(ਸਮਾਜ ਵੀਕਲੀ)
ਲੋਕਾਂ ਦੀਆਂ ਗੱਲਾਂ ਤੂੰ ਬਹੁਤ ਕਰਦਾ,
ਕਦੇ ਆਪਣੀ ਗੱਲ ਤੂੰ ਕਰਦਾ ਨਹੀਂ।
ਲੋਕਾਂ ਦੇ ਚੇਹਰੇ ਤੂੰ ਬਹੁਤ ਪੜ੍ਹਦਾ,
ਕਦੇ ਆਪਣਾ ਚੇਹਰਾ ਤੂੰ ਪੜ੍ਹਦਾ ਨਹੀਂ।
ਲੋਕਾਂ ਬਾਰੇ ਤੂੰ ਬਹੁਤ ਕੁੱਝ ਲਿੱਖਦਾ,
ਕਦੇ ਆਪਣੇ ਬਾਰੇ ਤੂੰ ਕੁੱਝ ਲਿੱਖਦਾ ਨਹੀਂ।
ਰੱਬ ਨੂੰ ਪਾਉਣ ਦੀ ਤੂੰ ਗੱਲ ਹੈ ਕਰਦਾ,
ਕਦੇ ਆਪਣੇ ਆਪ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਨਹੀਂ।
ਲੋਕਾਂ ਦੇ ਅੰਦਰੀ ਤੂੰ ਝਾਤੀਆਂ ਮਾਰਦਾ,
ਕਦੇ ਆਪਣੇ ਅੰਦਰ ਝਾਕਣ ਦੀ ਕੋਸ਼ਿਸ਼ ਕਰਦਾ ਨਹੀਂ।
ਉਹ ਕਿੱਥੇ, ਕਿਉਂ ਤੇ ਕੀ ਕਰਦਾ,
ਇਹ ਸੋਚ ਕੇ ਤੂੰ ਕੀ ਕਰਦਾ,
ਤੇਰਾ ਸਿਰ ਦਰਦ ਕਰਦਾ ਨਹੀਂ?
ਹਰੀ *ਦੀਆਂ ਝੱਲ ਬਲੱਲੀਆਂ ਨੇ ਰੱਬ ਅਜਾਦ ਕਰਤਾ,
ਰੱਬ ਦੀ ਗੋਲਕ ਗਰੀਬ ਦਾ ਮੂੰਹ ਹੁਣ ਸ਼ੁਰੂ ਕਰਤਾ।
ਰੱਬ ਦੇ ਕਹੇ ਬਿਨਾਂ ਤੂੰ ਕੁੱਝ ਕਰਦਾ ਨਹੀਂ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.ਪੱਤਰਕਾਰ ਚਰਨਜੀਤ ਸੱਲ੍ਹਾਂ



