HOME 2027 ਦੀਆਂ ਚੋਣਾਂ ਲਈ ਪੰਜਾਬ ਦੇ ਲੋਕ ਕਾਂਗਰਸ ਨੂੰ ਮੁੜ ਸਰਕਾਰ...

2027 ਦੀਆਂ ਚੋਣਾਂ ਲਈ ਪੰਜਾਬ ਦੇ ਲੋਕ ਕਾਂਗਰਸ ਨੂੰ ਮੁੜ ਸਰਕਾਰ ਬਣਾਉਣ ਲਈ ਭਾਰੀ ਸਮਰਥਨ ਦੇਣਗੇ.ਐਮ ਐਲ ਏ ਕਾਲਾ ਢਿੱਲੋ

3

ਕੁਤਬਾ ਦੀ ਨਵੀਂ ਦੁਕਾਨ ਦਾ ਰਿਬਨ ਕੱਟ ਕੇ ਸ਼ੁਭ ਮਹੂਰਤ ਕੀਤਾ। 

ਮਹਿਲ ਕਲਾਂ,   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ ): ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਤੋਂ ਐਮ ਐਲ ਏ ਸ. ਕੁਲਦੀਪ ਸਿੰਘ ਕਾਲਾ ਢਿੱਲੋ ਨੇ ਪਿੰਡ ਮਹਿਲ ਕਲਾਂ ਵਿਖੇ  ਪੱਤਰਕਾਰ ਜਗਜੀਤ ਸਿੰਘ ਕੁਤਬਾ ਦੀ ਨਵੀਂ ਦੁਕਾਨ ਦਾ ਰਿਬਨ ਕੱਟ ਕੇ ਸ਼ੁਭ ਮਹੂਰਤ ਕੀਤਾ।  ਐਮ ਐਲ ਏ ਢਿੱਲੋ ਨੇ  ਕਿਹਾ ਕਿ ਭਾਵੇਂ ਰੁਜ਼ਗਾਰ ਦੇ ਮੈਦਾਨ ਵਿੱਚ ਮੌਜੂਦਾ ਸਰਕਾਰ ਫੇਲ੍ਹ ਰਹੀ ਹੈ, ਪਰ ਕੁਝ ਨੌਜਵਾਨ ਆਪਣੀ ਮਿਹਨਤ ਅਤੇ ਹੌਸਲੇ ਨਾਲ ਨਵੀਂ ਦਿਸ਼ਾਵਾਂ ‘ਚ ਅੱਗੇ ਵਧ ਰਹੇ ਹਨ। ਜਗਜੀਤ ਸਿੰਘ ਕੁਤਬਾ ਵੱਲੋਂ ਫਾਸਟ ਫੂਡ ਦੀ ਦੁਕਾਨ ਖੋਲ੍ਹਣਾ ਇੱਕ ਪ੍ਰੇਰਣਾਦਾਇਕ ਕਦਮ ਹੈ। ਐਮ ਐਲ ਏ ਕਾਲਾ ਢਿੱਲੋ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰੀ। ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਟੀਚਰਾਂ ਅਤੇ ਮਹਿਲਾਵਾਂ ਨਾਲ ਕੀਤੇ ਵਾਅਦੇ ਅਧੂਰੇ ਰਹਿ ਗਏ ਹਨ। ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਅਤੇ ਪੁਲਿਸ ਦੀਆਂ ਡਾਂਗਾਂ ਮਿਲ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਟੀਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਮੀਨੀ ਪੱਧਰ ‘ਤੇ ਸਮਝ ਕੇ ਹੱਲ ਕਰਵਾਉਣ ਲਈ ਹਰ ਵੇਲੇ ਤਤਪਰ ਰਹਿੰਦੀ ਹੈ। ਹਲਕਾ ਮਹਿਲ ਕਲਾਂ ਦੇ ਆਗੂ ਅਤੇ ਵਰਕਰ 24 ਘੰਟੇ ਲੋਕ ਸੇਵਾ ਲਈ ਹਾਜ਼ਰ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ 2027 ਦੀਆਂ ਚੋਣਾਂ ਲਈ ਪੰਜਾਬ ਦੇ ਲੋਕ ਆਪਣੀ ਨਾਰਾਜ਼ਗੀ ਨੂੰ ਵੋਟ ਰਾਹੀਂ ਜ਼ਾਹਰ ਕਰਨਗੇ ਅਤੇ ਕਾਂਗਰਸ ਨੂੰ ਮੁੜ ਸਰਕਾਰ ਬਣਾਉਣ ਲਈ ਭਾਰੀ ਸਮਰਥਨ ਦੇਣਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਕੀਮਤੀ ਵੋਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਪਾ ਕੇ ਪੰਜਾਬ ਨੂੰ ਵਧੀਆ ਰਾਹ ਦਿਓ। ਇਸ ਮੌਕੇ ਗੁਰਮੇਲ ਸਿੰਘ ਮੌੜ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਟੀਮ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ। ਉਨ੍ਹਾਂ ਆਸ ਵਿਅਕਤ ਕੀਤੀ ਕਿ 2027 ਦੀਆਂ ਚੋਣਾਂ ਵਿੱਚ ਪੰਜਾਬੀ ਜਨਤਾ ਕਾਂਗਰਸ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਵੇਗੀ।ਇਸ ਮੌਕੇ ਉਨ੍ਹਾਂ ਨਾਲ ਹਲਕੇ ਦੀ ਕਾਂਗਰਸ ਟੀਮ ਵੀ ਮੌਜੂਦ ਰਹੀ। ਜਿਸ ਵਿੱਚ ਹਲਕਾ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਸ. ਦਾਰਾ ਸਿੰਘ, ਸ. ਬਾਦਲ ਸਿੰਘ ਠੀਕਰੀਵਾਲਾ, ਮਨਪ੍ਰੀਤ ਸਿੰਘ ਠੀਕਰੀਵਾਲਾ, ਅਤੇ ਡਾ. ਅਮਰਜੀਤ ਸਿੰਘ ਮਹਿਲ ਕਲਾਂ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਰੋਏ ਸਾਹਿਤ ਦੀ ਸਿਰਜਣਾ ਲਈ ਨਰੋਈ ਸਿਹਤ ਲਾਜ਼ਮੀ: ਡਾ. ਅਮਨਦੀਪ ਟੱਲੇਵਾਲੀਆ
Next articleਸ਼ਹੀਦ ਊਧਮ ਸਿੰਘ