ਵੀਡੀਓਗ੍ਰਾਫੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾ ਰਿਹਾ ਹੈ ਪਵਿੱਤਰਜੀਤ ਸਿੰਘ

ਪਵਿੱਤਰਜੀਤ ਸਿੰਘ

(ਸਮਾਜ ਵੀਕਲੀ)

ਪਿਛਲੇ ਕੁਝ ਸਮੇਂ ਤੋਂ ਦਰਸ਼ਕਾਂ ਨਾਲ ਬਹੁਤ ਸਾਰੇ ਗੀਤਕਾਰਾਂ ਗਾਇਕਾਂ ਤੇ ਹੋਰ ਸ਼ਖ਼ਸੀਅਤਾਂ ਦੀ ਜੀਵਨ ਕਥਾ ਸਾਂਝੀ ਕਰ ਰਹੇ ਹਾਂ। ਪਰ ਅੱਜ ਜਿਸ ਦੀ ਗੱਲ ਕਰਨ ਜਾ ਰਹੇ ਹਾਂ। ਉਹ ਪੰਜਾਬ ਦਾ ਉੱਭਰਦਾ ਹੋਇਆ ਸਿਤਾਰਾ ਡੀ ਈ ਓ ਪੀ ਪਵਿੱਤਰਜੀਤ ਸਿੰਘ ਹੈ। ਜਿਸ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਵਿੱਚ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ ਪੁੱਤਰੀ ਤੇ ਪਿਤਾ ਜਸਵਿੰਦਰ ਸਿੰਘ ਖੇਤੀ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਦੇ ਬੇਟੇ ਸਮਾਜ ਵਿੱਚ ਵੱਖਰੀ ਪਹਿਚਾਣ ਬਣਾਉਣ ਲਈ ਵਧੀਆ ਸਕੂਲ ਤੇ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਪਵਿੱਤਰਜੀਤ ਨੇ ਆਪਣੀ ਦਸਵੀਂ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ ਬਾਰ੍ਹਵੀਂ ਦੀ ਪੜ੍ਹਾਈ ਸੀਨੀਅਰ ਸੈਕੰਡਰੀ ਸਕੂਲ ਏਕਲ ਗੱਡਾ ਤੋਂ ਕਰਕੇ ਪਵਿੱਤਰਜੀਤ ਸਿੰਘ ਨੇ ਆਪਣੀ ਗ੍ਰੈਜੂਏਸ਼ਨ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਹਾਸਲ ਕੀਤੀ । ਇਸ ਤੋਂ ਬਾਅਦ ਡਬਲ ਪੋਸਟ ਗ੍ਰੈਜੂਏਟ ਦੀ ਸਿੱਖਿਆ ਪ੍ਰਾਪਤ ਕਰ ਐਮ ਏ ਇਸ ਟੀ ਡੀ ਏ ਵੀ ਕਾਲਜ ਅੰਮ੍ਰਿਤਸਰ ਤੋਂ ਕੀਤੀ । ਇਸੇ ਸ਼ਹਿਰ ਵਿੱਚ ਹੀ ਚੱਲਦੇ ਗੀਤਾਂ ਅਤੇ ਫ਼ਿਲਮਾਂ ਦੀਆਂ ਵੱਖ ਵੱਖ ਸ਼ੂਟਿੰਗਾਂ ਨੇ ਪਵਿੱਤਰਜੀਤ ਸਿੰਘ ਦੀ ਮੁਲਾਕਾਤ ਇਕ ਵੀਡਿਓ ਡਾਇਰੈਕਟਰ ਨਾਲ ਕਰਵਾ ਦਿੱਤੀ।

ਇਸ ਤਰ੍ਹਾਂ ਪਵਿੱਤਰਜੀਤ ਸਿੰਘ ਦਾ ਰੁਝਾਨ ਵੀ ਇਸ ਲਾਈਨ ਵੱਲ ਤੁਰ ਪਿਆ ਪਵਿੱਤਰਜੀਤ ਸਿਘ ਨੇ ਵੀਡਿਓਗ੍ਰਾਫੀ ਤੇ ਫੋਟੋਗ੍ਰਾਫੀ ਦੇ ਕੰਮ ਸਿੱਖਣ ਦੇ ਨਾਲ ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਉਨ੍ਹਾਂ ਨੇ ਐਮ ਏ ਪੰਜਾਬੀ ਪ੍ਰਾਈਵੇਟ ਪੇਪਰ ਦੇ ਕੇ ਪੂਰੀ ਕੀਤੀ ਤੇ ਪੁੱਤਰੀ ਸਣੇ ਵੀਡਿਓਗ੍ਰਾਫੀ ਦੇ ਫੋਟੋਗ੍ਰਾਫ਼ ਵਿੱਚ ਚੰਗਾ ਨਾਮਣਾ ਖੱਟਿਆ ਹੈ । ਜਿਸ ਨਾਲ ਉਹ ਇਸ ਖੇਤਰ ਵਿੱਚ ਹੌਲੀ ਹੌਲੀ ਆਪਣੇ ਪੈਰ ਪਸਾਰਦਾ ਗਿਆ। ਇਸ ਸਫ਼ਰ ਦੌਰਾਨ ਪਵਿੱਤਰਜੀਤ ਸਿੰਘ ਨੇ ਬਹੁਤ ਸਾਰੇ ਗੀਤ ਦੀ ਵੀਡੀਓਗ੍ਰਾਫੀ ਕਰਨ ਦਾ ਮਾਣ ਹਾਸਲ ਕਰਨ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਗੀਤਾਂ ਵਿੱਚ ਬਤੌਰ ਡੀਓਪੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਪਵਿੱਤਰਜੀਤ ਸਿੰਘ ਨੂੰ ਗਾਇਕ ਰਮਨ ਪੰਨੂ, ਮਮਤਾ ਸ੍ਰੀਵਾਸਤਵ, ਗੁਰਪ੍ਰੀਤ ਸੋਨੀ, ਜਸਵਿੰਦਰ ਬਰਾੜ , ਜਾਗੋ ਗਿੱਲ ਸ਼ੇਰਾ ਬੋਹੜ ਵਾਲੀਆ, ਗੁਰਨਾਮ ਭੁੱਲਰ ਰਾਜਵੀਰ ਜਵੰਦਾ, ਰਣਜੀਤ ਬਾਵਾ ਗੀਤਕਾਰ ਤੇ ਲੇਖਕ ਰਾਜਵੀਰ ਸਮਰਾ ਤੇ ਹੋਰ ਬਹੁਤ ਸਾਰੇ ਨਾਮਵਰ ਕਲਾਕਾਰਾਂ ਨਾਲ ਬਤੌਰ ਕੈਮਰਾਮੈਨ ਕੰਮ ਕੀਤਾ ਹੈ ਪਵਿੱਤਰਜੀਤ ਸਿੰਘ ਨੇ ਦੱਸਿਆ ਕਿ ਬਹੁਤ ਹੀ ਜਲਦ ਆਉਣ ਵਾਲੇ ਦਿਨਾਂ ਵਿਚ ਸ਼ਾਰਟ ਮੂਵੀ ਰਿਲੀਜ਼ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਕੈਮਰਾਮੈਨ ਬਤੌਰ ਸੇਵਾ ਨਿਭਾਈ ਹੈ । ਇਸ ਤਰ੍ਹਾਂ ਪਵਿੱਤਰਜੀਤ ਸਿੰਘ ਨੇ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਦੇ ਜ਼ਿਲ੍ਹੇ ਦਾ ਨਾਮ ਵੀ ਰੌਸ਼ਨ ਕੀਤਾ ਹੈ

——ਪੇਸ਼ਕਸ਼
ਕੰਵਲਪ੍ਰੀਤ ਸਿੰਘ ਕੌੜਾ
94637-53017

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਐਵੀਨਿਊ ਸੋਸਾਇਟੀ ਵਿੱਚ ਰਣਜੀਤ ਸਿੰਘ ਖੋਜੇਵਾਲ ਵੱਲੋਂ ਅਕਾਲੀ ਵਰਕਰਾਂ ਨਾਲ ਮੀਟਿੰਗ
Next articleਸੁਪਨਿਆਂ ਨੂੰ ਹਕੀਕਤ ਕਰਦੀ ਲੇਖਿਕਾ-ਵੀਰਪਾਲ ਕੌਰ ਭੱਠਲ