ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਸੁਤੰਤਰਤਾ ਵਿਸ ਦੇ ਮੱਦੇਨਜ਼ਰ ਐੱਸ. ਐੱਸ. ਪੀ ਜਲੰਧਰ ਸ. ਹਰਕਮਪ੍ਰੀਤ ਸਿੰਘ ਖੱਖ, ਡੀ. ਐੱਸ. ਪੀ. ਫਿਲੌਰ ਸ. ਸਵਰਨਜੀਤ ਸਿੰਘ, ਜਗਰੂਪ ਕੌਰ ਐੱਸ . ਪੀ. ਡੀ , ਸ. ਸੁਖਦੇਵ ਸਿੰਘ ਐੱਚ. ਐੱਚ ਓ. ਫਿਲੌਰ ਤੇ ਸਬ ਇੰਸਪੈਕਟਰ ਸ. ਸੁਖਵਿੰਦਰਪਾਲ ਸਿੰਘ ਮੁਲਤਾਨੀ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਅੱਪਰਾ ‘ਚ ਫਲੈਗ ਮਾਰਚ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸ. ਹਰਕਮਪ੍ਰੀਤ ਸਿੰਘ ਖੱਖ ਐੱਸ. ਐੱਸ. ਪੀ ਜਲੰਧਰ ਨੇ ਕਿਹਾ ਕਿ 15 ਅਗਸਤ ਦਾ ਸਾਡੀ ਜਿੰਦਗੀ ‘ਚ ਇੱਕ ਅਹਿਮ ਸਥਾਨ ਹੈ | ਇਸ ਲਈ ਸਾਨੂੰ 15 ਅਗਸਤ ਦਾ ਦਿਹਾੜਾ ਬਿਨਾਂ ਕਿਸੇ ਡਰ ਤੇ ਭੈਅ ਤੋਂ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਉਨਾਂ ਅੱਪਰਾ ਦੇ ਸੰਤ ਸਤਿਨਾਮ ਚੌਂਕ (ਸਮਰਾੜੀ ਚੌਂਕ), ਪੁਰਾਣਾ ਬੱਸ ਅੱਡਾ ਅੱਪਰਾ ਤੋਂ ਲੈ ਕੇ ਬੰਗਾ ਚੌਂਕ ਤੱਕ ਫਲੈਗ ਮਾਰਚ ਕੀਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly