HOME ‘ਪ੍ਰਭ ਆਸਰਾ, ਕੁਰਾਲ਼ੀ’ ਦੀ ਖਿਡਾਰਨ ‘ਰਾਮੋ’ ਨੇ ਭਰੀ ਅੰਤਰ-ਰਾਸ਼ਟਰੀ ਉਡਾਰੀ

‘ਪ੍ਰਭ ਆਸਰਾ, ਕੁਰਾਲ਼ੀ’ ਦੀ ਖਿਡਾਰਨ ‘ਰਾਮੋ’ ਨੇ ਭਰੀ ਅੰਤਰ-ਰਾਸ਼ਟਰੀ ਉਡਾਰੀ

3

ਪੋਲੈਂਡ ਵਿਖੇ ‘ਸ਼ਪੈਸਲ ਓਲੰਪਿਕ ਵਾਲੀਵਾਲ ਵਰਲਡ ਕੱਪ: 2025’ ਲਈ ਬਣੀ ਭਾਰਤੀ ਟੀਮ ਦਾ ਹਿੱਸਾ 

ਕੁਰਾਲ਼ੀ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਨਿਆਸਰਿਆਂ ਲਈ ਆਸਰੇ ਵਜੋਂ ਪ੍ਰਸਿੱਧ ਸੰਸਥਾ ਪ੍ਰਭ ਆਸਰਾ, ਕੁਰਾਲ਼ੀ ਦੇ ਸ਼ਪੈਸਲ ਖਿਡਾਰੀਆਂ/ਖਿਡਾਰਨਾਂ ਵੱਲੋਂ ਮਾਰੀਆਂ ਜਾਂਦੀਆ ਮੱਲਾਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਇਸੇ ਲੜੀ ਤਹਿਤ ਹੁਣ ਇੱਥੋਂ ਦੀ ਵਾਸੀ ‘ਰਾਮੋ ਦੇਵੀ’ ਕੌਮਾਂਤਰੀ ਖਿਡਾਰਨ ਦੇ ਤੌਰ ‘ਤੇ ਉਡਾਰੀ ਭਰ ਚੁੱਕੀ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸ਼ਪੈਸਲ ਓਲੰਪਿਕ ਭਾਰਤ, ਸੰਸਥਾ ਵੱਲੋਂ ਅਲੱਗ ਤੋਂ ਖ਼ਾਸ (Differently abled) ਬੱਚਿਆਂ ਦੇ ਸਟੇਟ, ਨੈਸ਼ਨਲ ਅਤੇ ਇੰਟਰ-ਨੈਸ਼ਨਲ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਜਿੰਨ੍ਹਾਂ ਵਿੱਚੋਂ ਇਸ ਵਾਰ ਦਾ ‘ਸ਼ਪੈਸਲ ਓਲੰਪਿਕ ਯੂਨੀਫਾਈਡ ਵਾਲੀਵਾਲ ਵਰਲਡ ਕੱਪ: 2025’ ਪੋਲੈਂਡ ਵਿਖੇ ਹੋ ਰਿਹਾ ਹੈ। ਉਕਤ ਕੱਪ ਖੇਡਣ ਲਈ ਜਾ ਰਹੀ ਭਾਰਤੀ ਟੀਮ ਵਿੱਚ ਪੰਜਾਬ ਦੀ ਇੱਕੋ-ਇੱਕ ਖਿਡਾਰਨ ‘ਰਾਮੋ ਦੇਵੀ’ ਸ਼ਾਮਲ ਹੈ। ਜੋ ਕਿ ਪ੍ਰਭ ਆਸਰਾ ਸਮੇਤ ਪੂਰੇ ਪੰਜਾਬ ਲਈ ਮਾਣ ਵਾਲ਼ੀ ਗੱਲ ਹੈ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਵਿੱਚ ਇਲਾਜ ਤੇ ਸਾਂਭ-ਸੰਭਾਲ਼ ਅਧੀਨ ਰਹਿੰਦੇ ਨਾਗਰਿਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਅਗਲੇਰੇ ਸਮੁੱਚੇ ਪ੍ਰਬੰਧਾਂ ਦੀ ਵਾਗਡੋਰ ਬੀਬੀ ਰਜਿੰਦਰ ਕੌਰ ਨੇ ਸਾਂਭੀ ਹੋਈ ਹੈ। ਜੋ ਵੱਡੇ ਤੜਕੇ ਤੋਂ ਹੀ ਇਹਨਾਂ ਦੇ ਅਭਿਆਸ ਤੋਂ ਲੈ ਕੇ ਮੁਕਾਬਲਿਆਂ ਤੱਕ ਖੁਦ ਸ਼ਾਮਲ ਰਹਿੰਦੇ ਹਨ। ਜਿਸ ਦੇ ਨਤੀਜੇ ਵਜੋਂ ਹੀ ਸਾਲ ਪਹਿਲਾਂ ਇੱਥੇ ਅਸਥਿਰ ਮਾਨਸਿਕ ਸਿਹਤ ਦੇ ਚਲਦਿਆਂ ਤਰਸਯੋਗ ਹਾਲਤ ਵਿੱਚ ਪਹੁੰਚੀ ਰਾਮੋ ਅੱਜ ਜਿਲ੍ਹਾ, ਰਾਜ ਤੇ ਨੈਸ਼ਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਤੇ ਦਮਦਾਰ ਪ੍ਰਦਰਸ਼ਨ ਕਰਦੀ-ਕਰਦੀ ਇੰਟਰਨੈਸ਼ਨਲ ਮੁਕਾਮ ਤੱਕ ਪਹੁੰਚੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਮਲਾ ਅੱਪਰਾ ਦੇ ਦੋ ਮੁਹੱਲਿਆਂ ਦੇ ਘਰਾਂ ਉੱਪਰੋਂ ਪਿਛਲੇ 40 ਸਾਲਾਂ ਤੋਂ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਨੂੰ ਪਹਿਲ ਦੇ ਆਧਾਰ ‘ਤੇ ਹਟਾਉਣ ਦਾ
Next articleਲੋਕ ਇਨਸਾਫ਼ ਮੰਚ ਵਲੋਂ ਤਲਵਣ ਰੋਡ ਫ਼ਿਲੌਰ ਗੋਪਾਲ ਕਾਲੋਨੀ, ਇੰਦਰਾਂ ਕਲੋਨੀ ਪਿੰਡ ਨੰਗਲ ਦੇ ਸੜਕ ਵਿੱਚ ਪੈ ਰਹੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਸੰਬੰਧੀ ਬੀ ਡੀ ਪੀ ਓ ਫ਼ਿਲੌਰ ਨੂੰ ਦਿੱਤਾ ਮੰਗ ਪੱਤਰ