ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਹੜ੍ਹ ਅਤੇ ਮੀਂਹ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸੂਬੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਦਿਲ ਖੋਲ੍ਹ ਕੇ ਦਾਨ ਕੀਤਾ ਜਾ ਰਿਹਾ ਹੈ ਅਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ‘ਸਰਬੱਤ ਦਾ ਭਲਾ’ ਉਪਰ ਅਮਲ ਕੀਤਾ ਜਾ ਰਿਹਾ ਹੈ। ਆਸ-ਅਹਿਸਾਸ, ਰਾਣੀ ਪ੍ਰਯਾਤਨ ਟਰੱਸਟ, ਨਿਖਿਲ ਟਰੱਸਟ ਅਤੇ ਸਿੱਖ ਗਲੋਬਲ ਫਾਉੰਡੇਸ਼ਨ ਤੋਂ ਇਲਾਵਾ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਵੱਲੋਂ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਅਤੇ ਇਸ ਦੇ ਨਾਲ-ਨਾਲ ਰਾਹਤ ਅਤੇ ਖਾਧ ਸਮੱਗਰੀ ਦਿੱਤੀ ਜਾ ਰਹੀ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਪਿੰਡ ਸਲੇਮਪੁਰ ਵਿਚ ਫਾਉੰਡੇਸ਼ਨ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਲੇਮਪੁਰ ਵਿੱਚ ਵਿਦਿਆਰਥੀਆਂ ਨੂੰ ਖਾਧ ਸਮੱਗਰੀ, ਟੁੱਥ ਪੇਸਟ, ਦੰਦ ਬੁਰਸ਼ ਤੇ ਹੋਰ ਸਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਪਿੰਡ ਦੇ ਲੋੜਵੰਦਾਂ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀ ਸਮੱਗਰੀ /ਖਾਧ ਸਮੱਗਰੀ ਤੇ ਮੱਛਰਦਾਨੀਆਂ ਅਤੇ ਹੋਰ ਸਮਾਨ ਦਿੱਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਹਰਜੀਤ ਕੌਰ, ਸਰਪੰਚ ਰੁਲਦਾ ਸਿੰਘ, ਪੰਚਾਇਤ ਮੈਂਬਰ ਕੁਲਦੀਪ ਸਿੰਘ, ਸਮਾਜ ਸੇਵਕ ਰਤਨ ਸਿੰਘ ਰੰਧਾਵਾ, ਮੁਲਾਜਮ ਆਗੂ ਅੰਮ੍ਰਿਤਦੀਪ ਸਿੰਘ ਭਾਰਤੀ, ਆਤਮਜੀਤ ਸਿੰਘ ਭਾਰਤੀ, ਅਧਿਆਪਕਾ ਅਮਨਦੀਪ ਕੌਰ, ਮੁੱਖ ਅਧਿਆਪਕ ਹਰਜੀਤ ਸਿੰਘ ਅਤੇ ਹੈੱਡ ਟੀਚਰ ਦੇਵਿੰਦਰ ਸਿੰਘ ਮੋਰਕਰੀਮਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



