ਮੁਕੰਮਲ-ਏ-ਇਸ਼ਕ

ਜਸਕੀਰਤ ਸਿੰਘ

(ਸਮਾਜ ਵੀਕਲੀ)

ਵਫ਼ਾ ਦੀ ਤੂੰ ਬਾਤ ਹੀ ਛੱਡ
ਤੈਥੋਂ ਤੇ ਹੁੰਗਾਰਾ ਭਰ ਨਹੀਂ ਹੋਣਾ ।
ਏਵੀ ਪਤਾ ਏ ਕਿ ਸੀਸ ਤਲੀ ਤੇ
ਤੈਥੋਂ ਯਾਰਾ ਕਦੇ ਧਰ ਨਹੀਂ ਹੋਣਾ ।

ਮਖੌਟਾ ਪਹਿਣ ਕੇ ਮਿਲਣ ਆਵੀਂ
ਤੈਨੂੰ ਲੱਖ ਵਾਰੀ ਸੱਜਦਾ ਏ ।
ਪਰ ਨਕਲੀ ਹਾਸਿਆਂ ਵਿੱਚ ਹੱਸਦਾ
ਤੂੰ ਯਾਰਾ ਮੈਥੋਂ ਜਰ ਨਹੀਂ ਹੋਣਾ ।

ਜੋ ਜਾਪਣ ਕੰਧਾਂ ਕੱਚੀਆਂ ਵਾਂਗ
ਉਹਨਾਂ ਭਲਾ ਕੀ ਨਿਭਾਉਣੀ ਏ ।
ਸਤਲੁਜ ਵਿਚ ਵੇਹ ਜਾਵਣਗੇ
ਉਹਨਾਂ ਤੋਂ ਯਾਰਾ ਤਰ ਨਹੀਂ ਹੋਣਾ ।

ਆਲਮ ਦਾ ਰਿਹਾ ਡਰ ਜੇਕਰ
ਤਾਂ ਸੱਚ ਜਾਣੀ ਤੱਥ ਯਾਰਾ ।
ਮਹਿਲ ਇਸ਼ਕ ਦਾ ਤੈਥੋਂ ਕਦੇ
ਮੁਕੰਮਲ ਸਰ ਨਹੀਂ ਹੋਣਾ ।

ਜਸਕੀਰਤ ਸਿੰਘ
ਮੰਡੀ ਗੋਬਿੰਦਗੜ੍ਹ
ਜ਼ਿਲ੍ਹਾ :- ਸ਼੍ਰੀ ਫ਼ਤਹਿਗੜ੍ਹ ਸਾਹਿਬ
ਸੰਪਰਕ :-98889-49201

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਦੇ ਵਿਆਹਾਂ ਤੇ ਸਾਦੇ ਭੋਗਾਂ ਨੂੰ ਤਰਜੀਹ ਕਿਉਂ ਨਹੀਂ :
Next article*ਮੇਰਾ ਕੋਈ ਆਪਣਾ ਹੋਵੇ