HOME ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ ਦੋ ਜੂਨ...

ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ ਦੋ ਜੂਨ ਨੂੰ ਮਨਾਇਆ ਜਾਵੇਗਾ

1
ਰਾਏਕੋਟ   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ਪੰਥਕ ਦਲ ਦੇ ਸਰਪ੍ਰਸਤ ਸਿੰਘ ਸਹਿਬ ਗਿਆਨੀ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਹੇਠ ਅਤੇ ਸਮੂਹ ਸਿੱਖ ਸੰਗਤਾ ਦੇ ਸਹਿਯੋਗ ਨਾਲ ਵੀਹਵੀਂ ਸਦੀ ਦੇ ਮਹਾਨ ਯੋਧੇ ਦਮਦਮੀ ਟਕਸਾਲ ਦੇ 14 ਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ 2 ਜੂਨ ਦਿਨ ਮੰਗਲਵਾਰ ਨੂੰ ਉਨ੍ਹਾ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਸੰਤ ਖਾਲਸਾਂ ਪਿੰਡ ਰੋਡੇ ਨੇੜੇ ਬਾਘਾ ਪੁਰਾਣਾ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਅੱਜ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਚਕਰ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਲਈ ਸਿੱਖ ਸੰਗਤਾ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਜੱਥੇਬੰਦੀ ਦੇ ਆਗੂਆ ਰੋਜਾਨਾ ਪਿੰਡਾ ਅਤੇ ਸਹਿਰਾ ਵਿਚ ਸੰਗਤਾ ਨਾਲ ਮੀਟਿੰਗਾ ਕੀਤੀਆ ਜਾ ਰਹੀਆ ਹਨ।ਉਨ੍ਹਾ ਦੱਸਿਆ ਕਿ ਇਹ ਸਮਾਗਮ ਸਵੇਰੇ ਦਸ ਵਜੇ ਤੋ ਲੈ ਕੇ ਸਾਮ ਤਿੰਨ ਵਜੇ ਤੱਕ ਚੱਲਣਗੇ।ਉਨ੍ਹਾ ਦੱਸਿਆ ਕਿ ਇਲਾਕੇ ਦੇ ਪਿੰਡਾ ਵਿਚੋ ਸੰਗਤਾ ਬੱਸਾ ਅਤੇ ਆਪਣੇ ਵਾਹਨ ਲੈ ਕੇ ਜਾ ਰਹੀਆ ਹਨ।ਉਨ੍ਹਾ ਸਮੂਹ ਸੰਗਤਾ ਨੂੰ ਬੇਨਤੀ ਕੀਤੀ ਕਿ ਇਸ ਧਾਰਮਿਕ ਸਮਾਗਮ ਵਿਚ ਪਹੁੰਚ ਕੇ ਪੰਥ ਦੀਆ ਵੱਖ-ਵੱਖ ਸਖਸੀਅਤਾ ਦੇ ਕੀਮਤੀ ਵਿਚਾਰ ਸੁਣੋ।ਇਸ ਮੌਕੇ ਉਨ੍ਹਾ ਨਾਲ ਵੱਖ-ਵੱਖ ਆਗੂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੋਟਰੀ ਕਲੱਬ ਇਲੀਟ ਨੇ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਐਲੀਮੈਂਟਰੀ ਸਕੂਲ ਨੂੰ ਈ-ਲਰਨਿੰਗ ਸਟੇਸ਼ਨ ਕੀਤਾ ਭੇਟ
Next articleਪੀਰ ਬਾਬਾ ਨੌ ਗਜੀਆ ਦੀ ਦਰਗਾਹ ਤੇ ਸਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ