ਲੋਕ 20 ਫਰਵਰੀ ਨੂੰ ਵੀ ਭਾਜਪਾ ਨੂੰ ਵੋਟਾਂ ਪਾਉਣ ਤਾਂ ਜੋ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਬਣਾਈ ਜਾ ਸਕੇ – ਖੋਜੇਵਾਲ

ਭਾਜਪਾ ਉਮੀਦਵਾਰ ਨੇ ਚੇਤਨ ਸੂਰੀ ਦੀ ਅਗਵਾਈ ਵਿਚ ਰੱਖੀ ਮੀਟਿੰਗ ਚ ਲੋਕਾਂ ਦੇ ਭਾਈ ਇਕੱਠ ਨੂੰ ਕੀਤਾ ਸੰਬੋਧਨ

(ਸਮਾਜ ਵੀਕਲੀ)-ਕਪੂਰਥਲਾ ,(ਕੌੜਾ)ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ ਕਰਦੇ ਹੋਏ ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ ਰੱਖੀ ਗਈ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ।ਜਿੱਥੇ ਲੋਕਾਂ ਦਾ ਉਨ੍ਹਾਂ ਨੂੰ ਪੂਰਨ ਸਮਰਥਨ ਮਿਲਿਆ।ਖੋਜੇਵਾਲ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।ਖੋਜੇਵਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਜਿੰਨਾ ਪਿਆਰ ਦਿੱਤਾ ਗਿਆ ਹੈ,ਓਨਾ ਹੀ ਲੋਕ 20 ਫਰਵਰੀ ਨੂੰ ਵੀ ਭਾਜਪਾ ਨੂੰ ਵੋਟਾਂ ਪਾਉਣ ਤਾਂ ਜੋ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਬਣਾਈ ਜਾ ਸਕੇ।ਉਨ੍ਹਾਂ ਕਿਹਾ ਕਿ ਹਲਕੇ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਭਾਜਪਾ ਵੱਲੋਂ ਜਲਦੀ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਲਾਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਖੋਜੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਇਲਾਕੇ ਵਿੱਚ ਗੁੰਡਾਗਰਦੀ ਦਾ ਮਾਹੌਲ ਬਣਿਆ ਹੋਇਆ ਹੈ,ਹੁਣ ਲੋਕ ਬਦਲਾਅ ਦੇ ਮੂਡ ਵਿੱਚ ਹਨ।ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ਨਾਲ ਇਲਾਕੇ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ।ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਮਾਤਰ ਅਜਿਹੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦੀ ਹੈ।ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵਲੋਂ ਜੋ ਪਿਆਰ ਅਤੇ ਸਮਰਥਨ ਰਣਜੀਤ ਸਿੰਘ ਖੋਜੇਵਾਲ ਨੂੰ ਦਿੱਤਾ ਜਾ ਰਿਹਾ ਹੈ,ਉਸਦੇ ਲਈ ਉਹ ਹਲਕਾ ਵਾਸੀਆਂ ਦੇ ਤਹਿ ਦਿਲੋ ਧੰਨਵਾਦੀ ਹਨ ਅਤੇ ਭਰੋਸਾ ਦਿਵਾਉਂਦੇ ਹਨ ਕਿ ਭਾਜਪਾ ਦੀ ਸਰਕਾਰ ਬਣਨ ਤੇ ਹਰ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਮਨਾਨ ਦਿੱਤਾ ਜਾਵੇਗਾ ਅਤੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸਦੀ ਨੁਹਾਰ ਬਦਲੀ ਜਾਵੇਗੀ।ਇਸ ਮੌਕੇ ਤੇ ਭਾਜਪਾ ਜਿਲਾ ਪ੍ਰਧਾਨ ਰਾਜੇਸ਼ ਪਾਸੀ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯੱਗ ਦੱਤ ਐਰੀ,ਭਾਜਪਾ ਆਗੂ ਬੌਬੀ ਮਲਹੋਤਰਾ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਸ਼ੋਤਮ ਪਾਸੀ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰਯਸ਼ ਮਹਾਜਨ,ਭਾਜਪਾ ਐਨਜੀਓ ਸੈੱਲ ਦੇ ਸੂਬਾ ਸਹਿ ਮੰਤਰੀ ਰਾਜੇਸ਼ ਮੰਨਣ ਸੈਣੀ ਬੈਂਸ ਆਦਿ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਵੱਲੋਂ ਪੱਤਰਕਾਰ ਸੰਮੇਲਨ ਦੌਰਾਨ ਆਪਣੀ ਇਤਿਹਾਸਕ ਜਿੱਤ ਦਾ ਦਾਅਵਾ
Next articleਅੰਬੇਦਕਰ ਟਾਈਗਰ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਹਨੀ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਲ