ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੀ ਗਰਾਉੰਡ ਵਿੱਚ ਫੁੱਟਬਾਲ ਲਵਰਜ ਤੇ ਵੈਟਰਨ ਫੁੱਟਬਾਲ ਖਿਡਾਰੀ ਜੋਗਾ ਸਿੰਘ ਮਾਹਿਲ ਯੂ.ਕੇ, ਫੁੱਟਬਾਲ ਕੋਚ ਜਸਕਰਨ ਸਿੰਘ ਜੱਸੀ ਮਹਾਲੋਂ ਦੇ ਦੋਵੇਂ ਬੇਟੇ ਰੋਨਾਲਡੋ ਤੇ ਮੈਸੀ, ਜਸਵੰਤ ਸਿੰਘ ਮਾਹਿਲ (ਬੰਤ) ਕੈਨੇਡੀਅਨ ਅਤੇ ਮੈਡਮ ਸੁਨੀਤਾ ਸ਼ਰਮਾ ਮੰਗੂਵਾਲ ਸਪੈਸ਼ਲ ਤੌਰ ਤੇ ਐਮ ਜੀ ਐਫ ਏ ਦੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਆਏ। ਉਨ੍ਹਾਂ ਦਾ ਧੰਨਵਾਦ ਕਰਨ ਸਮੇਂ ਸਰਬਜੀਤ ਮੰਗੂਵਾਲ ਫੁੱਟਬਾਲ ਕੋਚ ਨੇ ਆਖਿਆ ਕਿ ਖੇਡਾਂ’ਚ ਭਾਗ ਲੈਣ ਨਾਲ ਖਿਡਾਰੀਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਜਿਸ ਨਾਲ ਖਿਡਾਰੀ ਵੱਡੀਆਂ ਤੋਂ ਵੱਡੀਆਂ ਅੜਚਣਾ ਨੂੰ ਪਾਰ ਕਰਨ ਦੇ ਯੋਗ ਹੋ ਜਾਂਦੇ ਹਨ ਉਨ੍ਹਾਂ ਅਗੇ ਦੱਸਿਆ ਕਿ ਇੰਗਲੈਂਡ ਨਿਵਾਸੀ ਜੋਗਾ ਸਿੰਘ ਮਾਹਿਲ ਨੇ ਅਕੈਡਮੀ ਲਈ ਗੋਲ ਪੋਸਟਾਂ ਦੇ ਪਿੱਛੇ ਲਗਾਉਣ ਵਾਸਤੇ ਨਾਈਲੋਨ ਦਾ ਵੱਡਾ ਜਾਲ ਵੀ ਲੈ ਕੇ ਦਿੱਤਾ ਹੈ ਤਾਂ ਕਿ ਫੁੱਟਬਾਲ ਸਟੇਡੀਅਮ ਤੋਂ ਬਾਹਰ ਦੂਰ ਫਸਲਾਂ ਵਿੱਚ ਨਾ ਜਾਵੇ ਜਿਸ ਨਾਲ ਫਸਲ ਖਰਾਬ ਹੋਣ ਤੋਂ ਬਚਾਉਣ ਵਿੱਚ ਮੱਦਦ ਹੋਵੇਗੀ। ਇਸ ਸਮੇਂ ਸਸਸ ਸਕੂਲ ਮਾਹਿਲ ਗਹਿਲਾ ਦੇ ਸੇਵਾਦਾਰ ਕਾਲਾ ਤੇ ਸੋਮਾ ਵੀ ਹਾਜ਼ਰ ਰਹੇ। ਬਾਅਦ ਵਿਚ ਅਕੈਡਮੀ ਦੇ ਖਿਡਾਰੀਆ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



