ਸੀ. ਪੀ. ਐਫ਼ ਈ. ਯੂਨੀਅਨ ਦੇ ਸੂਬਾ ਪ੍ਰਧਾਨ ਦੀ ਬਦਲੀ ਦੀ ਨਿਖੇਧੀ ਈ ਟੀ ਟੀ ਯੂਨੀਅਨ ਨੇ ਤੁਰੰਤ ਬਦਲੀ ਰੱਦ ਕਰਨ ਦੀ ਕੀਤੀ ਮੰਗ

 ਸਰਕਾਰ  ਬਦਲਾਖੋਰੀ ਦੀ ਨੀਤੀ ਤੇ ਉਤਰੀ – ਰਛਪਾਲ ਸਿੰਘ ਵੜੈਚ 

ਕਪੂਰਥਲਾ , (ਕੌੜਾ)-ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਸੁਖਜੀਤ ਸਿੰਘ ਦੀ ਜਬਰੀ ਬਦਲੀ ਦੀ ਈ ਟੀ ਟੀ ਯੂਨੀਅਨ ਪੰਜਾਬ ਨੇ ਸਖਤ ਨਿਖੇਧੀ ਕੀਤੀ ਹੈ l ਹੈ ਕਿ ਕੀ ਯੂਨੀਅਨ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਕਪੂਰਥਲਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ,ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ  ਨੇ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹੀ ਰਵਈਏ ਉੱਤੇ ਉੱਤਰ ਆਈ ਹੈ, ਅਤੇ ਲੋਕਤੰਤਰੀ ਢੰਗ ਨਾਲ ਆਪਣੇ ਹੱਕ ਮੰਗ ਰਹੇ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਜਾਂ ਫਿਰ ਆਗੂਆਂ ਦੀਆਂ ਬਦਲੀਆਂ ਦੂਰ -ਦੁਰਾਡੇ ਖੇਤਰਾਂ ਵਿੱਚ ਕਰਕੇ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜ ਰਹੀ ਹੈ l ਆਗੂਆਂ ਨੇ ਕਿਹਾ ਕਿ ਸੀ. ਪੀ. ਐਫ. ਈ. ਯੂ. ਦੇ ਸੂਬਾ ਪ੍ਰਧਾਨ ਦੀ ਜਬਰੀ ਬਦਲੀ ਜਲੰਧਰ ਤੋਂ ਪਠਾਨਕੋਟ ਕਰਨਾ ਅਤਿ ਨਿੰਦਣਯੋਗ ਹੈ l ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਵਾਅਦੇ ਕੀਤੇ ਗਏ ਸਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਇਸ ਵਾਇਦੇ ਨੂੰ ਭੁੱਲ ਗਈ ਅਤੇ ਸਿਰਫ ਇਸ ਨੂੰ ਅਧੂਰੇ ਨੋਟੀਫਿਕੇਸ਼ਨ ਤੱਕ ਹੀ ਸੀਮਤ ਕਰਕੇ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ l ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਗੂਆਂ ਦੀ ਬਦਲੀ ਕਰਨ ਦੀ ਥਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਹਦਾਇਤਾਂ ਜਾਰੀ ਕਰੇ ਅਤੇ ਸੀ. ਪੀ. ਐਫ਼ ਦੀ ਕਟੌਤੀ ਬੰਦ ਕਰਕੇ ਜੀ. ਪੀ. ਐਫ਼  ਖਾਤੇ ਖੋਲੇ l

                     

ਈ ਟੀ ਟੀ  ਯੂਨੀਅਨ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਖਜੀਤ ਸਿੰਘ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ ਨਹੀਂ ਤਾਂ ਪੂਰੇ ਪੰਜਾਬ ਵਿੱਚ ਮੁਲਾਜ਼ਮ ਇਸ ਰਵਈਏ ਦਾ ਸਖਤ ਵਿਰੋਧ ਕਰਨਗੇ। ਰਛਪਾਲ  ਸਿੰਘ ਵੜੈਚ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ 1 ਅਕਤੂਬਰ ਨੂੰ ਦਿੱਲੀ ਵਿਖ਼ੇ ਇਤਿਹਾਸਕ ਇਕੱਠ ਕਰਕੇ ਸੰਘਰਸ਼ ਤੇਜ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ l ਇਸ ਮੌਕੇ

ਈ ਟੀ ਟੀ ਯੂਨੀਅਨ ਤੋਂ ਲਖਵਿੰਦਰ ਸਿੰਘ ਟਿੱਬਾ , ਅਵਤਾਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਮਨਦੀਪ ਸਿੰਘ ਬਿਧੀਪੁਰ, ਸਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਮਨਜਿੰਦਰ ਸਿੰਘ ਠੱਟਾ, ਗੁਰਪ੍ਰੀਤ ਸਿੰਘ ਬੂਲਪੁਰ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ ਟੋਡਰਵਾਲ,ਦੀਪਕ ਚਾਵਲਾ, ਪਰਮਿੰਦਰ ਸਿੰਘ ਸੁਖੀਆ ਨੰਗਲ, ਇੰਦਰਜੀਤ ਸਿੰਘ ਗੋਪੀਪੁਰ, ਦਵਿੰਦਰ ਸਿੰਘ, ਯੋਗੇਸ਼ ਸੌ਼ਰੀ, ਨਿਰਮਲ ਸਿੰਘ, ਸੁਖਦੇਵ ਸਿੰਘ,ਸਿ਼ੰਦਰ ਸਿੰਘ, ਗੁਰਪ੍ਰੀਤ ਸਿੰਘ,ਰੇਸ਼ਮ ਸਿੰਘ ਬੂੜੇਵਾਲ, ਸੁਖਵਿੰਦਰ ਸਿੰਘ ਕਾਲੇਵਾਲ, ਅਵਤਾਰ ਸਿੰਘ ਕੈਸ਼ੀਅਰ,  ਪੰਕਜ ਮਰਵਾਹਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAs I Please – Some Random Thoughts on Current Matters of Interest and Concern
Next articleਮਰਨ ਉਪਰੰਤ ਨੇਤਰਦਾਨ ਕਰਨ ਵਾਲੇ ਲੋਕ ਦੁਖਦਾਈ ਜ਼ਿੰਦਗੀਆਂ ਲਈ ਬਣਦੇ ਨੇ ਚਾਨਣ ਮੁਨਾਰਾ _ ਰੂਪਾ ਫਰੀਦਕੋਟੀ