HOME *ਬੂਟੇ ਲਗਾਉਣਾ ਅਤੇ ਓਹਨਾਂ ਦੀ ਸੰਭਾਲ ਸਮੇਂ ਦੀ ਲੋੜ : ਜੁਗਲ ਕਿਸ਼ੋਰ...

*ਬੂਟੇ ਲਗਾਉਣਾ ਅਤੇ ਓਹਨਾਂ ਦੀ ਸੰਭਾਲ ਸਮੇਂ ਦੀ ਲੋੜ : ਜੁਗਲ ਕਿਸ਼ੋਰ ਦੱਤਾ*

5

*ਐਸਕੇਟੀ ਪਲਾਂਟੇਸ਼ਨ ਟੀਮ ਦੀ ਮੁਹਿੰਮ ਤਹਿਤ ਜੁਗਲ ਕਿਸ਼ੋਰ ਦੱਤਾ ਨੇ ਬੂਟੇ ਲਗਾ ਕੇ ਮਨਾਇਆ 77ਵਾਂ ਜਨਮਦਿਨ*

ਨਵਾਂਸ਼ਹਿਰ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵਾਤਾਵਰਨ ਦੀ ਸੰਭਾਲ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਐਸਕੇਟੀ ਪਲਾਂਟੇਸ਼ਨ ਟੀਮ ਵੱਲੋਂ ਚਲਾਈ ਜਾ ਰਹੀ “ਜਨਮਦਿਨ ‘ਤੇ ਬੂਟੇ ਲਗਾਓ” ਮੁਹਿੰਮ ਤਹਿਤ ਭਾਰਤ ਵਿਕਾਸ ਪਰਿਸ਼ਦ ਦੇ ਕਨਵੀਨਰ ਅਤੇ ਧਾਰਮਿਕ ਉਤਸਵ ਕਮੇਟੀ ਦੇ ਪ੍ਰਧਾਨ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਆਪਣਾ 77ਵਾਂ ਜਨਮਦਿਨ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਉਨ੍ਹਾਂ ਨੇ ਚੰਡੀਗੜ੍ਹ ਰੋਡ ਸਥਿਤ ਪਾਰਕ ਵਿੱਚ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਜੁਗਲ ਕਿਸ਼ੋਰ ਦੱਤਾ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਸਿਹਤਮੰਦ ਵਾਤਾਵਰਨ ਛੱਡਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੂਟੇ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਨੂੰ ਜੀਵਨਦਾਇਕ ਆਕਸੀਜਨ ਪ੍ਰਦਾਨ ਕਰਦੇ ਹਨ ਅਤੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਬੂਟੇ ਲਗਾਉਣ ਅਤੇ ਲਗਾਏ ਗਏ ਬੂਟਿਆਂ ਦੀ ਸੰਭਾਲ ਵੀ ਕਰਨ ਤਾਂ ਜੋ ਉਹ ਵੱਡੇ ਦਰੱਖਤ ਬਣ ਸਕਣ। ਐਸਕੇਟੀ ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਟੀਮ ਵੱਲੋਂ “ਜਨਮਦਿਨ ‘ਤੇ ਬੂਟੇ ਲਗਾਓ” ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ, ਜਿਸ ਰਾਹੀਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਹਰ ਵਿਅਕਤੀ ਆਪਣੇ ਜੀਵਨ ਦੇ ਖਾਸ ਮੌਕਿਆਂ ‘ਤੇ ਬੂਟੇ ਲਗਾਏ ਤਾਂ ਸ਼ਹਿਰ ਵਿੱਚ ਹਰਿਆਵਲੀ ਨੂੰ ਕਾਫ਼ੀ ਵਾਧਾ ਮਿਲ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੁਗਲ ਕਿਸ਼ੋਰ ਦੱਤਾ ਹਮੇਸ਼ਾਂ ਵਾਤਾਵਰਨ ਦੀ ਸੰਭਾਲ ਪ੍ਰਤੀ ਸਚੇਤ ਰਹਿੰਦੇ ਹਨ ਅਤੇ ਹਰ ਸਾਲ ਆਪਣਾ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਵੀ ਬੂਟੇ ਲਗਾ ਕੇ ਹੀ ਮਨਾਉਂਦੇ ਹਨ, ਜੋ ਸਮਾਜ ਲਈ ਪ੍ਰੇਰਣਾਦਾਇਕ ਉਦਾਹਰਨ ਹੈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਨਵਾਂਸ਼ਹਿਰ ਤੋਂ ਸੁਸ਼ੀਲ ਪੁਰੀ ਅਤੇ ਰਾਕੇਸ਼ ਜੋਤੀ ਵੀ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਸਮਾਜਿਕ ਚਿੰਤਾਵਾਂ ਵਿੱਚ ਗ੍ਰਸਤ ਪੁਸਤਕ – ਲਹੂ – ਲੁਹਾਣ”
Next articleਲਾਪਰਵਾਹ ਡਰਾਈਵਿੰਗ – ਆਧੁਨਿਕ ਸੜਕਾਂ ਉੱਤੇ ਵੱਧਦਾ ਖ਼ਤਰਾ