ਪੀ ਐਚ ਸੀ ਡਡਵਿੰਡੀ ਦੀ ਟੀਮ ਨੇ ਡੋਰ ਟੁ ਡੋਰ ਜਾ ਕੇ ਡੇਂਗੂ ਅਤੇ ਮਲੇਰੀਆ ਦੇ ਬਚਾਓ ਲਈ ਕੀਤਾ ਜਾਗਰੂਕ

ਕਪੂਰਥਲਾ , (ਸਮਾਜ ਵੀਕਲੀ)  (ਕੌੜਾ)– ਸਿਵਲ ਸਰਜਨ ਕਪੂਰਥਲਾ ਡਾਕਟਰ ਰੀਟਾ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਸਿਹਤ ਨੂੰ ਡੇਂਗੂ ਅਤੇ ਮਲੇਰੀਆ ਤੋ ਬਚਾਉਣ ਅਤੇ ਜਾਗਰੂਕ ਕਰਨ ਲਈ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ ਪਿੰਡਾਂ ਅਤੇ ਸ਼ਹਿਰਾਂ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਐਸਐਮਓਜ਼ ਨੂੰ ਲਿਖਤੀ ਤੌਰ ਤੇ ਐਕਸਟੇਂਸਿਵ ਐਂਟੀ ਡੇਂਗੂ ਕੰਪੈਨ ਤਹਿਤ ਸੋਮਵਾਰ ਸਵੇਰੇ 9 ਵਜੇ ਤੋਂ 12 ਵਜੇ ਤੱਕ ਪੋਲੀਓ ਮਾਈਕਰੋਪਲਾਨ  ਵਾਲੀਆਂ ਟੀਮਾਂ ਦੇ ਮੁਤਾਬਕ ਘਰਾਂ ਵਿੱਚ ਬ੍ਰੀਡਿੰਗ ਦੀ ਚੈਕਿੰਗ ਟੀਮ ਦੇ ਮੈਂਬਰ ਜਿਸ ਵਿਚ ਸੀਐਚਓ, ਬ੍ਰਿਡਿੰਗ ਚੈਕਰ, ਮੇਲ ਅਤੇ ਫ਼ੀਮੇਲ ਆਸ਼ਾ ਵਰਕਰ, ਪੰਚਾਇਤਾਂ, ਸਮੂਹ ਨਗਰ ਨਿਗਮ ਦੇ ਅਧਿਕਾਰੀਆਂ, ਨਗਰ ਕੌਸ਼ਲ ਐਮਸੀਜ਼,ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਮਿਲ ਕੇ ਜੁਆਇੰਟ ਟੀਮਾਂ ਬਣਾਈਆਂ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸੇ ਲੜੀ ਤਹਿਤ ਪੀ ਐਚ ਸੀ ਟਿੱਬਾ ਦੇ ਐਸਐਮਓ ਡਾਕਟਰ ਸਰਬਇੰਦਰ ਦੀ ਅਗਵਾਈ ਹੇਠ ਅਤੇ ਡਾਕਟਰ ਰਮਨਦੀਪ ਕੌਰ ਨੋਡਲ ਅਫ਼ਸਰ (ਡੇਂਗੂ ਮਲੇਰੀਆ) ਦੀ ਦੇਖਰੇਖ ਹੇਠ ਪੀਐਚਸੀ ਡਡਵਿੰਡੀ ਵਲੋਂ ਇਕ ਵਿਸ਼ੇਸ਼ ਟੀਮ ਬਣਾ ਕੇ ਪਿੰਡ ਡਡਵਿੰਡੀ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋ ਬਚਣ ਦੇ ਉਪਾਅ ਅਤੇ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ। ਅੱਜ ਪਿੰਡ ਡਡਵਿੰਡੀ ਵਿਖੇ ਪਰਜਿੰਦਰ ਸਿੰਘ ਐਸਆਈ ਦੀ ਟੀਮ ਨੇ ਘਰ ਘਰ ਜਾ ਕੇ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਦੇ ਨਾਲ ਨਾਲ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਪਰਜਿੰਦਰ ਸਿੰਘ ਐਸਆਈ ਨੇ ਕਿਹਾ ਕਿ ਡੇਂਗੂ ਮਲੇਰੀਆ ਦੇ ਲਾਰਵਾ ਸਾਫ਼ ਪਾਣੀ, ਕੂਲਰਾਂ ਵਿੱਚ ਇਕੱਠਾ ਹੋਇਆ ਪਾਣੀ, ਖੁੱਲੀ ਜਗ੍ਹਾ ਤੇ ਪਏ ਟਾਇਰਾਂ ਵਿੱਚ ਵੀ ਪਾਇਆ ਜਾਂਦਾ ਹੈ ਜਿਸਨੂੰ ਸਪਰੇਅ ਕਰਕੇ ਅਤੇ ਸਾਫ਼ ਸੁਥਰੀ ਜਗ੍ਹਾ ਰੱਖਣ ਨਾਲ ਵੀ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੀ ਟੀਮ ਵਿਚ ਧਨੇਸ਼ਵਰ ਸਹੋਤਾ ਮੇਲ ਵਰਕਰ, ਬਲਵਿੰਦਰ ਸਿੰਘ ਮੇਲ ਵਰਕਰ ,ਕੁਲਜਿੰਦਰ ਸਿੰਘ ਮੇਲ ਵਰਕਰ, ਅਮਨਦੀਪ ਕੌਰ ਸੀਐਚ, ਅਵਿਨਾਸ਼ਜੀਤ ਕੋਰ ਏਨਮ,ਨਰੇਸ਼ ਕੁਮਾਰ ਬਰੀਡਰ ਅਤੇ ਸਮੂਹ ਆਸ਼ਾ ਵਰਕਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾਵਾਂ
Next articleਭਾਸ਼ਾ ਵਿਭਾਗ ਵਲੋਂ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ 22 ਤੋਂ- ਜਸਪ੍ਰੀਤ ਕੌਰ