ਬਲਜਿੰਦਰ ਕੌਰ ਕਲਸੀ ਜੀ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਦਾ ਲੋਕ ਅਰਪਣ ਸਮਾਗਮ

ਬਲਜਿੰਦਰ ਕੌਰ ਕਲਸੀ ਜੀ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਦਾ ਲੋਕ ਅਰਪਣ 27 ਅਗਸਤ 2023 ਨੂੰ ਮੋਗਾ ਸ਼ਹਿਰ ਵਿੱਚ “ਚੋਖਾ ਅੰਪਾਇਰ” ਵਿਖੇ ਬਹੁਤ ਹੀ ਵੱਡੇ ਪੱਧਰ ਤੇ ਕੀਤਾ ਗਿਆ। ਕਿਤਾਬ ਦੇ ਸਿਰਲੇਖ ਵਿੱਚ “ਰੀਤ” ਸ਼ਬਦ ਉੱਨਾਂ ਦੀ ਧੀ ਦਾ ਨਾਮ ਹੈ। ਜੋ ਕਲਸੀ ਭੈਣ ਜੀ ਦਾ ਆਪਣੀ ਧੀ ਨਾਲ ਬੇਸ਼ੁਮਾਰ ਪਿਆਰ ਨੂੰ ਦਰਸਾਉਂਦਾ ਹੈ। ਬਲਜਿੰਦਰ ਕੌਰ ਕਲਸੀ ਭੈਣ ਜੀ ਨੇ ਆਪਣੀ ਪਲੇਠੀ ਕਿਤਾਬ ਦੇ ਲੋਕ ਅਰਪਣ ਦਾ ਸਮਾਗਮ ਵਿੱਚ ਜਿੱਥੇ ਸਾਹਿਤਕ ਜਗਤ ਦੀਆਂ ਬਹੁਤ ਹੀ ਸਨਮਾਨਿਤ ਸ਼ਕਸਿਅਤਾਂ ਨੂੰ ਸੱਦਿਆ ਉੱਥੇ ਹੀ ਉੱਨਾਂ ਨੇ ਫ਼ਿਲਮੀ ਕਲਾਕਾਰਾਂ ਨਾਲ ਵੀ ਰੂਬਰੂ ਕਰਵਾਇਆ। ਕਲਸੀ ਭੈਣ ਜੀ ਨੇ ਸਿਆਸੀ ਸ਼ਖਸਿਅਤਾਂ ਨੂੰ ਵੀ ਸਾਹਿਤ ਨਾਲ ਜੋੜਦੇ ਹੋਏ ਇਸ ਸਮਾਗਮ ਵਿੱਚ ਸੱਦਾ ਦਿੱਤਾ। ਕਲਸੀ ਭੈਣ ਜੀ ਦੇ ਪਰਿਵਾਰਕ ਮੈਂਬਰਾਂ ਅਤੇ ਸਹੇਲੀਆਂ ਨੇ ਵੀ ਆ ਕੇ ਇਸ ਲੋਕ ਅਰਪਣ ਸਮਾਗਮ ਵਿੱਚ ਸ਼ਿਰਕੱਤ ਕੀਤੀ। ਸੋਸ਼ਲ ਮੀਡੀਆ ਦੇ ਕਲਾਕਾਰਾਂ ਨਾਲ ਵੀ ਇਸ ਸਮਾਗਮ ਵਿੱਚ ਮਿਲਣ ਦਾ ਸਬੱਬ ਬਣਿਆ। ਇਹ ਸਾਰ ਸਮਾਗਮ ਚਾਰ ਪੱਤਰਕਾਰਾਂ ਨੇ ਕਵਰ ਕੀਤਾ ਅਤੇ ਉੱਨਾਂ ਆਪਣੇ ਚੈਨਲ ਤੇ live ਵੀ ਚਲਾਇਆ। ਇਸ ਸਮਾਗਮ ਵਿੱਚ ਕਈ ਰੰਗ ਦੇਖਣ ਨੂੰ ਮਿਲੇ। ਕਲਸੀ ਭੈਣ ਜੀ ਦੀ ਸਹਿਯੋਗੀਆਂ ਨੇ ਸਮਾਗਮ ਨੂੰ ਸੰਪੂਰਣ ਤੌਰ ਤੇ ਯਾਦਗਿਰੀ ਸਮਾਗਮ ਬਣਾਉਣ ਵਿੱਚ ਕੋਈ ਕਮੀ ਨਹੀਂ ਛੱਡੀ। ਕਲਸੀ ਭੈਣ ਜੀ ਦਾ ਮਿਲਾਪੜਾ ਸੁਭਾਅ ਅਤੇ ਪਹੁੰਚੀ ਹਰ ਸ਼ਖਸਿਅਤ ਨੂੰ ਪਿਆਰ ਤੇ ਸਤਿਕਾਰ ਦੇਣਾ ਇੱਕ ਸੁਚੱਜੇ ਮੇਜ਼ਬਾਨ ਦੀ ਪਹਿਚਾਣ ਹੈ। ਪਹੁੰਚੀਆਂ ਸਭ ਸ਼ਖਸਿਅਤਾਂ ਨੂੰ ਕਲਸੀ ਭੈਣ ਜੀ ਨੇ ਮਹੁੱਬਤ ਦੇ ਨਾਲ ਬਹੁਤ ਹੀ ਪਿਆਰੇ ਤੋਹਫੇ ਦੇ ਕੇ ਵੀ ਨਿਵਾਜਿਆ। ਤੋਹਫ਼ਿਆਂ ਰਾਹੀਂ ਹਰ ਸ਼ਖ਼ਸ ਕਲਸੀ ਭੈਣ ਜੀ ਦਾ ਸਤਿਕਾਰ ਆਪਣੇ ਨਾਲ ਆਪਣੇ ਘਰ ਲੈ ਕੇ ਆਇਆ ਅਤੇ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਬਲਜਿੰਦਰ ਕੌਰ ਕਲਸੀ ਜੀ ਦਾ ਇਹ ਲੋਕ ਅਰਪਣ ਸਮਾਗਮ ਇੱਕ ਅਣਿਖਰਵੀਂ ਛਾਪ ਛੱਡ ਗਿਆ ਹੈ। ਬਲਜਿੰਦਰ ਕੌਰ ਕਲਸੀ ਜੀ ਨੂੰ ਉੱਨਾਂ ਦੀ ਪਲੇਠੀ ਕਿਤਾਬ “ਮੈਂ ਤੇ ਰੀਤ” ਲਈ ਮੇਰੇ ਵੱਲੋਂ ਢੇਰ ਸਾਰੀਆਂ ਦੁਆਵਾਂ ਅਤੇ ਉਮੀਦ ਕਰਦੀ ਹਾਂ ਕਿ ਬਹੁਤ ਜਲਦੀ ਦੁਬਾਰਾ ਭੈਣ ਜੀ ਸਾਹਿਤ ਦੇ ਝੋਲੀ ਵਿੱਚ ਆਪਣੇ ਵਿਚਾਰਾਂ ਨੂੰ ਕਿਤਾਬ ਦਾ ਰੂਪ ਦੇ ਕੇ ਪਾਉਣਗੇ।

ਰਸ਼ਪਿੰਦਰ ਕੌਰ ਗਿੱਲ (ਲੇਖਕ, ਐਂਕਰ, ਸੰਪਾਦਕ)

ਪ੍ਰਧਾਨ- ਪੀਂਘਾਂ ਸੋਚ ਦੀਆਂ

ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ

+91-9888697078

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਅੱਜ ਔਰਤਾਂ ਕੋਲ ਬਹੁਤ ਅਧਿਕਾਰ ਹਨ ਪਰ ਇਹਨਾਂ ਅਧਿਕਾਰਾਂ  ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ _ ਪਰਮਜੀਤ ਕੌਰ ਸਰਾਂ 
Next articleਸਮਾਧ ਭਾਈ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਲੂਰ ਸਕੂਲ ਦੀ ਕ੍ਰਿਕਟ ਟੀਮ ਨੇ ਕੀਤਾ ਪਹਿਲੇ ਸਥਾਨ ‘ਤੇ ਕਬਜ਼ਾ