(ਸਮਾਜ ਵੀਕਲੀ)
ਜਦ ਮੈਂ ਵੇਖਿਆ! ਰੁੱਖਾਂ ਨੂੰ ਉਹ
ਪੱਟੀ ਜਾਂਦੇ ਸੀ,
ਨਾਲ ਕੁਹਾੜੇ ਆਰੀਆਂ ਦੇ ਫਿਰ
ਕੱਟੀ ਜਾਂਦੇ ਸੀ।
ਬੜਾ ਦੁੱਖ ਹੋਇਆ ਜਦ ਕੱਟ ਢੇਰ
ਉਹਨਾਂ ਲਾ ਦਿੱਤੇ,
ਵੱਡੇ ਛੋਟੇ ਬੂਟਿਆਂ ਨੂੰ ਛਾਂਗ ਛਾਂਗ
ਕਿ ਮੋਛੇ ਪਾ ਦਿੱਤੇ।
ਸੜਕ ਇੱਥੋਂ ਹੈ ਕੱਢਣੀ ਉਹ ਭਾਈ
ਸੀ ਕਹਿੰਦੇ,
ਇੱਥੇ ਅਫਸਰ ਨੇ ਆਉਣਾ ,ਖੌਰੇ,
ਨਾਂ ਕੀ ਸੀ ਲੈਂਦੇ।
ਖ਼ਾਲੀ ਕੋਲ ਟਰੱਕ ਖੜ੍ਹਾ ਚੁੱਕ
ਉਸ ਵਿੱਚ ਸੀ ਸੁੱਟਦੇ।
ਸੈਂਕੜੇ ਸਾਲ ਪੁਰਾਣੇ ਰੁੱਖ ਮਿੰਟਾਂ
ਵਿੱਚ ਸੀ ਪੁੱਟਦੇ।
ਕਿੱਥੋਂ ਆਪਾਂ ਫੇਰ ਲੱਭਾਂਗੇ ਵਿਰਸੇ
ਇਸ ਸਭਿਆਚਾਰ ਨੂੰ,
ਸਾਹ ਕਿੱਥੋਂ ਕਿਵੇਂ ਲਵਾਂਗੇ ਸੋਚੋ ਆਪਾਂ
ਆਖਰਕਾਰ ਨੂੰ।
ਖੁਰੀ ਜਾਂਦੀ ਜੋ ਮਿੱਟੀ ਉਹ ਵੀ ਕਿਵੇਂ
ਬਚਾਵਾਂਗੇ।
ਰੁੱਸ ਗਈਆ ਜੋ ਬਹਾਰਾਂ ਮੋੜ ਕੇ
ਕਿੱਥੋਂ ਲਿਆਵਾਂਗੇ।
ਹੋਰ ਸਮਾਂ ,ਪੱਤੋ, ਆਪਾਂ ਨਾ ਲੰਘਾ
ਲਈਏ,
ਹੁਣ ਕੱਟਿਆ ਰੁੱਖਾਂ ਦੀ ਥਾਂ ਨਵੇਂ
ਰੁੱਖ ਹੋਰ ਲਗਾ ਦੇਈਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly