ਮਰਨ ਉਪਰੰਤ ਨੇਤਰਦਾਨ ਕਰਨ ਵਾਲੇ ਲੋਕ ਦੁਖਦਾਈ ਜ਼ਿੰਦਗੀਆਂ ਲਈ ਬਣਦੇ ਨੇ ਚਾਨਣ ਮੁਨਾਰਾ _ ਰੂਪਾ ਫਰੀਦਕੋਟੀ

ਇਸੇ ਕਰਕੇ ਸਿਆਣੇ ਆਖਦੇ ਹਨ ਕਿ ਨੇਤਰਦਾਨ ਮਹਾਨ ਦਾਨ  
ਫਰੀਦਕੋਟ/ਭਲੂਰ  (ਬੇਅੰਤ ਗਿੱਲ ਭਲੂਰ)-ਨੇਤਰਦਾਨ ਮਹਾਨਦਾਨ ਹੈ।  ਇਸ ਵਿਚਾਰ ਦਾ ਪ੍ਰਗਟਾਵਾ ਸਮਾਜ ਸੇਵੀ ਰੂਪਾ ਫ਼ਰੀਦਕੋਟੀ ਨੇ ਨੇਤਰਦਾਨ ਮੁਹਿੰਮ ਦੌਰਾਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਰੂਪਾ ਫ਼ਰੀਦਕੋਟ ਨੇਤਰਦਾਰ ਖੇਤਰ ’ਚ ਕਈ ਸਾਲਾਂ ਤੋਂ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਹ ਨਿਰੰਤਰ ਲੋਕਾਂ ਨੂੰ ਅੱਖਾਂ ਦਾਨ ਕਰਨ ਵਾਸਤੇ ਪ੍ਰੇਰਿਤ ਕਰਦੇ ਹਨ।  ਰੂਪਾ ਫ਼ਰੀਦਕੋਟੀ ਨੇ ਡਾ.ਮਨੀਸ਼ ਧਵਨ ਮੁਖੀ ਅੱਖ ਵਿਭਾਗ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਅੱਖਾਂ ਦੀ ਸੰਭਾਲ ਅਤੇ ਨੇਤਰਦਾਰ ਸਬੰਧੀ ਮਨਾਏ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ’ਚ ਗੱਲਬਾਤ ਕਰਦਿਆਂ ਕਿਹਾ ਅਸੀਂ ਜਿਉਂਦੇ ਜੀਅ ਆਪਣੀਆਂ ਅੱਖਾਂ ਦਾਨ ਕਰਕੇ ਸਭ ਤੋਂ ਵੱਡਾ ਨੇਕ ਕਾਰਜ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਪ੍ਰੇਰਿਤ ਕਰਨ ਉਪਰੰਤ ਲੋਕਾਂ ਦੇ ਅੱਖਾਂ ਦੇ ਦਾਨ ਵਾਸਤੇ ਫ਼ਾਰਮ ਵੀ ਭਰੇ। ਉਨ੍ਹਾਂ ਕਿਹਾ ਸਾਡੇ ਮਰਨ ਤੋਂ ਬਾਅਦ ਸਾਡੇ ਉਹ ਭੈਣ-ਭਰਾ ਜੋ ਇਸ ਸੁੰਦਰ ਸੰਸਾਰ ਨੂੰ ਵੇਖਣ ਤੋਂ ਅਸਮਰੱਥ ਹਨ, ਉਹ ਸਾਡੇ ਮਰਨ ਤੋਂ ਬਾਅਦ ਇਸ ਸੰਸਾਰ ਨੂੰ ਵੇਖ ਸਕਣਗੇ। ਉਨ੍ਹਾਂ ਕਿਹਾ ਨੇਤਰਹੀਣ ਲੋਕਾਂ ਦੀ ਦੁਖਦਾਈ ਜ਼ਿੰਦਗੀ ’ਚ ਸਾਨੂੰ ਚਾਨਣ ਪੈਦਾ ਕਰਨ ਵਾਸਤੇ ਖੁਦ ਮਰਨ ਉਪਰੰਤ ਨੇਤਰਦਾਨ ਕਰਨੇ ਚਾਹੀਦੇ ਹਨ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਨੇਤਰਦਾਨ ਕਰਨ ਦੀ ਵਿਧੀ ਵੀ ਦੱਸੀ। ਇਸ ਤੋਂ ਪਹਿਲਾਂ ਡਾ.ਮਨੀਸ਼ ਧਵਨ ਅਤੇ ਡਾ.ਐਨ.ਆਰ.ਗੁਪਤਾ ਨੇ ਰੂਪਾ ਫ਼ਰੀਦਕੋਟ ਨੂੰ ਜੀ ਆਇਆਂ ਨੂੰ ਆਖਿਆ ਤੇ ਅੰਤ ’ਚ ਉਨ੍ਹਾਂ ਜਾਗਰੂਕਤਾ ਪੈਦਾ ਕਰਨ ਵਾਸਤੇ ਉਪਰਾਲੇ ਕਰਨ ਤੇ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀ. ਪੀ. ਐਫ਼ ਈ. ਯੂਨੀਅਨ ਦੇ ਸੂਬਾ ਪ੍ਰਧਾਨ ਦੀ ਬਦਲੀ ਦੀ ਨਿਖੇਧੀ ਈ ਟੀ ਟੀ ਯੂਨੀਅਨ ਨੇ ਤੁਰੰਤ ਬਦਲੀ ਰੱਦ ਕਰਨ ਦੀ ਕੀਤੀ ਮੰਗ
Next articleਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਹਲਕਾ ਡੇਰਾਬੱਸੀ ਦੇ ਇੰਚਾਰਜ ਰਵਿੰਦਰ ਵੈਸ਼ਨਵ ਬਣਾਏ