HOME ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਦੇ ਫੌਰੀ ਰਾਹਤ ਪੈਕੇਜ ਨਾਲ ਖੁਸ਼: ਮਨਪ੍ਰੀਤ...

ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਦੇ ਫੌਰੀ ਰਾਹਤ ਪੈਕੇਜ ਨਾਲ ਖੁਸ਼: ਮਨਪ੍ਰੀਤ ਸਿੰਘ (ਬੰਨੀ) ਸੰਧੂ

4
ਮਨਪ੍ਰੀਤ ਸਿੰਘ (ਬੰਨੀ) ਸੰਧੂ
ਡੇਰਾਬੱਸੀ, (ਸਮਾਜ ਵੀਕਲੀ)  ( ਸੰਜੀਵ ਸਿੰਘ ਸੈਣੀ)  ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਪੀੜਤਾਂ ਲਈ ਫੌਰੀ ਤੋਰ ਤੇ ਐਲਾਨਿਆ ਗਿਆ 1600 ਕਰੋੜ ਰੁਪਏ ਦਾ ਰਾਹਤ ਪੈਕਜ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਪੈਕਜ ਫੌਰੀ ਤੌਰ ‘ਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਗਿਆ ਹੈ। ਸੰਧੂ ਨੇ ਦੱਸਿਆ ਕਿ ਪੰਜਾਬ ਦਾ ਚੀਫ਼ ਸੈਕਟਰੀ ਲੱਗਭਗ 13,090 ਕਰੋੜ ਰੁਪਏ ਦੇ ਐਸਟੀਮੇਟ ਦੇ ਰਹੇ ਹਨ,ਪਰ ਪੰਜਾਬ ਸਰਕਾਰ 20,000 ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। “ਲੋਕਾਂ ਨੂੰ ਮੋਦੀ ਜੀ ਦੇ ਇਸ ਰਾਹਤ ਪੈਕੇਜ ਨਾਲ ਰਾਹਤ ਮਿਲੀ ਹੈ, ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰਾਂ ਨੂੰ ਹੀ ਇਸ ਨਾਲ ਤਕਲੀਫ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ‘ਉਤੇ, ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤ੍ਰਤਵ ‘ਤੇ ਪੂਰਾ ਭਰੋਸਾ ਕਰਦੇ ਹਨ। “ਮੋਦੀ ਜੀ ਪੰਜਾਬ ਲਈ ਚਿੰਤਤ ਹਨ ਤੇ ਇਹ ਫੌਰੀ ਰਾਹਤ ਪੈਕਜ ਪੂਰੇ ਦਾ ਪੂਰਾ ਲੋਕਾਂ ਤੱਕ ਤੁਰੰਤ ਪਹੁੰਚਣਾ ਚਾਹੀਦਾ ਹੈ। “24 ਘੰਟਿਆਂ ਦਾ ਵਾਅਦਾ, 24 ਮਹੀਨੇ ਦਾ ਇੰਤਜ਼ਾਰ”  ਪਿੰਡ ਭੰਖਰਪੁਰ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਦੇ ਅਧੀਨ NHAI ਦੇ ਕੰਮ ਚੱਲ ਰਹੇ ਹਨ ਉੱਥੇ ਤਾਂ ਐਮ ਐਲ ਏ ਸਾਹਿਬ ਤੁਸੀਂ ਕਹਿ ਰਹੇ ਹੋ ਕਿ 24 ਘੰਟੇ ਵਿੱਚ ਮੈਂ ਇਹ ਕੰਮ ਕਰਵਾ ਦਿੱਤਾ ਤੁਹਾਡਾ ਧੰਨਵਾਦ ਅਤੇ ਕੇਂਦਰ ਸਰਕਾਰ ਦੇ ਅਧੀਨ ਆਂਦੀ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਦਾ ਵੀ ਧੰਨਵਾਦ ਪਰ 2023 ਵਿੱਚ ਆਈ ਬਾੜ੍ਹ ਨੂੰ ਹੁਣ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਬਾੜ੍ਹ ਕਾਰਨ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਵੱਡਾ ਨੁਕਸਾਨ ਹੋਇਆ ਸੀ,ਸਮਸ਼ਾਨ ਘਾਟ, ਸਰਕਾਰੀ ਇਮਾਰਤਾਂ ਵਗੇਰਾ ਦਾ ਵੀ ਨੁਕਸਾਨ ਹੋਇਆ ਸੀ,ਜੋ ਕਿ ਤੁਹਾਡੇ ਅਤੇ ਪੰਜਾਬ ਸਰਕਾਰ ਦੇ ਅਧੀਨ ਆਉਂਦੀਆਂ ਹਨ ਅਜੇ ਤੱਕ ਉੱਥੇ ਤਾਂ ਕੋਈ ਮੁਰੰਮਤ ਦੇ ਕੰਮ ਸ਼ੁਰੂ ਨਹੀਂ ਹੋਏ। ਉਨ੍ਹਾਂ ਨੇ MLA ਸਾਹਿਬ ਨੂੰ ਬੇਨਤੀ ਕੀਤੀ ਕਿ ਕ੍ਰਿਪਾ ਉਹਨਾਂ ਪਿੰਡਾਂ ਅਤੇ ਸ਼ਹਿਰਾਂ ਦੀ ਸੜਕਾਂ ਵੱਲ ਵੀ ਧਿਆਨ ਦੇਣ ਅਤੇ ਉਹ ਜ਼ਰੂਰੀ ਕੰਮ ਕਰਵਾਉਣ ਲਈ ਤੁਰੰਤ ਕਾਰਵਾਈ ਕਰਨ, ਤਾਂ ਜੋ ਲੋਕਾਂ ਨੂੰ ਅਸਲ ਰਾਹਤ ਮਿਲ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀਆਂ ਅਤੇ ਲੋੜਵੰਦ ਲੋਕਾਂ ਨੂੰ ਖਾਧ ਸਮੱਗਰੀ ਦਿੱਤੀ
Next articleਅਣਗਹਿਲੀ ਤੇ ਮਾੜੇ ਪ੍ਰਬੰਧਾਂ ਕਾਰਨ ਲੱਗਦੀਆਂ ਹਨ ਬਿਜਲਈ ਅੱਗਾਂ