ਤਰਕਸ਼ੀਲ ਸੁਸਾਇਟੀ ਦੀ ਚੇਤਨਾ ਪ੍ਰੀਖਿਆ 26 ਅਗਸਤ ਤੋਂ  

ਪ੍ਰੀਖਿਆ ਚ’ ਆਬਜੈਕਟਿਵ ਕਿਸਮ ਦੇ 100 ਸਵਾਲ ਹੋਣਗੇ- ਸੁਰਜੀਤ ਸਿੰਘ ਟਿੱਬਾ
ਕਪੂਰਥਲਾ , 19 ਜੁਲਾਈ (ਕੌੜਾ)- ਸਕੂਲ ਪੱਧਰ ‘ਤੇ ਬੱਚਿਆਂ ਨੂੰ ਅੰਧ-ਵਿਸ਼ਵਾਸ, ਪਾਖੰਡ ਅਤੇ ਭਰਮ-ਭੁਲੇਖੇ ਵਿਰੁੱਧ ਜਾਗਰੂਕ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚੇਤਨਾ ਟੈਸਟ ਕਰਵਾਇਆ ਜਾ ਰਿਹਾ ਹੈ।ਪੰਜਵੀਂ ਕੜੀ ਦੀ ਉਕਤ ਪ੍ਰੀਖਿਆ ਲਈ ਸੁਸਾਇਟੀ ਦੇ ਜਲੰਧਰ ਜ਼ੋਨ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸੁਰਜੀਤ ਟਿੱਬਾ ਦੀ ਪ੍ਰਧਾਨਗੀ ਹੇਠ ਹੋਈ | ਸੁਰਜੀਤ ਸਿੰਘ ਟਿੱਬਾ ਨੇ ਦੱਸਿਆ ਕਿ ਇਹ ਚੇਤਨਾ ਟੈਸਟ 26 ਅਗਸਤ ਤੋਂ ਸ਼ੁਰੂ ਹੋ ਕੇ 27 ਅਗਸਤ ਤੱਕ ਚੱਲੇਗਾ। ਸੁਰਜੀਤ ਸਿੰਘ ਟਿੱਬਾ ਨੇ ਕਿਹਾ ਕਿ ਵਿਕਾਸ ਖੋਜ ਦੇ ਪਿਤਾਮਾ ਚਾਰਲਸ ਡਾਰਵਿਨ ਨੂੰ ਸਮਰਪਿਤ ਪ੍ਰੀਖਿਆ ਲਈ 50,000 ਵਿਦਿਆਰਥੀਆਂ ਦਾ ਟੀਚਾ ਮਿੱਥਿਆ ਗਿਆ ਹੈ। ਜਿਸ ਲਈ ਜ਼ੋਨ ਇਕਾਈਆਂ ਵੱਲੋਂ ਜੰਗੀ ਪੱਧਰ ‘ਤੇ ਯਤਨ ਜਾਰੀ ਹਨ। ਉਹਨਾਂ ਦੱਸਿਆ ਕਿ ਪ੍ਰੀਖਿਆ ਚ’ ਆਬਜੈਕਟਿਵ ਕਿਸਮ ਦੇ 100 ਸਵਾਲ ਹੋਣਗੇ। ਇਸ ਵਿੱਚ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਵੀ ਇਨਾਮ ਦਿੱਤੇ ਜਾਣਗੇ। ਇਸ ਮੌਕੇ ਜਸਬੀਰ ਸਿੰਘ, ਅਮਰਜੀਤ ਸਿੰਘ, ਵਿੱਕੀ ਤਲਵੰਡੀ ਚੌਧਰੀਆਂ, ਮਾਸਟਰ ਕਰਨੈਲ ਸਿੰਘ , ਸ਼ਸ਼ੀ ਸ਼ਰਮਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਖੈੜਾ ਬੇਟ ਦਾ ਸਾਲਾਨਾ ਜੋੜ ਮੇਲਾ  30 ਨੂੰ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਮਿਸ਼ਨ ਹਰਿਆਲੀ ਤਹਿਤ ਪੌਦੇ ਲਗਾਏ