HOME ਅਣਗਹਿਲੀ ਤੇ ਮਾੜੇ ਪ੍ਰਬੰਧਾਂ ਕਾਰਨ ਲੱਗਦੀਆਂ ਹਨ ਬਿਜਲਈ ਅੱਗਾਂ

ਅਣਗਹਿਲੀ ਤੇ ਮਾੜੇ ਪ੍ਰਬੰਧਾਂ ਕਾਰਨ ਲੱਗਦੀਆਂ ਹਨ ਬਿਜਲਈ ਅੱਗਾਂ

ਡੇਰਾ ਕਾਰ ਸੇਵਾ ਝਾੜ ਸਾਹਿਬ ਗੇਟ ਉੱਤੇ ਅੱਗ ਲੱਗਣ ਕਾਰਨ ਤਿੰਨ ਸਰੂਪ ਅਗਨ ਭੇਟ

ਮਾਛੀਵੜਾ ਸਾਹਿਬ  (ਸਮਾਜ ਵੀਕਲੀ)  (ਬਲਬੀਰ ਸਿੰਘ ਬੱਬੀ) ਸਮੁੱਚੇ ਪੰਜਾਬ ਤੋਂ ਇਲਾਵਾ ਹੋਰ ਅਨੇਕਾਂ ਇਲਾਕਿਆਂ ਦੇ ਵਿੱਚ ਅਕਸਰ ਹੀ ਦੇਖਦੇ ਹਾਂ ਕਿ ਧਾਰਮਿਕ ਸਥਾਨਾਂ ਦੇ ਉੱਪਰ ਬਿਜਲੀ ਦਾ ਸਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ ਕਈ ਗੁਰੂ ਘਰਾਂ ਦੇ ਵਿੱਚ ਅਕਸਰ ਹੀ ਇਸ ਤਰਾਂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਜਲੀ ਦੀ ਅੱਗ ਕਾਰਨ ਅੱਗ ਦੀ ਭੇਟ ਚੜ ਕੇ ਨੁਕਸਾਨੇ ਗਏ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸ਼੍ਰੀ ਮਾਛੀਵਾੜਾ ਸਾਹਿਬ ਤੇ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਸਥਿਤ ਬਾਬਾ ਪਿਆਰਾ ਸਿੰਘ ਜੀ ਨਾਲ ਸੰਬੰਧਿਤ ਸਥਾਨ ਝਾੜ ਸਾਹਿਬ ਦੇ ਵਿੱਚੋਂ ਸਾਹਮਣੇ ਆਇਆ ਹੈ ਨਹਿਰ ਉੱਪਰ ਜੋ ਗੇਟ ਬਣਿਆ ਹੋਇਆ ਹੈ ਉੱਥੇ ਹੀ ਇਹ ਕਾਰ ਸੇਵਾ ਵਾਲੇ ਬਾਬਾ ਜੀ ਦਾ ਡੇਰਾ ਸ਼ੁਰੂ ਹੋਇਆ ਸੀ ਜਦੋਂ ਡੇਰਾ ਸਥਾਪਿਤ ਹੋਇਆ ਉਸ ਵੇਲੇ ਬਾਬਾ ਅਜੀਤ ਸਿੰਘ ਇਥੇ ਸੇਵਾ ਕਰਵਾਉਂਦੇ ਸਨ ਬਾਬਾ ਪਿਆਰਾ ਸਿੰਘ ਜੀ ਦੇ ਧਾਰਮਿਕ ਸ਼ਖਸੀਅਤ ਤੇ ਨਾਲ ਜੁੜ ਕੇ ਇਸ ਗੇਟ ਉੱਪਰ ਜੋ ਕਾਰ ਸੇਵਾ ਵਾਲਾ ਡੇਰਾ ਹੈ ਉੱਥੇ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਆਉਣ ਲੱਗੀਆਂ ਇਸ ਥਾਂ ਉੱਪਰ ਗੁਰੂ ਕੇ ਲੰਗਰ ਸਦਾ ਹੀ ਚੱਲਦੇ ਹਨ ਟਰੱਕ ਡਰਾਈਵਰ ਤੇ ਹੋਰ ਸੰਗਤ ਇਥੇ ਲੰਗਰ ਵੀ ਛਕਦੀ ਹੈ। ਇਸ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਦੱਸੇ ਜਾ ਰਹੇ ਹਨ। ਇਸੇ ਡੇਰੇ ਵਿਚਲਾ ਜੋ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਉਹ ਵੀ ਉੱਚੀ ਵਧੀਆ ਜਗ੍ਹਾ ਉੱਤੇ ਬਣਿਆ ਹੋਇਆ ਹੈ। ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ ਇਸੇ ਦਰਬਾਰ ਸਾਹਿਬ ਦੀ ਦੂਜੀ ਮੰਜ਼ਿਲ ਉੱਪਰ ਪੌੜੀਆਂ ਚੜ ਕੇ ਜਾਣ ਲਈ ਛੋਟੀ ਤੰਗ ਜਿਹੀ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸੱਚਖੰਡ ਸਥਾਨ ਬਣਾਇਆ ਹੋਇਆ ਹੈ ਇਸ ਥਾਂ ਉੱਪਰ ਜੋ ਬਾਹਰ ਏ ਸੀ ਲੱਗਿਆ ਹੈ ਉਸ ਦੇ ਫਟਣ ਜਾ ਬਿਜਲੀ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ। ਬੁੱਧਵਾਰ ਸ਼ਾਮ ਦੇ ਛੇ ਸੱਤ ਵਜੇ ਦੇ ਲਗਭਗ ਇਹ ਘਟਨਾ ਦੱਸੀ ਜਾ ਰਹੀ ਹੈ ਦਰਬਾਰ ਸਾਹਿਬ ਵਿੱਚ ਵੀ ਕੋਈ ਨਹੀਂ ਸੀ ਜਦੋਂ ਅੱਗ ਦਾ ਧੂੰਆਂ ਨਿਕਲਦਾ ਦੇਖਿਆ ਤਾਂ ਫਿਰ ਸੇਵਾਦਾਰ ਭੱਜੇ ਉਸ ਵੇਲੇ ਤੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਅਗਨ ਭੇਟ ਹੋ ਗਏ। ਅਗਨ ਭੇਟ ਹੋਏ ਸਰੂਪਾਂ ਨੂੰ ਸਸਕਾਰ ਦੇ ਲਈ ਭੇਜ ਦਿੱਤਾ ਗੋਇੰਦਵਾਲ ਸਾਹਿਬ ਭੇਜ ਗਿਆ ਹੈ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਸੇਵਾਦਾਰਾਂ ਦੀ ਵਿਸ਼ੇਸ਼ ਟੀਮ ਕਮੇਟੀ ਨਾਲ ਸੰਬੰਧਿਤ ਇਲਾਕੇ ਦੇ ਮੈਂਬਰ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਉੱਚ ਪੁਲਿਸ ਅਧਿਕਾਰੀ ਇਸ ਥਾਂ ਉੱਪਰ  ਪੁੱਜੇ।ਡੀ ਐਸ ਪੀ ਤਰਲੋਚਨ ਸਿੰਘ ਹਾਜ਼ਰ ਸਨ। ਇਸ ਮੌਕੇ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਹੋਰਾਂ ਨੇ ਕਿਹਾ ਕਿ ਅੱਗੇ ਵੀ ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਕਿਸੇ ਨਾ ਕਿਸੇ ਪਾਸੇ  ਵਾਪਰ ਦੀਆਂ ਰਹਿੰਦੀਆਂ ਹਨ। ਇਲਾਕੇ ਦੇ ਗੁਰਦੁਆਰਾ ਸਾਹਿਬ ਕਮੇਟੀ ਵਾਲੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਉਣ ਤਾਂ ਕਿ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਦੇ ਫੌਰੀ ਰਾਹਤ ਪੈਕੇਜ ਨਾਲ ਖੁਸ਼: ਮਨਪ੍ਰੀਤ ਸਿੰਘ (ਬੰਨੀ) ਸੰਧੂ
Next articleਮਾਛੀਵਾੜਾ ਵਿੱਚ ਨਵੇਂ ਟਰੈਫਿਕ ਇੰਚਾਰਜ ਨੇ ਪਟਾਕਿਆਂ ਵਾਲੇ ਬੁਲਟ ਕਾਬੂ ਕੀਤੇ