ਫਗਵਾੜਾ ਦੀਆਂ ਸਮੂਹ ਲਾਇਨਜ਼ ਕਲੱਬਾਂ ਨੇ ਨਵ-ਨਿਯੁਕਤ ਡਿਸਟ੍ਰਿਕਟ ਗਵਰਨਰਾਂ ਦੇ ਸਨਮਾਨ ‘ਚ ਕਰਵਾਇਆ ਸ਼ਾਨਦਾਰ ਸਮਾਗਮ

 ਲਾਇਨ ਹਰਮੇਸ਼ ਲਾਲ ਤੇ ਲਾਇਨ ਅਮਿਤ ਸ਼ਰਮਾ ਆਸ਼ੂ ਬਣੇ ਰੀਜ਼ਨ ਚੇਅਰਮੈਨ
ਫਿਲੌਰ, (ਸਮਾਜ ਵੀਕਲੀ) ਅੱਪਰਾ (ਜੱਸੀ)-ਫਗਵਾੜਾ ਦੀਆਂ ਸਮੂਹ ਲਾਇਨਜ਼ ਕਲੱਬਾਂ ਵਲੋਂ ਲਾਇਨਜ ਇੰਟਰਨੈਸ਼ਨਲ 321-ਡੀ (2024-25) ਦੇ ਨਵ-ਨਿਯੁਕਤ ਡਿਸਟ੍ਰਿਕਟ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ, ਲਾਇਨ ਬੀ.ਐਮ. ਗੋਇਲ ਵਾਈਸ ਗਵਰਨਰ-1 ਅਤੇ ਲਾਇਨ ਜੀ.ਐਸ. ਭਾਟੀਆ ਵਾਈਸ ਗਵਰਨਰ-2 ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਫੰਕਸ਼ਨ ਚੇਅਰਮੈਨ ਲਾਇਨ ਹਰੀਸ਼ ਬੰਗਾ ਪਾਸਟ ਡਿਸਟ੍ਰਿਕਟ ਗਵਰਨਰ ਨੇ ਸਨਮਾਨਤ ਗਵਰਨਰ ਸਮੇਤ ਪਤਵੰਤਿਆਂ ਦਾ ਪਹੁੰਚਣ ਤੇ ਸਵਾਗਤ ਕੀਤਾ। ਉਨ੍ਹਾਂ ਹਾਜਰੀਨ ਨੂੰ ਲਾਇਨਜ ਇੰਟਰਨੈਸ਼ਨਲ ਦੇ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਕਲੱਬਾਂ ਵਿੱਚ ਵੱਧ ਤੋਂ ਵੱਧ ਨਵੇਂ ਮੈਂਬਰ ਜੋੜ ਕੇ ਸੇਵਾ ਕਾਰਜਾਂ ਨੂੰ ਅੱਗੇ ਵਧਾਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰਪਾਲ ਅਰੋੜਾ ਨੇ ਸੀਨੀਅਰ ਲਾਇਨਜ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਅੰਤਰਰਾਸ਼ਟਰੀ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ। ਲਾਇਨ ਰਾਜੀਵ ਕੁਕਰੇਜਾ ਪਾਸਟ ਡਿਸਟ੍ਰਿਕਟ ਗਵਰਨਰ ਨੇ ਸਮੂਹ ਲਾਇਨਜ਼ ਕਲੱਬਾਂ ਦੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਨਵ-ਨਿਯੁਕਤ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਨੇ ਸਾਲ 2024-24 ਲਈ ਗਵਰਨਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਦੇ ਸਿਰਨਾਵੇਂ ਤਹਿਤ ਸਮਾਜ ਸੇਵਾ ਦੇ ਪ੍ਰੋਜੈਕਟ ਵੱਡੀ ਪੱਧਰ ’ਤੇ ਉਲੀਕੇ ਜਾਣ ਤਾਂ ਜੋ ਲਾਇਨਜ਼ ਇੰਟਰਨੈਸ਼ਨਲ ਦਾ ਮਾਣ ਹੋਰ ਉੱਚਾ ਹੋ ਸਕੇ। ਉਨ੍ਹਾਂ ਪ੍ਰੋਜੈਕਟਾਂ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਪਹਿਲ ਦੇਣ ਦਾ ਸੱਦਾ ਵੀ ਦਿੱਤਾ। ਸਮਾਗਮ ਦੌਰਾਨ ਲਾਇਨ ਮਾਸਟਰ ਹਰਮੇਸ਼ ਲਾਲ ਅਤੇ ਲਾਇਨ ਅਮਿਤ ਸ਼ਰਮਾ ਆਸ਼ੂ ਨੂੰ ਰੀਜ਼ਨ ਚੇਅਰਮੈਨ (2024-25) ਐਲਾਨਿਆ ਗਿਆ। ਦੋਵਾਂ ਨਵ-ਨਿਯੁਕਤ ਰੀਜਨ ਚੇਅਰਮੈਨਾਂ ਨੇ ਵਿਸ਼ਵਾਸ ਦੁਵਾਇਆ ਕਿ ਉਹ ਸਮਾਜ ਸੇਵਾ ਅਤੇ ਲਾਇਨਜ਼ 321-ਡੀ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਯਤਨ ਕਰਨਗੇ। ਉਨ੍ਹਾਂ ਡਿਸਟ੍ਰਿਕਟ 321-ਡੀ ਤਹਿਤ ਫਗਵਾੜਾ ਦੀਆਂ ਸਮੂਹ ਕਲੱਬਾਂ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਵੀ ਕਹੀ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਕਨਵੀਨਰ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਲਾਇਨ ਕੁਲਵਿੰਦਰ ਸਿੱਧੂ, ਲਾਇਨ ਗੁਰਦੀਪ ਸਿੰਘ ਕੰਗ, ਲਾਇਨ ਸੁਖਬੀਰ ਸਿੰਘ ਕਿੰਨੜਾ, ਲਾਇਨ ਕਮਲ ਪਾਹਵਾ, ਲਾਇਨ ਜੋਗਾ ਸਿੰਘ ਜੌਹਲ, ਲਾਇਨ ਬਲਵਿੰਦਰ ਸਿੰਘ, ਲਾਇਨ ਚਮਨ ਲਾਲ, ਲਾਇਨ ਦੇਵ ਕਾਲੀਆ, ਲਾਇਨ ਸੰਜੀਵ ਅਰੋੜਾ, ਲਾਇਨ ਗੋਪਾਲ ਉੱਪਲ, ਲਾਇਨ ਚਮਨ ਲਾਲ. ਕੰਡਾ, ਲਾਇਨ ਜਸਬੀਰ ਮਾਹੀ, ਲਾਇਨ ਸੁਨੀਲ ਢੀਂਗਰਾ, ਲਾਇਨ ਜੁਗਲ ਬਵੇਜਾ, ਲਾਇਨ ਲੇਡੀ ਰਜਨੀ ਬੰਗਾ, ਲਾਇਨ ਰਾਜਨ ਬਹਿਲ, ਲਾਇਨ ਭਾਰਤ ਭੂਸ਼ਣ ਕੱਦ, ਲਾਇਨ ਅਸ਼ਵਨੀ ਬਘਾਨੀਆ, ਲਾਇਨ ਬਲਵੰਤ ਸਿੰਘ ਸੰਗਰ, ਲਾਇਨ ਚਰਨਜੀਤ ਸਿੰਘ ਬਟਾਲਾ, ਲਾਇਨ ਹਰਵਿੰਦਰ ਸਿੰਘ ਲਾਂਬਾ, ਲਾਇਨ ਵਿਨੋਦ ਕੁਮਾਰ ਪਾਸਣ, ਲਾਇਨ ਹਰਮੇਸ਼ ਮਹਿਮੀ, ਲਾਇਨ ਕੁਲਦੀਪ ਸਿੰਘ, ਲਾਇਨ ਵਿਪਨ ਹਾਂਡਾ, ਲਾਇਨ ਸੁਖਦੇਵ ਰਾਜ, ਲਾਇਨ ਹਰਵਿੰਦਰ ਸਿੰਘ ਜੈਦ, ਲਾਇਨ ਰਾਜੀਵ ਖੋਸਲਾ, ਲਾਇਨ ਸੰਜੀਵ ਗੁਪਤਾ, ਲਾਇਨ ਵਿਸ਼ਾਲ ਜੁਲਕਾ, ਲਾਇਨ ਅਕਸ਼ਿਤਾ ਕੁਕਰੇਜਾ, ਲਾਇਨ ਪਰਵੀਨ ਕੌਰ ਸੰਗਰ, ਲਾਇਨ ਗੁਰਪ੍ਰੀਤ ਸਿੰਘ ਸੈਣੀ, ਲਾਇਨ ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਪਾਣੀ ਦੀ ਸੰਭਾਲ
Next articleਹਮਦਰਦ ਦੂਰਅੰਦੇਸ਼ੀ: “ਡਾ. ਵਿਸ਼ਾਲ ਕਾਲੜਾ ਚਿਸ਼ਤੀ ਫਾਊਂਡੇਸ਼ਨ ਦੇ ਬੋਰਡ ਵਿੱਚ ਸ਼ਾਮਲ ਹੋਏ ਅਤੇ ਪੰਜਾਬ ਚੈਪਟਰ ਦੀ ਅਗਵਾਈ ਕਰਦੇ ਹੋਏ”