ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਡੱਲਾ ਅਤੇ ਪਿੰਡ ਕਾਉਕੇ ਕਲਾਂ ਦੇ ਵਿਚਕਾਰ ਪੀਰ ਬਾਬਾ ਨੌ ਗਜੀਆ ਦੀ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਦਿਆਲੂ ਸ਼ਾਹ ਜੀ ਦੀ ਅਗਵਾਈ ਹੇਠ ਇਲਾਕੇ ਦੀਆ ਸੰਗਤਾ ਦੇ ਸਹਿਯੋਗ ਨਾਲ 18ਵਾਂ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਇਸ ਮੇਲੇ ਦੀ ਸੁਰੂਆਤ ਖਤਮ ਸ਼ਰੀਫ ਨਾਲ ਕੀਤੀ ਗਈ।ਇਸ ਮੌਕੇ ਪੀਰ ਬਾਬਾ ਨੌ ਗਜੀਆ ਦੀ ਦਰਗਾਹ ਤੇ ਚਾਦਰ ਚੜਾਉਣ ਅਤੇ ਝੰਡਾ ਦੀ ਰਸਮ ਪ੍ਰਬੰਧਕੀ ਕਮੇਟੀ ਨੇ ਸਾਝੇ ਤੌਰ ਤੇ ਕੀਤੀ ਇਸ ਮੌਕੇ ਨਾਜਕ ਅਲੀ ਫੈਜ ਨੇ ਕਵਾਲੀਆ ਪੇਸ ਕੀਤੀਆ।ਇਸ ਮੌਕੇ ਕਰਨ ਸਿੰਗਲਾ ਬਲੱਡ ਸੈਂਟਰ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਇਲਾਕੇ ਦੇ ਨੌਜਵਾਨਾ ਅਤੇ ਸੰਗਤਾ ਨੇ ਖੂਨਦਾਨ ਕੀਤਾ।ਇਸ ਮੌਕੇ ਮੁੱਖ ਸੇਵਾਦਾਰ ਬਾਬਾ ਦਿਆਲੂ ਸ਼ਾਹ ਵੱਲੋ ਸੂਫੀ ਫਕੀਰਾ ਅਤੇ ਸਮੂਹ ਸੇਵਾਦਾਰਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਮੇਜਰ ਸਿੰਘ ਕਾਉਕੇ ਕਲਾਂ,ਇਕਬਾਲ ਮਹੁੰਮਦ ਮੀਨੀਆ,ਰਾਜੂ ਮੀਨੀਆ,ਸੇਵਕ ਸਿੰਘ ਮੱਲ੍ਹਾ,ਕਰਮਜੀਤ ਸਿੰਘ,ਕਰਮਾ ਸਿੰਘ,ਵਿੱਕੀ ਸਿੰਘ,ਸਰਪੰਚ ਬੂਟਾ ਸਿੰਘ,ਨਿਰਮਲ ਸਿੰਘ,ਜਗਰਾਜ ਸਿੰਘ, ਪਰਦੀਪ ਸਿੰਘ, ਬੂਟਾ ਸਿੰਘ,ਚਰਨ ਸਿੰਘ,ਬੀਰੂ ਸਿੰਘ,ਰਾਜੂ ਸਿੰਘ,ਪੰਮਾ ਸਿੰਘ, ਮਿੰਟੂ ਸਿੰਘ ਕਾਉਕੇ ਖੋਸਾ,ਸ਼ਿਵਦੇਵ ਸਿੰਘ,ਜੱਗਾ ਸਿੰਘ,ਨਿੰਮਾ ਸਿੰਘ,ਸ਼ਿੰਦਰਪਾਲ ਸਿੰਘ,ਸੱਤਾ ਸਿੰਘ,ਹਰਮਨ ਸਿੰਘ,ਚਰਨਾ ਸਿੰਘ,ਸੁੱਖਾ ਸਿੰਘ,ਮਿੰਟੂ ਸਿੰਘ,ਦਰਸ਼ਨ ਸਿੰਘ,ਜਤਿੰਨ ਸਿੰਘ,ਛਿੰਦਾ ਸਿੰਘ, ਵਿੱਕੀ ਸਿੰਘ ਗੁਰੂ,ਬੱਗਾ ਸਿੰਘ,ਮੁੰਨਾ ਸਿੰਘ,ਸੈਂਬਰ ਸਿੰਘ ਆਦਿ ਸੰਗਤਾ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



