸਾ ਬਣਨ ਗਿਆ ਸੀ ਪਰ ਉਹਦਾ ਦਿਲ ਫੇਰ ਤੋਂ ਤੋੜ ਕੇ ਆਪਣੇ ਘਰ ਵਾਪਸ ਆ ਗਿਆ ।
ਉਹ ਮੈਨੂੰ ਪਿੱਛੋਂ ਆਵਾਜਾਂ ਮਾਰਦੀ ਰਹੀ ਪਰ ਮੈਂ ਆਪਣੇ ਮਰੇ ਹੋਏ ਅਰਮਾਨਾਂ ਦੀ ਆਪਣੇ ਹੀ ਮੋਢਿਆਂ ਅਰਥੀ ਚੱਕ ਕੇ ਲਿਜਾ ਰਿਹਾ ਸੀ ।
ਉਹ ਤਾਂ ਮੇਰੀ ਹੋਣ ਲਈ ਤਿਆਰ ਸੀ। ਪਰ ਹੁਣ ਮੇਰਾ ਦਿਲ ਉਹਨੂੰ ਆਪਣੀ ਮੰਨਣ ਲਈ ਤਿਆਰ ਨਹੀਂ ਸੀ।
ਕਿਉਂਕਿ ਉਹ ਜੂਠੀ ਸੀ 
ਵੀਰਪਾਲ  ਭੱਠਲ
Previous article*ਸ੍ਰੀ ਮਹਾਂਸ਼ਕਤੀ ਕਲਾ ਮੰਦਰ ਪ੍ਰਬੰਧਕੀ ਕਮੇਟੀ ਵੱਲੋਂ ਲੋੜਵੰਦ ਲੋਕਾਂ ਨੂੰ ਘਰਾਂ ਦੀ ਛੱਤਾਂ ’ਤੇ ਪਾਉਣ ਲਈ ਤਰਪਾਲਾਂ ਵੰਡੀਆਂ ਗਈਆਂ*
Next articleਮੇਹਰ ਕਰੋ ਹੁਣ ਮੇਹਰਾ ਵਾਲੇ