ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨਾਲ ਸਬੰਧਤ ਖਿਡਾਰੀ 5 ਜਨਵਰੀ ਤੱਕ ਡੋਪ ਟੈਸਟ ਕਰਾ ਸਕਣਗੇ- ਚੱਠਾ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -(ਸਮਾਜ ਵੀਕਲੀ)-ਦੇਸ਼ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਵਿਸਵ ਕਬੱਡੀ ਡੋਪਿੰਗ ਕਮੇਟੀ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋ ਰਹੇ ਡੋਪ ਟੈਸਟ ਦੀ ਪ੍ਕਿਰਿਆ ਨੂੰ ਜਾਰੀ ਰੱਖਦਿਆਂ ਹੁਣ ਇਸ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਹੈ। ਸੰਸਥਾ ਦੇ ਪ੍ਧਾਨ ਕਬੱਡੀ ਦੇ ਬਾਬਾ ਬੋਹੜ ਸ੍ ਸੁਰਜਨ ਸਿੰਘ ਚੱਠਾ ਦੇ ਹਵਾਲੇ ਨਾਲ ਕਬੱਡੀ ਕੋਚ ਕਾਲਾ ਕੁਲਥਮ ਨੇ ਦੱਸਿਆ ਕਿ ਹੁਣ ਖਿਡਾਰੀ 5 ਜਨਵਰੀ ਤੱਕ ਡੋਪ ਟੈਸਟ ਚੰਡੀਗੜ੍ਹ ਦੀ ਕੁਐਸਟ ਲੈਬਾਰਟਰੀ ਵਿੱਚ ਕਰਾ ਸਕਦੇ ਹਨ।

ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਕਬੱਡੀ ਖਿਡਾਰੀ ਬੜੀ ਜੁੰਮੇਵਾਰੀ ਨਾਲ ਡੋਪ ਟੈਸਟ ਕਰਾ ਰਹੇ ਹਨ। ਜਿਆਦਾ ਖਿਡਾਰੀ ਹੋਣ ਕਾਰਣ ਤਾਰੀਖ ਵਧਾਈ ਗਈ ਹੈ
ਇਸ ਮੌਕੇ ਸ੍ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਉਹ ਆਪਣੇ ਸਟੈਂਡ ਤੇ ਡਟੇ ਹੋਏ ਹਨ। ਉਹਨਾਂ ਸੱਬਾ ਥਿਆੜਾ ਵਲੋਂ ਡੋਪ ਟੈਸਟ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸਲਾਘਾ ਕੀਤੀ। ਵਿਸਵ ਡੋਪ ਕਮੇਟੀ ਦੇ ਫੈਸਲੇ ਦੀ ਵੀ ਪ੍ਸੰਸਾ ਕੀਤੀ।

ਇਸ ਮੌਕੇ ਕਾਰਜਕਾਰੀ ਪ੍ਧਾਨ ਬਲਵੀਰ ਸਿੰਘ ਬਿੱਟੂ, ਸਕੱਤਰ ਸੁੱਖੀ ਬਰਾੜ, ਕਾਰਜਕਾਰੀ ਸਕੱਤਰ ਗੁਰਮੇਲ ਸਿੰਘ ਦਿੜ੍ਹਬਾ, ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਕੁਲਬੀਰ ਸਿੰਘ, ਅਮਨ ਦੁੱਗਾਂ, ਮਹਿੰਦਰ ਸਿੰਘ ਸੁਰਖਪੁਰ, ਲਾਲੀ ਅੜੈਚਾਂ, ਪ੍ਰੋਫੈਸਰ ਗੋਪਾਲ ਸਿੰਘ, ਪੱਪੀ ਫੁੱਲਾਂਵਾਲ, ਸਿੰਦਾ ਸੂਜਾਪੁਰ, ਸਤਪਾਲ ਖਡਿਆਲ, ਸੀਰਾ ਟਿੰਬਰਵਾਲ, ਪਰਮਜੀਤ ਬਾਗੜੀਆਂ, ਸੀਪਾ ਆਲਮਵਾਲਾ, ਕਮਲ ਵੈਰੋਕੇ, ਸੰਦੀਪ ਕਪੂਰੇ, ਹੈਪੀ ਲਿੱਤਰਾ ਆਦਿ ਹਾਜ਼ਰ ਸਨ।।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਤੇ ਠੰਢੇ ਬਸਤੇ ਨਾ ਪੈ ਜਾਣ 1158 ਭਰਤੀਆਂ
Next articleयूपी चुनाव पर डॉ. प्रेम सिंह से बात-चीत