ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਮਿਸ਼ਨ ਹਰਿਆਲੀ ਤਹਿਤ ਪੌਦੇ ਲਗਾਏ

ਕਪੂਰਥਲਾ, 19 ਜੁਲਾਈ ( ਕੌੜਾ ) -ਆਪਣਾ ਪੰਜਾਬ ਫਾਊਂਡੇਸ਼ਨ ਅਤੇ ਜਗਜੀਤ ਸਿੰਘ ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਿਸ਼ਨ ਹਰਿਆਲੀ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਸਕੂਲ ਕੈਂਪਸ ਵਿੱਚ 900 ਬੂਟੇ ਲਾਏ। ਪ੍ਰਿੰਸੀਪਲ ਮੈਡਮ ਰੇਨੂੰ ਅਰੋੜਾ ਨੇ ਇਸ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ‘ਚ ਗਲੋਬਲ ਵਾਰਮਿੰਗ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਅਤੇ ਹਰ ਇਨਸਾਨ ਨੂੰ  ਦੋ ਪੌਦੇ ਜ਼ਰੂਰ ਲਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਇਸ ਗਲੋਬਲ ਵਾਰਮਿੰਗ ਅਤੇ ਆਕਸੀਜਨ ਦੀ ਕਮੀ ਤੋਂ ਛੁਟਕਾਰਾ ਮਿਲ ਸਕੇ ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਐਸ.ਜੀ.ਪੀ.ਸੀ.ਨੇ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਸਕੂਲ ਵੱਲੋਂ ਹਮੇਸ਼ਾ ਜਾਰੀ ਰਹਿਣਗੇ। ਉਹਨਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪੇ੍ਰਿਤ ਕੀਤਾ । ਇਸ ਮੌਕੇ ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਤੋਂ ਇਲਾਵਾ ਨੀਤੂ, ਸ਼ੀਲਾ ਦੇਵੀ, ਸੁਨੀਤਾ ਗੁਜਰਾਲ, ਰੁਪਿੰਦਰ ਕੌਰ, ਮਨਜੀਤ ਕੌਰ, ਸੁਖਵਿੰਦਰ ਕੁਮਾਰੀ, ਸੋਨੀਆਂ, ਨਵਰੀਤ ਕੌਰ, ਬਲਵਿੰਦਰ ਕੌਰ, ਮੋਨਿਕਾ ਗਿੱਲ, ਕਵਿਤਾ, ਜਸਪ੍ਰੀਤ ਕਰਮਜੀਤ ਸਿੰਘ, ਪਰਮਜੀਤ ਕੌਰ, ਪੂਜਾ ਜੌਲੀ, ਸੀਮਾ, ਸ਼ਵੇਤਾ, ਬਲਜੀਤ ਕੌਰ, ਸ਼ਬਨਮ, ਮਨਪ੍ਰੀਤ ਕੌਰ, ਨੇਹਾ, ਨਿਸ਼ਕਾ ਗੁਪਤਾ, ਮਨਦੀਪ ਕੌਰ, ਰਮਨ ਬਾਲਾ, ਰਮਨਦੀਪ ਕੌਰ, ਸਿਮਰਨਜੀਤ ਕੌਰ, ਅਪੁਲ ਕਾਲਾ, ਸੁੱਚਾ ਸਿੰਘ, ਬਲਵਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ ਸੁਸਾਇਟੀ ਦੀ ਚੇਤਨਾ ਪ੍ਰੀਖਿਆ 26 ਅਗਸਤ ਤੋਂ  
Next articleਝੂਠੀਆਂ ਖਬਰਾਂ ਤੋਂ ਰਹੋ ਸੁਚੇਤ, ਅਸੀਂ ਬਿਲਕੁਲ ਠੀਕ – ਠਾਕ ਹਾਂ _ਸਰਬਜੀਤ ਸਿੰਘ ਧੂੰਦਾ