ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲੋਕ ਘੋਲ਼ਾਂ ਦੇ ਥੰਮ ਲੋਕ ਆਗੂ ਕਾਮਰੇਡ ਦੇਵ ਫ਼ਿਲੌਰ ਦੀ ਤੀਸਰੀ ਬਰਸੀ ਮੌਕੇ ਲੋਕ ਇਨਸਾਫ਼ ਮੰਚ ਅਤੇ ਕਾਮਰੇਡ ਦੇਵ ਫ਼ਿਲੌਰ ਦੇ ਪਰਿਵਾਰ ਵਲੋਂ ਮੁਹੱਲਾ ਰਵਿਦਾਸ ਪੁਰਾ ਫਿਲੌਰ ਵਿੱਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਕਾਮਰੇਡ ਦੇਵ ਫ਼ਿਲੌਰ ਵਾਂਗ ਲੋਕ ਮਸਲਿਆਂ ਤੇ ਸਿਰੜ ਨਾਲ ਲੋਕ ਸੰਘਰਸ਼ ਲਾਮਬੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਬੀਬੀ ਹੰਸ ਕੌਰ, ਬੀਬੀ ਮਹਿੰਦਰ ਕੌਰ, ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਗਰੀਬ ਦਾਸ ਨੀਹਰ, ਮਹਿੰਦਰ ਲਾਲ ਚੁੰਬਰ ਪ੍ਰਧਾਨ ਨਗਰ ਕੌਂਸਲ ਫ਼ਿਲੌਰ, ਰਾਮ ਮੂਰਤੀ ਪ੍ਰਧਾਨ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਰਵਿਦਾਸਪੁਰਾ ਫ਼ਿਲੌਰ, ਮਾਸਟਰ ਹੰਸ ਰਾਜ ਸੰਤੋਖ ਪੁਰਾ, ਪ ਸ ਸ ਫ ਦੇ ਆਗੂ ਕੁਲਦੀਪ ਸਿੰਘ ਕੌੜਾ ਆਦਿ ਨੇ ਕੀਤੀ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ. ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੰਤੋਖ ਸਿੰਘ ਸੰਧੂ, ਪ ਸ ਸ ਫ ਦੇ ਸੂਬਾਈ ਸੱਕਤਰ ਤੀਰਥ ਸਿੰਘ ਬਾਸੀ, ਧੱਮਾ ਫੈਡਰੇਸ਼ਨ ਆਫ ਇੰਡੀਆ ਦੇ ਐਡਵੋਕੇਟ ਸੰਜੀਵ ਭੌਰਾ, ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਲਾਲ ਚੁੰਬਰ, ਲੋਕ ਇਨਸਾਫ਼ ਮੰਚ ਦੇ ਆਗੂ ਮਾਸਟਰ ਹੰਸ ਰਾਜ ਸੰਤੋਖ ਪੁਰਾ, ਰਾਮਜੀ ਦਾਸ ਗੰਨਾ ਪਿੰਡ, ਪ੍ਰਸ਼ੋਤਮ ਫਿਲੌਰ, ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫ਼ਿਲੌਰ ਆਦਿ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਮਰੇਡ ਦੇਵ ਫ਼ਿਲੌਰ ਨੇ ਜੀਵਨ ਭਰ ਦੱਬੇ ਕੁੱਚਲੇ ਲੋਕਾਂ ਦੀ ਬੰਦ ਖ਼ਲਾਸੀ ਲਈ ਆਪਣਾ ਸਾਰਾ ਜੀਵਨ ਲੇਖੇ ਲਾ ਦਿੱਤਾ। ਓਹਨਾਂ ਕਿਹਾ ਕਿ ਕਾਮਰੇਡ ਦੇਵ ਫ਼ਿਲੌਰ ਦਾ ਸੰਘਰਸ਼ਮਈ ਜੀਵਨ ਸਾਨੂੰ ਹਮੇਸ਼ਾਂ ਲੋਕ ਮਸਲਿਆਂ ਤੇ ਸੰਘਰਸ਼ ਕਰਨ ਲਈ ਮਾਰਗ ਦਰਸ਼ਨ ਕਰਦਾ ਰਹੇਗਾ। ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਵਲੋਂ ਬਰਸੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਲੋਕ ਇਨਸਾਫ਼ ਮੰਚ ਦੇ
ਅਗਲੇਰੇ ਸੰਘਰਸ਼ਾਂ ਵਿੱਚ ਸਾਥ ਦੇਣ ਲਈ ਅਪੀਲ ਕੀਤੀ। ਅੱਜ ਦੇ ਬਰਸੀ ਸਮਾਗਮ ਨੂੰ ਡਾਕਟਰ ਸੰਦੀਪ ਕੁਮਾਰ ਲਾਡੀ ਮਹਿਸਮਪੁਰ , ਡਾਕਟਰ ਅਸ਼ੋਕ ਕੁਮਾਰ, ਹਨੀ ਸੰਤੋਖਪੁਰਾ, ਸੋਮ ਨਾਥ ਸ਼ੇਖੂਪੁਰ, ਰਾਜਵਿੰਦਰ ਸਿੰਘ ਮੁਠੱਡਾ, ਰਵੀ ਕਲੇਰ, ਸਰਬਜੀਤ ਸਾਬਕਾ ਸਰਪੰਚ ਰਾਮਗੜ੍ਹ, ਸੁਰਿੰਦਰ ਮਾਹਲਾ, ਡਾਕਟਰ ਸੁਨੀਲ ਗੰਨਾ ਪਿੰਡ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ।ਇਸ ਮੌਕੇ ਨਿਰਮਲ ਜੀਤ ਸਾਬਕਾ ਸਰਪੰਚ ਮੀਆਂਵਾਲ, ਸਤਵਿੰਦਰ ਸਿੰਘ ਮੈਂਟਾ ਮਾਓ ਸਾਹਿਬ, ਚੂਹੜ ਰਾਮ ਸਰਪੰਚ ਅੱਟੀ, ਤਿਲਕ ਰਾਜ ਲੰਬੜਦਾਰ, ਸੁਰਿੰਦਰ ਲੰਬੜਦਾਰ, ਸਤਨਾਮ ਸੁਮਨ, ਚਰਨਜੀਤ ਲੰਬੜਦਾਰ, ਗੁਰਮੀਤ ਸਿੰਘ ਲੰਬੜਦਾਰ, ਕਮਲਜੀਤ ਰਾਮਗੜ੍ਹ, ਅਲੀ ਖਾਨ, ਬਖਸ਼ੀਸ਼ ਸਿੰਘ ਪੰਜ ਢੇਰਾ ਪੰਚ, ਰਜਿੰਦਰ ਰਾਜੂ ਬਰਹਮੁਪਰੀ, ਸਤਨਾਮ ਸੁਮਨ, ਜਗਜੀਵਨ ਰਾਮ ਰਾਮਗੜ੍ਹ, ਬਿੰਦਰ ਫ਼ਿਲੌਰ, ਜਸਪਾਲ ਬੰਗਰ, ਵਿਜੇ ਬੰਗੜ, ਜਸਵਿੰਦਰ ਕੁਮਾਰ ਚੋਪੜਾ, ਰਾਜ ਕੁਮਾਰ ਗਿੰਦਾਂ, ਮੱਖਣ ਸੰਤੋਖਪੁਰਾ, ਪਰਮਾਨੰਦ ਸਾਬਕਾ ਕੌਂਸਲਰ, ਚਮਨ ਲਾਲ ਚੌਂਕੜੀਆਂ, ਰਤਨ ਸਿੰਘ ਮਿੱਠੜਾ, ਕੁਲਵੰਤ ਰੁੜਕਾ, ਲੇਖ ਰਾਜ ਪੰਜਾਬੀ, ਅੰਗਰੇਜ ਸਿੰਘ, ਸਤਵਿੰਦਰ ਸਿੰਘ, ਜਗਸੀਰ, ਰਾਕੇਸ਼ ਕੁਮਾਰ, ਭੋਲ਼ਾ ਰਾਮ, ਕਰਨਦੀਪ ਸਿੰਘ, ਪਵਨ ਕੁਮਾਰ ਖੇਲਾ, ਸਰਵਜੀਤ ਢੇਸੀ, ਗੁਰਚਰਨ ਪਰਤਬਪੁਰਾ, ਗੁਰਬਚਨ ਰਾਮ, ਰਾਮ ਪਾਲ ਸੰਤੋਖਪੁਰਾ, ਹੁਸਨ ਲਾਲ ਮਿਸਤਰੀ, ਅਵਤਾਰ ਸਿੰਘ ਭੁਲੇਵਾਲ, ਨਿਰਮਲ ਸਿੰਘ ਭੁਲੇਵਾਲ ਪੰਚ, ਸੰਦੀਪ ਗੰਨਾ ਪਿੰਡ, ਸਰੂਪ ਕਲੇਰ, ਪ੍ਰਿਥੀ ਰਾਜ ਰਾਣਾ, ਰਾਹੁਲ ਕੋਰੀ, ਮੱਘਰ ਜਗਤਪੁਰ, ਗੁਰਮੇਲ, ਸੋਮ ਨਾਥ ਸੇਖੂਪੁਰ, ਨਛੱਤਰ ਮੁਠੱਡਾ, ਕਸ਼ਮੀਰੀ ਲਾਲ ਪਟਵਾਰੀ, ਦਲਵੀਰ ਹੀਰ, ਪਰਮਜੀਤ ਮੁਠੱਡਾ, ਰੇਸ਼ਮ ਲਾਲ ਬਿਲਗਾ, ਡਾਕਟਰ ਸਲਿੰਦਰ ਸਿੰਘ, ਰਾਜ ਕੁਮਾਰ ਰਾਮਗੜ੍ਹ, ਜਗਦੀਸ ਕੁਮਾਰ ਰਾਮਗੜ੍ਹ, ਸੁਰਿੰਦਰ ਕੌਰ ਪੰਚ, ਗੋਬਿੰਦ ਰਾਮ, ਪ੍ਰਭ ਪਾਲ, ਜਗਨ ਨਾਥ, ਇੰਦਰਜੀਤ ਸਿੰਘ, ਚਰਨਜੀਤ ਜਗਤਪੁਰ, ਰਤਨ ਚੰਦ ਵਿਰਦੀ, ਰਾਹੁਲ ਕੋਰੀ , ਗੁਰਮੇਲ ਗੇਲਾ, ਮਦਨ ਲਾਲ ਦਾਰਾ ਪੁਰ, ਬਖਸ਼ੀ ਰਾਮ, ਕਸ਼ਮੀਰੀ ਲਾਲ, ਹੰਸ ਕੌਰ ਕਲੇਰ, ਸੁਨੀਤਾ ਫ਼ਿਲੌਰ, ਮੀਨੂ ਮੁਠੱਡਾ, ਅੰਜੂ ਵਿਰਦੀ, ਪੂਜਾ ਪੁੰਡਰਿਕ, ਸਰੋਜ ਰਾਣੀ, ਕਮਲਜੀਤ ਕੌਰ, ਮੀਤੋ ਮੁਠੱਡਾ, ਕਮਲਜੀਤ ਮੁਠੱਡਾ, ਗੇਜੋ ਮੁਠੱਡਾ, ਨੀਲਮ ਰਾਣੀ, ਮਮਤਾ ਰਾਣੀ, ਬਲਜੀਤ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਬੀਬੀ ਕੁਸ਼ਲਿਆ, ਗੀਤਾ ਰਾਣੀ, ਸੋਮਾ ਰਾਣੀ, ਕਾਂਤਾ ਦੇਵੀ, ਸ਼ਕੁੰਤਲਾ, ਕਮਲਜੀਤ ਕੌਰ, ਕਾਜਲ ਫ਼ਿਲੌਰ, ਦੀਪਾਂ ਫ਼ਿਲੌਰ,ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



