HOME ਲੋਕ ਪੋਸਟਾਂ ਪਾਉਂਦੇ,,,

ਲੋਕ ਪੋਸਟਾਂ ਪਾਉਂਦੇ,,,

ਗੁਰਮੀਤ ਡੁਮਾਣਾ
 (ਸਮਾਜ ਵੀਕਲੀ) 
ਹਰ ਥਾਂ ਹੁੰਦੀ ਤਕਰੀਰ ਦੋਸਤੋ
ਮਸਲੇ ਆ ਗੰਭੀਰ ਦੋਸਤੋ
ਠਾਣਿਆਂ ਦੇ ਵਿੱਚ ਭੀੜ ਭੜੱਕੇ
ਝਗੜੇ ਹੋਏ ਦੋ ਗੁੱਟਾ ਦੇ
ਲੋਕ ਪੋਸਟਾਂ ਪਾਉਂਦੇ ਰਹਿੰਦੇ
ਮਿੱਤਰੋ ਵਿੱਚ ਗਰੁੱਪਾਂ ਦੇ
ਲਾਇਕ ਵਿਊ ਨਾਲ ਕੋਈ ਮਤਲਬ ਨ੍ਹੀ
ਹਰ ਇੱਕ ਨੂੰ ਸਮਝਾਉਣਾ
ਦੋਗਲੇ ਨੇ ਕਿਰਦਾਰ ਜਿਨ੍ਹਾਂ ਦੇ ਸ਼ੀਸ਼ਾ
ਬੱਸ ਦਿਖਾਉਣਾ
ਧਰਨੇ ਅਤੇ ਮੁਜਾਰੇ ਲਗਦੇ ਪਾਣੀ
ਦਿਆ ਦੋ ਘੁੱਟਾਂ ਦੇ
ਲੋਕ ਪੋਸਟਾਂ ਪਾਉਂਦੇ ਰਹਿੰਦੇ
ਮਿੱਤਰੋ ਵਿੱਚ ਗਰੁੱਪਾਂ ਦੇ
ਝੂਠ ਬੋਲਣ ਦਾ ਠੇਕਾ ਲੈ ਲਿਆਂ,
ਪੌਡਕਾਸਟ ਜੋ ਕਰਦੇ
ਮੈਸਿਜ ਕੀ ਜਨਤਾਂ ਵਿਚ ਜਾਣਾ ਜ਼ਰਾ
ਜਿਨ੍ਹਾਂ ਨਹੀਂ ਡਰਦੇ
ਖਮਿਆਜੇ ਭੁਗਤਣੇ ਪੈਂਦੇ ਫਿਰ ਬੇ
ਮੌਸਮੀਆ ਰੁੱਤਾਂ ਦੇ
ਲੋਕ ਪੋਸਟਾਂ ਪਾਉਂਦੇ ਰਹਿੰਦੇ
ਮਿਤਰੋ ਵਿਚ ਗਰੁੱਪਾਂ ਦੇ
ਗੁਰਮੀਤ ਡੁਮਾਣੇ ਵਾਲਾ ਸੋਚੇ
ਹੋਊ ਰੱਬ ਦੀ ਰਹਿਮਤ
ਤੇਰੀਆਂ ਇਸ ਦਲੀਲਾਂ ਦੇ ਨਾਲ
ਬਹੁਤੇ ਲੋਕ ਨਹੀਂ ਸਹਿਮਤ
ਰੌਲ਼ਾ ਰੱਪਾ ਪਾਉਂਣਾ ਪੈਦਾ ਮੁੱਲ ਨਹੀਂ
ਪੈਂਦੇ ਚੁੱਪਾਂ ਦੇ
ਲੋਕ ਪੋਸਟਾਂ ਪਾਉਂਦੇ ਰਹਿੰਦੇ
ਮਿੱਤਰੋ ਵਿੱਚ ਗਰੁੱਪਾਂ ਦੇ
        ਗੁਰਮੀਤ ਡੁਮਾਣਾ
         ਲੋਹੀਆਂ ਖਾਸ
          ਜਲੰਧਰ

Previous articleਇਕ ਤਰਫਾ ਟੈਰਿਫ਼ ਵਾਧਾ- ਅਮਰੀਕਾ ਦਾ ਸੰਸਾਰ ਬਾਜ਼ਾਰ ‘ਤੇ ਹਮਲਾ
Next article*ਆਪਣੇ ਬੇਗਾਨੇ*