ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇੰਡੀਅਨ ਹੈਂਡੀਕੈਪਡ ਕਲੱਬ ਪੰਜਾਬ (ਰਜਿ.) ਦੇ ਇੱਕ ਵਫ਼ਦ ਨੇ ਜਰਨੈਲ ਸਿੰਘ ਧੀਰ ਸਟੇਟ ਐਵਾਰਡੀ, ਮੈਂਬਰ ਐਲ.ਐਲ.ਸੀ. ਹੁਸ਼ਿਆਰਪੁਰ, ‘ਦਿ ਨੈਸ਼ਨਲ ਟਰੱਸਟ’ (ਭਾਰਤ ਸਰਕਾਰ ਦੀ ਇੱਕ ਸੰਸਥਾ), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਅਪੰਗਤਾ ਮਾਮਲੇ ਵਿਭਾਗ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਿਵਲ ਸਰਜਨ ਡਾ. ਪਵਨ ਕੁਮਾਰ ਨਾਲ ਮੁਲਾਕਾਤ ਕੀਤੀ। ਕਲੱਬ ਦੇ ਬੁਲਾਰੇ ਮਨਜੀਤ ਸਿੰਘ ਲੱਕੀ ਨੇ ਦੱਸਿਆ ਕਿ ਧੀਰ ਨੇ ਯੂ.ਡੀ.ਆਈ.ਡੀ. ਦੇ ਕੰਮਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਵਲ ਸਰਜਨ ਸਾਹਿਬ ਨਾਲ ਗੱਲ ਕੀਤੀ ਅਤੇ ਹੋਰ ਸਮੱਸਿਆਵਾਂ ਵੱਲ ਵੀ ਉਨ੍ਹਾਂ ਦਾ ਧਿਆਨ ਦਿਵਾਇਆ। ਸਿਵਲ ਸਰਜਨ ਸਾਹਿਬ ਨੇ ਜਲਦੀ ਹੀ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਵਫ਼ਦ ਵੱਲੋਂ ਡਾ: ਪਵਨ ਕੁਮਾਰ ਸਿਵਲ ਸਰਜਨ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਿੰਸੀਪਲ ਪੰਜਾਬ ਕੁਲਦੀਪ ਸਿੰਘ ਪੱਟੀ, ਕਲੱਬ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਐਲ.ਐਲ.ਸੀ ਹੁਸ਼ਿਆਰਪੁਰ ਨਰੇਸ਼ ਕੁਮਾਰ ਹਾਂਡਾ, ਜ਼ਿਲ੍ਹਾ ਮੁਖੀ ਮਨਜੀਤ ਸਿੰਘ ਲੱਕੀ, ਕੁਲਵੰਤ ਸਿੰਘ ਢੱਕੋਵਾਲ, ਸਾਬਕਾ ਪ੍ਰਿੰਸੀਪਲ ਜਮਨਾ ਦਾਸ, ਸਾਬਕਾ ਸਹਾਇਕ ਮੈਨੇਜਰ ਜਸਵੀਰ ਸਿੰਘ ਭੱਟੀ, ਨੰਬਰਦਾਰ ਸ. ਸੁਰਿੰਦਰ ਸਿੰਘ, ਜਸਪਾਲ ਸਿੰਘ ਸੈਣੀ ਜ਼ਿਲ੍ਹਾ ਐਵਾਰਡੀ, ਸੁਰਿੰਦਰ ਕੁਮਾਰ ਰਹੀਮਪੁਰ, ਵਿਜੇ ਕੁਮਾਰ ਨਵੀਨ ਬੱਸੀ, ਬਲਵਿੰਦਰ ਕੌਰ ਸੈਣੀ, ਕੁਲਵਿੰਦਰ ਕੌਰ ਤੂਰ, ਮਧੂ ਸ਼ਰਮਾ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly