HOME ਲੋਕ ਇਨਸਾਫ਼ ਮੰਚ ਵਲੋਂ ਤਲਵਣ ਰੋਡ ਫ਼ਿਲੌਰ ਗੋਪਾਲ ਕਾਲੋਨੀ, ਇੰਦਰਾਂ ਕਲੋਨੀ ਪਿੰਡ...

ਲੋਕ ਇਨਸਾਫ਼ ਮੰਚ ਵਲੋਂ ਤਲਵਣ ਰੋਡ ਫ਼ਿਲੌਰ ਗੋਪਾਲ ਕਾਲੋਨੀ, ਇੰਦਰਾਂ ਕਲੋਨੀ ਪਿੰਡ ਨੰਗਲ ਦੇ ਸੜਕ ਵਿੱਚ ਪੈ ਰਹੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਸੰਬੰਧੀ ਬੀ ਡੀ ਪੀ ਓ ਫ਼ਿਲੌਰ ਨੂੰ ਦਿੱਤਾ ਮੰਗ ਪੱਤਰ

*ਜੇਕਰ ਮਸਲਾ ਜਲਦ ਹੱਲ ਨਾ ਹੋਇਆ ਤਾਂ ਲੱਗੇਗਾ ਪੱਕਾ ਧਰਨਾ:- ਜਰਨੈਲ਼ ਫ਼ਿਲੌਰ*
ਫ਼ਿਲੌਰ, ਅੱਪਰਾ,  (ਸਮਾਜ ਵੀਕਲੀ)  (ਦੀਪਾ)-ਲੋਕ ਇਨਸਾਫ਼ ਮੰਚ ਵਲੋਂ ਗੋਪਾਲ ਕਾਲੋਨੀ, ਇੰਦਰਾਂ ਕਲੋਨੀ ਪਿੰਡ ਨੰਗਲ ਤਹਸੀਲ ਫ਼ਿਲੌਰ ਦਾ ਗੰਦਾ ਪਾਣੀ ਦਾ ਨਿਕਾਸ ਕਰਾਉਣ ਲਈ ਇੱਕ ਮੰਗ ਪੱਤਰ ਜਰਨੈਲ ਫ਼ਿਲੌਰ ਦੀ ਅਗਵਾਈ ਵਿੱਚ ਬੀ ਡੀ ਪੀ ਓ ਫ਼ਿਲੌਰ ਦੀ ਗੈਰ ਹਾਜ਼ਰੀ ਵਿੱਚ ਪੰਚਾਇਤ ਅਫਸਰ ਦਲਵੀਰ ਸਿੰਘ ਨੂੰ ਦਿੱਤਾ ਗਿਆ। ਇਸ ਮੌਕੇ ਆਗੂਆਂ ਸਰਬਜੀਤ ਕੁਮਾਰ ਸਾਬਕਾ ਸਰਪੰਚ ਰਾਮਗੜ੍ਹ, ਮਾਸਟਰ ਹੰਸ ਰਾਜ, ਡਾਕਟਰ ਸੰਦੀਪ ਕੁਮਾਰ, ਹਨੀ ਸੰਤੋਖਪੁਰਾ, ਸਰੂਪ ਕਲੇਰ, ਮੱਖਣ ਸੰਤੋਖਪੁਰਾ, ਰਾਜ ਕਪੂਰ ਨੰਗਲ, ਅਤੇ ਗੋਰਾ ਨੰਗਲ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਤਲਵਣ ਰੋਡ ਸੜਕ ਵਿੱਚ ਪੈ ਰਿਹਾ ਹੈ ਜਿਸ ਕਾਰਣ ਸਾਰੀ ਸੜਕ ਟੁੱਟ ਗਈ ਹੈ ਅਤੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਨੀ ਹੁੰਦੀਂ ਹੈ ਅਤੇ ਖ਼ਾਸ ਕਰਕੇ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਨੂੰ ਜਾਣ ਲਈ ਬਹੁਤ ਦਿੱਕਤ ਪੇਸ਼ ਆਉਂਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਵੱਡਾ ਖ਼ਤਰਾ ਹੈ ਅਤੇ ਸੜਕ ਦੇ ਵਿੱਚ ਖੱਡੇ ਪੈਣ ਅਤੇ ਕਿਨਾਰੇ ਟੁੱਟਣ ਕਾਰਨ ਅਕਸਰ ਵਾਹਨਾਂ ਦੇ ਐਕਸੀਡੈਂਟ ਹੋ ਰਹੇ ਹਨ ਜਿਸ ਕਾਰਨ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਪਹਿਲਾਂ ਵੀ ਤਲਵਣ ਰੋਡ ਤੇ ਸੜਕ ਬੀਤੇ ਦਿਨੀਂ ਸਰੀਏ ਦਾ ਭਰਿਆ ਟਰੱਕ ਉਲ਼ਟ ਗਿਆ ਸੀ। ਇਸ ਗੰਦੇ ਪਾਣੀ ਦੀ ਸਮੱਸਿਆ ਬੀਤੇ ਦਿਨੀਂ ਡੀ ਡੀ ਪੀ ਓ ਜਲੰਧਰ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਾਂ ਪਰ ਹਾਲੇ ਤੱਕ ਕੋਈ ਨਹੀਂ ਹੋਇਆ। ਆਪ ਜੀ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਗਰ ਦੋ ਹਫ਼ਤੇ ਦੇ ਅੰਦਰ ਅੰਦਰ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਲੋਕ ਇਨਸਾਫ਼ ਮੰਚ ਪੰਜਾਬ ਵਲੋਂ ਸਥਾਨਿਕ ਲੋਕਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ਼ ਲੈਕੇ ਪੱਕਾ ਧਰਨਾ ਲੱਗਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਆਪ ਦੇ ਦਫ਼ਤਰ ਅਤੇ ਸਥਾਨਿਕ ਪ੍ਰਸ਼ਾਸ਼ਨ ਦੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘ਪ੍ਰਭ ਆਸਰਾ, ਕੁਰਾਲ਼ੀ’ ਦੀ ਖਿਡਾਰਨ ‘ਰਾਮੋ’ ਨੇ ਭਰੀ ਅੰਤਰ-ਰਾਸ਼ਟਰੀ ਉਡਾਰੀ
Next articleशिक्षा जगत में जाति: भारत से विदेश तक योग्यतावाद