ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਵਿਖੇ ਕਰਵਾਇਆ ਗਿਆ ਤੀਜਾ ਕਵਿਤਾ ਮੁਕਾਬਲਾ ਇਸ ਕਵਿਤਾ ਮੁਕਾਬਲੇ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਬ੍ਰਾਂਚ ਹੱਬੋਵਾਲ ਅਤੇ ਡਾਕਟਰ ਲਵਪ੍ਰੀਤ ਕੌਰ ਸੈਣੀ ਜੀ ਨੇ

(ਸਮਾਜ ਵੀਕਲੀ) ਮਿਤੀ 26 ਅਕਤੂਬਰ 2024 ਨੂੰ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਵਿਖੇ ਐਸ.ਐਸ.ਐਨ ਕਾਨਵੈਂਟ ਸੀ.ਸੈ ਸਕੂਲ ਵਿੱਚ ਤੀਜਾ ਕਵਿਤਾ ਮੁਕਾਬਲਾ ਕਰਵਾਇਆ ਗਿਆ। ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਣ ਦੀ ਇਸ ਲੜੀ ਵਿੱਚ ਸਾਥ ਦਿੱਤਾ ਰਛਪਾਲ ਸਿੰਘ ਜੀ ਨੇ ਜੋ ਕਿ ਮੈਨੇਜਰ ਹਨ ਯੂਕੋ ਬੈਂਕ ਬ੍ਰਾਂਚ ਹੱਬੋਵਾਲ ਵਿਖੇ। ਲੁਧਿਆਣਾ ਦੇ ਡਾਕਟਰ ਲਵਪ੍ਰੀਤ ਕੌਰ ਸੈਣੀ ਜੀ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਣ ਲਈ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ ਸਾਥ ਦੇਣਾ ਸ਼ੁਰੂ ਕੀਤਾ ਹੈ। ਇਸ ਮੁਕਾਬਲੇ ਵਿੱਚ ਕੁੱਲ 42 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚੋਂ ਮੰਚ ਦੇ ਜੱਜਾਂ ਨੇ ਪੰਜ ਵਿਦਿਆਰਥੀ ਜੇਤੂ ਘੋਸ਼ਿਤ ਕੀਤੇ। ਪਹਿਲਾ ਇਨਾਮ ਗਿਆਰਵੀਂ ਜਮਾਤ ਦੀ ਸਾਕਸ਼ੀ ਨੂੰ ਮਿਲਿਆ। ਦੂਜਾ ਇਨਾਮ ਦੱਸਵੀਂ ਜਮਾਤ ਦੀ ਜਿਵੀਕਾ ਨੂੰ ਮਿਲਿਆ। ਤੀਜਾ ਇਨਾਮ ਨੌਂਵੀਂ ਜਮਾਤ ਦੀ ਵੰਸ਼ਿਕਾ ਨੂੰ ਮਿਲਿਆ। ਚੌਥਾ ਇਨਾਮ ਸੱਤਵੀ ਜਮਾਤ ਦੀ ਪ੍ਰਿਆਂਸ਼ਾ ਨੂੰ ਮਿਲਿਆ ਅਤੇ ਪੰਜਵਾਂ ਇਨਾਮ ਗਿਆਰਵੀਂ ਜਮਾਤ ਦੇ ਪ੍ਰਭਜੋਤ ਸਿੰਘ ਨੂੰ ਮਿਲਿਆ। ਇਸ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਨਿਭਾਈ ਮੰਚ ਦੇ ਪ੍ਰਧਾਨ ਰਸ਼ਪਿੰਦਰ ਕੌਰ ਗਿੱਲ ਜੀ, ਤ੍ਰਿਪਤਾ ਬਰਮੋਤਾ ਜੀ ਨੇ, ਕੁਲਦੀਪ ਕੌਰ ਸਚਦੇਵਾ ਜੀ, ਇਕਬਾਲ ਸਿੰਘ ਪੁੜੈਣ ਜੀ ਅਤੇ ਧਰਮਿੰਦਰ ਸਿੰਘ ਮੁਲਾਂਪੁਰ ਜੀ ਨੇ। ਇਸ ਕਵਿਤਾ ਮੁਕਾਬਲੇ ਦਾ ਪ੍ਰਬੰਧ ਸਕੂਲ ਦੇ ਡਾਇਰੈਕਟਰ ਰਾਕੇਸ਼ ਕੁਮਾਰ ਸੇਮਵਾਲ ਜੀ ਅਤੇ ਪ੍ਰਿੰਸੀਪਲ ਪੂਨਮ ਸੇਮਵਾਲ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਇਸ ਕਵਿਤਾ ਮੁਕਾਬਲੇ ਲਈ ਵਿਦਿਆਰਥੀਆਂ ਦੀ ਤਿਆਰੀ ਸਕੂਲ ਦੀਆਂ ਅਧਿਆਪਕਾ ਗੁਰਵਿੰਦਰ ਕੌਰ, ਗੁਰਮੀਤ ਕੌਰ ਅਤੇ ਰੂਪ ਕੌਰ ਜੀ ਨੇ ਬਾਖੂਬੀ ਕਰਵਾਈ। ਸਕੂਲ ਦੇ ਬੱਚਿਆਂ ਨੇ ਪੰਜਾਬ ਦੇ ਵੱਖ ਵੱਖ ਵਿਸ਼ਿਆਂ ਉੱਤੇ ਬਹੁਤ ਹੀ ਸੋਹਣੀਆਂ ਰਚਨਾਵਾਂ ਸੁਣਾ ਕੇ ਜੱਜਾਂ ਦਾ ਮਨ ਮੋਹ ਲਿਆ। ਇਸ ਮੁਕਾਬਲੇ ਵਿੱਚ ਚੌਥੀ ਤੋਂ ਲੈ ਕੇ ਬਾਰਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ। ਇਹ ਮੁਕਾਬਲਾ ਆਪਣੇ ਆਪ ਵਿੱਚ ਇੱਕ ਯਾਦਗਿਰੀ ਹੋ ਨਿਬੜਿਆ।

ਰਸ਼ਪਿੰਦਰ ਕੌਰ ਗਿੱਲ (Rachhpinder Kaur Gill)

ਪ੍ਧਾਨ  (President)

ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)

Contact- +91-9888697078 (Whats app)

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹਿਤ ਸਭਾ ਵੱਲੋਂ ਮਾਸਟਰ ਅਜੀਤ ਸਿੰਘ ਦਾ ਕਹਾਣੀ ਸੰਗ੍ਰਹਿ ‘ਵਨ ਸਵੰਨ’ ਰਿਲੀਜ਼
Next articleਜਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਲਵਿੰਦਰ ਸਿੰਘ ਬੱਟੂ ਦਾ ਹੋਇਆ ਯਾਦਗਾਰੀ ਸਨਮਾਨ