ਮਿਡਲ ਸਕੂਲਾਂ ਚੋਂ ਪੀ ਟੀ ਆਈ ਦੀ ਪੋਸਟ ਖ਼ਤਮ ਨਾ ਕਰਨ ਸੰਬੰਧੀ ਮੰਗ ਸਮੇਤ ਕਈ ਮੰਗਾਂ ਤੋਂ ਕਰਵਾਇਆ ਜਾਣੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਰੀਰਿਕ ਸਿੱਖਿਆ ਐਸੋਸੀਏਸ਼ਨ ਪੰਜਾਬ ਦੀ ਕਪੂਰਥਲਾ ਇਕਾਈ ਦੇ ਮੈਂਬਰਾਂ ਵੱਲੋਂ ਜਥੇਬੰਦੀ ਦੇ ਸੂਬਾਈ ਆਗੂ ਦੋਆਬਾ ਕੋਆਰਡੀਨੇਟਰ ਤੇ ਡੀਐਮ ਸਪੋਰਟ ਸੁਖਵਿੰਦਰ ਸਿੰਘ ਜੰਮੂ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਾਲੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕਪੂਰਥਲਾ ਗੁਰਦੀਪ ਸਿੰਘ ਗਿੱਲ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੰਗ ਪੱਤਰ ਵਿਚ ਸਰੀਰਿਕ ਸਿੱਖਿਆ ਵਿਸ਼ੇ ਨੂੰ ਪਹਿਲਾਂ ਦੀ ਤਰ੍ਹਾਂ ਲਾਜ਼ਮੀ ਬਣਾਉਣ ਗ੍ਰੇਡ ਤੋਂ ਕੱਢ ਕੇ ਨੰਬਰਾਂ ਵਜੋਂ ਥਿਊਰੀ ਅਤੇ ਪ੍ਰੈਕਟੀਕਲ ਦੇ ਅੰਕ 50-50 ਕਰਨ ਸੰਬੰਧੀ ਮਿਡਲ ਸਕੂਲਾਂ ਵਿੱਚੋਂ ਪੀ ਟੀ ਆਈ ਦੀ ਪੋਸਟ ਨਾ ਖਤਮ ਕਰਨ ਸਬੰਧੀ ਆਦਿ ਮੁੱਖ ਮੰਗਾਂ ਸ਼ਾਮਿਲ ਹਨ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਿੱਖਿਆ ਸਕੱਤਰ ਤੱਕ ਪਹੁੰਚਾਇਆ ਜਾਵੇਗਾ।
ਇਸ ਮੌਕੇ ਜਨਰਲ ਸਕੱਤਰ ਜਸਵਿੰਦਰਪਾਲ ਸਿੰਘ ,ਵਿੱਤ ਸਕੱਤਰ ਜਗੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬੀਰ ਲਾਲ , ਬਲਜਿੰਦਰ ਕੌਰ ਮੀਤ ਪ੍ਰਧਾਨ, ਮਨਦੀਪ ਸਿੰਘ, ਰਾਜਵਿੰਦਰ ਕੌਰ ਜਾਇੰਟ ਸਕੱਤਰ, ਸਾਜਨ ਕੁਮਾਰ, ਜਸਵੀਰ ਕੌਰ, ਸਹਾਇਕ ਵਿੱਤ ਸਕੱਤਰ ਮਨਜਿੰਦਰ ਸਿੰਘ, ਅਜੀਤਪਾਲ ਸਿੰਘ, ਪਲਵਿੰਦਰ ਸਿੰਘ ਸਹੋਤਾ, ਦਿਨੇਸ਼ ਸ਼ਰਮਾ, ਜਤਿੰਦਰ ਸਿੰਘ, ਜਗਦੀਪ ਸਿੰਘ , ਕੁਲਬੀਰ ਸਿੰਘ ਸੈਦਪੁਰ , ਮਨਜਿੰਦਰ ਸਿੰਘ ਰੂਬਲ, ਸੁਰਜੀਤ ਸਿੰਘ, ਹਰਪਰੀਤਪਾਲ ਸਿੰਘ ,ਸਰਬਜੀਤ ਸਿੰਘ ,ਮਨਜੀਤ ਸਿੰਘ ,ਮਨਜਿੰਦਰ ਸਿੰਘ ਮੋਨੂੰ, ਦਵਿੰਦਰ ਸਿੰਘ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly