ਫਿਲੌਰ ਪੁਲਿਸ ਨੇ ਐੱਨ. ਆਰ. ਆਈਜ਼ ਦੀਆਂ ਬੰਦ ਪਈਆਂ ਕੋਠੀਆਂ ‘ਚ ਸਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਗ੍ਰਿਫਤਾਰ

ਕੈਪਸ਼ਨ-ਚੋਰੀ ਦੇ ਸਮਾਨ ਤੇ ਫੜੇ ਗਏ ਕਥਿਤ ਦੋਸ਼ੀਆਂ ਨਾਲ ਅੱਪਰਾ ਪੁਲਿਸ ਦੇ ਮੁਲਾਜ਼ਮ (ਭਾਖੜੀ)

*ਦੋ ਮੋਟਰਸਾਈਕਲ, ਇੱਕ ਐਕਟਿਵਾ, ਲੈਪਟਾਪ, ਗੈਸ ਸਿਲੰਡਰ, ਮਾਈਕ੍ਰੋਵੇਵ ਓਵਨ, ਪਿੱਤਲ ਦੇ ਭਾਂਡੇ, ਟੂਟੀਆਂ, ਸੀਤੇ ਤੇ ਅਣਸੀਤੇ ਕੱਪੜੇ ਕੀਤੇ ਬਰਾਮਦ*
ਜਲੰਧਰ, ਫਿਲੌਰ ਅੱਪਰਾ (ਜੱਸੀ)-ਫਿਲੌਰ ਤੇ ਅੱਪਰਾ ਪੁਲਿਸ ਨੇ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ. ਪੀ. ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸਵਰਣਜੀਤ ਸਿੰਘ ਪੀ. ਪੀ ਐੱਸ ਉਪ ਪੁਲਿਸ ਕਪਤਾਨ ਫਿਲੌਰ ਤੇ ਸ੍ਰੀ ਨੀਰਜ ਕੁਮਾਰ ਥਾਣਾ ਮੁਖੀ ਫਿਲੌਰ ਦੀ ਨਿਗਰਾਨੀ ਹੇਠ ਏ. ਐੱਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਰਾਤ ਦੇ ਸਮੇਂ ਐੱਨ. ਆਰ. ਆਈਜ਼ ਦੀਆਂ ਬੰਦ ਪਈਆਂ ਕੋਠੀਆਂ ‘ਚ ਕੀਮਤੀ ਸਮਾਨ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਸਿ ਸੰਬੰਧ ‘ਚ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਬੀਤੀ ਮਿਤੀ 6-02-2024 ਨੂੰ ਸੰਨੀ ਗੌਤਮ ਪੁੱਤਰ ਸਤਪਾਲ ਗੌਤਮ ਮਕਾਨ ਨੰਬਰ 7605/12 ਗਲੀ ਨੰਬਰ 1 ਨਿਊ ਅਮਰ ਨਗਰ ਲੁਧਿਆਣਾ ਨੇ ਪੁਲਿਸ ਨੂੰ ਲਿਖਤੀ ਬਿਆਨ ਦਰਜ ਕਰਵਾਇਆ ਸੀ ਕਿ ਉਸਦਾ ਚਾਚਾ ਪ੍ਰਸ਼ੋਤਮ ਲਾਲ ਗੌਤਮ ਜੋ ਕਿ ਵਿਦੇਸ਼ ਅਮਰੀਕਾ ਰਹਿੰਦਾ ਹੈ, ਦੀ ਕੋਠੀ ‘ਚ ਚੋਰਾਂ ਨੇ ਪਾੜ ਲਾ ਕੇ ਘਰ ਦਾ ਸਮਾਨ ਲੈਪਟਾਪ, ਗੈਸ ਸਿਲੰਡਰ, ਮਾਈਕ੍ਰੋਵੇਵ ਓਵਨ, ਪਿੱਤਲ ਦੇ ਭਾਂਡੇ, ਟੂਟੀਆਂ, ਸੀਤੇ ਤੇ ਅਣਸੀਤੇ ਕੱਪੜੇ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ। ਜਿਸ ‘ਤੇ ਏ. ਐੱਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਤਰੁੰਤ ਕਾਰਵਾਈ ਕਰਦੇ ਹੋਏ ਦੋ ਕਥਿਤ ਦੋਸ਼ੀਆਂ ਗੌਰਵ ਉਰਫ ਭੂੰਡੀ ਪੁੱਤਰ ਸ਼ਾਮ ਲਾਲ ਤੇ ਜਤਿੰਦਰ ਉਰਫ ਗੱਗੂ ਪੁੱਤਰ ਚਰਨਜੀਤ ਦੋਵੇਂ ਵਾਸੀ ਪਿੰਡ ਮੋਂਰੋ ਨੂੰ ਗ੍ਰਿਫਤਾਰ ਕਰ ਲਿਆ ਤੇ ਉਨਾਂ ਦੇ ਕਬਜ਼ੇ ‘ਚ ਇੱਕ ਲੈਪਟਾਪ ਮਾਰਕਾ ਤੋਸ਼ੀਬਾ, ਤਿੰਨ ਗੈਸ ਸਿਲੰਡਰ ਮਾਰਕਾ ਇੰਡੀਅਨ, ਪਿੱਤਲ ਦੇ ਭਾਂਡੇ, ਟੂਟੀਆਂ, ਕੱਪੜੇ ਅਣਸੀਤੇ, ਇੱਕ ਮੋਟਰਸਾਈਕਲ ਨੰਬਰ ਪੀ. ਬੀ 10 ਡੀ. ਡਬਲਯੂ-067, ਹੀਰੋ ਹਾਂਡਾ ਸੀ. ਟੀ ਡੀਲਕਸ ਰੰਗ ਕਾਲਾ, ਇੱਕ ਮੋਟਰਸਾਈਕਲ ਸਪਲੈਂਡਰ ਨੰਬਰ ਪੀ. ਬੀ. 37 ਕੇ-7205 ਰੰਗ ਕਾਲਾ, ਇੱਕ ਐਕਟਿਵਾ ਮਹਿੰਦਰਾ ਡੂਰੋ ਨੰਬਰ ਪੀ. ਬੀ. 10 ਡੀ. ਵੀ-1751 ਰੰਗ ਚਿੱਟਾ ਬਰਾਮਦ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਏ. ਐੱਸ. ਆਈ. ਸੁਖਵਿੰਦਰ ਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਇਸ ਗੈਂਗ ਦੇ ਫੜੇ ਜਾਣ ਦੇ ਕਾਰਣ ਥਾਣਾ ਫਿਲੌਰ, ਥਾਣਾ ਮੁਕੰਦਪੁਰ ਤੇ ਥਾਣਾ ਔੜ ਦੀਆਂ ਅਣਗਿਣਤ ਚੋਰੀਆਂ ਹਲ ਹੋ ਗਈਆਂ ਹਨ। ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

 

Previous articleਸੁਪ੍ਰਸਿੱਧ ਗਾਇਕ ਕਮਲ ਹੀਰ ਦਾ ਗੀਤ “ਟਿਕਾਣਾ ਕੋਈ ਨਾ” ਰਿਲੀਜ਼ – ਮੰਗਲ ਹਠੂਰ
Next article  ਏਹੁ ਹਮਾਰਾ ਜੀਵਣਾ ਹੈ -506