HOME ਲੋਕ ਆਪ ਨੂੰ ਨਕਾਰ ਕੇ ਕਾਂਗਰਸ ਲਿਆਉਣਗੇ- ਅਜੇ ਮੰਗੂਪੁਰ

ਲੋਕ ਆਪ ਨੂੰ ਨਕਾਰ ਕੇ ਕਾਂਗਰਸ ਲਿਆਉਣਗੇ- ਅਜੇ ਮੰਗੂਪੁਰ

1

ਭਾਰੀ ਲੀਡ ਨਾਲ ਨਾਨਕ ਸਿੰਘ ਜਿੱਤ ਹਾਸਿਲ ਕਰੇਗਾ

 ਬਲਾਚੌਰ  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )–  ਜਿਲ੍ਹਾਂ ਪਰਿਸ਼ਦ ਜੋ  ਬਲਾਕ ਸੰਮਤੀ ਦੀਆ ਹੋ ਰਹੀਆ ਚੋਣਾਂ  ਵਿੱਚ ਅਲੱਗ ਅਲੱਗ ਪਾਰਟੀਆਂ ਵਲੋਂ ਦਿਨ ਰਾਤ  ਮੀਟਿੰਗਾ ਕਰਕੇ ਵੋਟਰਾਂ ਨੂੰ  ਲਾਮਬੰਦ ਕੀਤਾ ਜਾ ਰਿਹਾ ਹੈ | ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਤੋ ਕਾਂਗਰਸ ਪਾਰਟੀ ਸੀਨੀਅਰ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ  ਜੋਨ ਸੁੱਧਾ ਮਾਜਰਾ ਤੋਂ ਕਾਂਗਰਸ ਪਾਰਟੀ ਦੇ ਪੜ੍ਹੇ ਲਿਖੇ ਤੇ ਸੂਝਵਾਨ ਨੌਜਵਾਨ ਨਾਨਕ ਸਿੰਘ ਜੰਡੀ ਦੀ ਚੋਣ ਮੁਹਿੰਮ ਪਹਿਲਾ ਦਿਨ ਤੋਂ ਹੀ ਜੋਰਾ ਸ਼ੋਰਾ ਨਾਲ ਚੱਲ ਰਹੀ ਹੈ |ਨੋਜਵਾਨ ਉਮੀਦਵਾਰ ਨਾਨਕ ਸਿੰਘ  ਜੰਡੀ ਦੀ ਚੋਣ ਮੁਹਿੰਮ ਨੂੰ  ਇਲਾਕੇ ਦੇ ਪਿੰਡਾਂ ਵਿੱਚੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ | ਲੋਕ ਆਪ ਨੂੰ  ਨਕਾਰ ਕੇ ਕਾਂਗਰਸ ਨੂੰ ਲਿਆਉਣ ਲਈ ਉਤਾਵਲੇ ਹੋਏ ਹਨ |  ਜਿਲ੍ਹਾਂ ਪ੍ਰਧਾਨ ਅਜੇ  ਮੰਗੁਪੂਰ ਨੇ ਕਿਹਾ ਕਿ ਲੋਕ ਆਪ ਸਰਕਾਰ ਦੀਆ ਨੀਤੀਆ ਤੋਂ ਬਹੁਤ ਪਰੇਸ਼ਾਨ ਹਨ |  ਦੇਸ਼ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਹੈ | ਆਏ ਦਿਨ ਲੁੱਟ ਖਸੁੱਟ, ਗੈਂਗਵਾਰ , ਕਤਲ ਆਦਿ ਦੀ ਵਾਰਦਾਤਾਂ ਆਮ ਹੋ ਰਹੀਆਂ ਹਨ | ਲੋਕ ਇਸ ਸਰਕਾਰ ਤੋਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਇਸ ਲਈ ਹੁਣ ਜਨਤਾ ਇਸ ਸਰਕਾਰ ਨੂੰ   ਚਲਦਾ ਕਰਕੇ ਕਾਂਗਰਸ ਪਾਰਟੀ ਨੂੰ  ਫਿਰ ਤੋ ਸਤਾ ਵਿੱਚ ਲਿਆਉਣ ਦਾ ਮਨ ਬਣਾਈ ਬੈਠੀ ਹੈ | ਆਸ ਹੈ ਕਿ ਇਸ ਵਾਰ ਜੋਨ ਸੁੱਧਾ ਮਾਜਰਾ ਤੋ ਕਾਂਗਰਸ ਪਾਰਟੀ ਦੇ ਪੜੇ ਲਿਖੇ ਨੌਜਵਾਨ ਨਾਨਕ ਸਿੰਘ ਜੰਡੀ ਨੂੰ  ਭਾਰੀ ਲੀਡ ਨਾਲ ਜਿੱਤਾ ਕੇ ਕਾਂਗਰਸ ਦੇ ਝੋਲੀ ਵਿੱਚ ਜਿੱਤ ਪਾਉਣਗੇ | ਪਿੰਡਾਂ ਵਿਚ ਚੋਣ ਮੁਹਿੰਮ ਨੂੰ  ਲੈ ਕੇ ਮੀਟਿੰਗਾਂ ਦਾ ਦੌਰ ਲਗਾਤਾਰ ਗਰਮ ਜੋਸ਼ੀ ਨਾਲ ਲਗਾਤਾਰ ਜਾਰੀ ਹੈ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleहिन्दुत्व–कॉरपोरेट गठजोड़ के विरुद्ध राष्ट्रीय साझा राजनीतिक मंच की आवश्यकता पर जोर
Next articleਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਉਮੀਦਵਾਰ ਰਕੇਸ਼ ਕੁਮਾਰ (ਹੈਪੀ ਭਾਟੀਆ ) ਨੂੰ ਮਿਲ ਰਿਹਾ ਭਰਵਾਂ ਹੁੰਗਾਰਾ