‘ਐਂਟੀ ਲੈਪਰੋਸੀ ਦਿਵਸ’ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ

ਬਠਿੰਡਾ(ਸਮਾਜ ਵੀਕਲੀ) (ਹਰਮੀਤ ਸਿਵੀਆਂ) ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਬਲਾਕ ਸੰਗਤ ਦੇ ਵੱਖ ਵੱਖ ਸਿਹਤ ਕੇਂਦਰਾਂ ਵਿਖੇ ਐਂਟੀ ਲੈਪਰੋਸੀ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਕੁਸ਼ਟ ਰੋਗ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ।

ਐੱਸ ਐੱਮ ਓ ਡਾ ਪਾਮਿਲ ਬਾਂਸਲ ਨੇ ਦੱਸਿਆ ਕਿ ਕੁਸ਼ਟ ਰੋਗ ਮਾਈਕੋਬੈਕਟੀਰੀਅਮ ਲੈਪਰਾ ਨਾਂ ਦੇ ਜੀਵਾਣੂ ਰਾਂਹੀ ਇਕ ਮਰੀਜ਼ ਤੋਂ ਦੂਜੇ ਮਰੀਜ਼ ਵਿੱਚ ਫੈਲਦਾ ਹੈ। ਉਨ੍ਹਾਂ ਕੁਸ਼ਟ ਰੋਗ ਦੇ ਲੱਛਣਾਂ ਸੰਬੰਧੀ ਵੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਹੋਣ ਵਾਲੀ ਅੰਗਹੀਣਤਾ ਜਿਵੇ ਕਿ ਕਿਸੇ ਸੁੰਨ, ਤਾਂਬੇ ਰੰਗ ਦੇ ਨਿਸ਼ਾਨ ਦੇ ਮਿਲਣ ‘ਤੇ ਜਿੰਨੀ ਛੇਤੀ ਇਲਾਜ਼ ਸ਼ੁਰੂ ਹੋ ਜਾਵੇ ਤਾਂ ਸਰੀਰਿਕ ਅੰਗਾਂ ਦਾ ਵਿਗਾੜ ਨਹੀਂ ਹੁੰਦਾ।

ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਸਰੀਰ ‘ਤੇ ਹਲਕਾ ਗੁਲਾਬੀ ਰੰਗ ਦਾ ਸੁੰਨ ਚਟਾਕ ਹੋਵੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ। ਐਮ.ਡੀ.ਟੀ. ਰਾਂਹੀ ਇਸ ਬਿਮਾਰੀ ਦਾ ਇਲਾਜ 100% ਹੋ ਜਾਂਦਾ ਹੈ ਅਤੇ ਇਸ ਤੋਂ ਹੋਣ ਵਾਲੀ ਅੰਗਹੀਣਤਾ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ। ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਕੁਸ਼ਟ ਰੋਗ ਖਾਸ ਕੀਟਾਣੂ ਨਾਲ ਹੁੰਦਾ ਹੈ, ਜੋ ਕਿ ਇਲਾਜਯੋਗ ਹੈ। ਇਹ ਕੋਈ ਰੱਬੀ ਸੰਤਾਪ ਜਾਂ ਕਰੋਪੀ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਸਮੇਂ ਸਿਰ ਪਤਾ ਲੱਲਣ ‘ਤੇ ਇਸਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਕੀਤਾ ਜਾਂਦਾ ਹੈ।

 

Previous articleਆਪਣੇ ਤੇ ਲੱਗੇ ਦੋਸ਼ਾਂ ਨੂੰ ਨਿਕਾਰਦਿਆ ਚੱਠਾ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
Next articleਰਾਏਕੋਟ ‘ਚ ਚਾਇਨਾ ਡੋਰ ਦੀ ਵਿੱਕਰੀ ਜੋਰਾਂ ਤੇ, ਪ੍ਰਸ਼ਾਸਨ ਦੇ ਦਾਵੇ ਹੋਏ ਹਵਾ